ਮੁੰਬਈ, 10 ਅਪ੍ਰੈਲ ਜ਼ੀਨਤ ਅਮਾਨ 70 ਦੇ ਦਹਾਕੇ ਦੀ ਸਭ ਤੋਂ ਬੋਲਡ ਅਦਾਕਾਰਾ ਵਜੋਂ ਜਾਣੀ ਜਾਂਦੀ ਹਨ। ਉਨ੍ਹਾਂ ਨੇ ਡੌਨ, ਸਤਯਮ ਸ਼ਿਵਮ ਸੁੰਦਰਮ, ਲਾਵਾਰਿਸ ਵਰਗੀਆਂ ਕਈ ਹਿੱਟ ਫਿਲਮਾਂ ਦਿੱਤੀਆਂ। ਉਨ੍ਹਾਂ ਦੇ ਵਿਚਾਰ ਅਤੇ ਦ੍ਰਿਸ਼ਟੀਕੋਣ ਉਦੋਂ ਤੋਂ ਬਹੁਤ ਆਧੁਨਿਕ ਸਨ। ਫਿਲਮ ‘ਚ ਉਨ੍ਹਾਂ ਦਾ ਲੁੱਕ, ਫੈਸ਼ਨ, ਸਭ ਕੁਝ ਐਡਵਾਂਸ ਸੀ। ਜ਼ੀਨਤ ਅਮਾਨ ਹੁਣ 72 ਸਾਲ ਦੀ ਹੋ ਚੁੱਕੀ ਹਨ। ਇਸ ਉਮਰ ਵਿੱਚ ਵੀ ਉਨ੍ਹਾਂ ਦੇ ਵਿਚਾਰ ਬਹੁਤ ਬੋਲਡ ਹਨ। ਹਾਲ ਹੀ ‘ਚ ਉਨ੍ਹਾਂ ਨੇ ਸਿੱਧੇ ਤੌਰ ‘ਤੇ ਨੌਜਵਾਨਾਂ ਨੂੰ ਵਿਆਹ ਤੋਂ ਪਹਿਲਾਂ ਲਿਵ-ਇਨ ਰਿਲੇਸ਼ਨਸ਼ਿਪ ’ਚ ਰਹਿਣ ਦੀ ਸਲਾਹ ਦੇ ਦਿੱਤੀ।
ਜ਼ੀਨਤ ਅਮਾਨ ਨੇ ਕੁਝ ਦਿਨ ਪਹਿਲਾਂ ਹੀ ਇੰਸਟਾਗ੍ਰਾਮ ‘ਤੇ ਡੈਬਿਊ ਕੀਤਾ ਹੈ। ਉਨ੍ਹਾਂ ਦੀਆਂ ਵਿਲੱਖਣ ਪੋਸਟਾਂ ਹਰ ਉਮਰ ਦੇ ਲੋਕਾਂ ਦਾ ਧਿਆਨ ਖਿੱਚਦੀਆਂ ਹਨ। ਕਦੇ ਉਹ ਪੁਰਾਣੀਆਂ ਫ਼ਿਲਮੀ ਯਾਦਾਂ ਸਾਂਝੀਆਂ ਕਰਦੀ ਹਨ ਤੇ ਕਦੇ ਰਿਸ਼ਤਿਆਂ ਨਾਲ ਜੁੜੀਆਂ ਸਲਾਹਾਂ ਦਿੰਦੀ ਹਨ। ਹਾਲ ਹੀ ‘ਚ ਉਨ੍ਹਾਂ ਨੇ ਇਕ ਪੋਸਟ ਸ਼ੇਅਰ ਕਰਦੇ ਹੋਏ ਲਿਖਿਆ, ”ਮੇਰੀ ਆਖਰੀ ਪੋਸਟ ‘ਚ ਤੁਸੀਂ ਮੈਨੂੰ ਰਿਲੇਸ਼ਨਸ਼ਿਪ ਦੀ ਸਲਾਹ ਲਈ ਕਿਹਾ ਸੀ। ਮੇਰੀ ਨਿੱਜੀ ਰਾਏ ਜੋ ਮੈਂ ਪਹਿਲਾਂ ਕਦੇ ਸਾਂਝੀ ਨਹੀਂ ਕੀਤੀ ਹੈ ਕਿ ਜੇਕਰ ਤੁਸੀਂ ਕਿਸੇ ਰਿਲੇਸ਼ਨਸ਼ਿਪ ਵਿੱਚ ਹੋ ਤਾਂ ਮੈਂ ਸੁਝਾਅ ਦਿਆਂਗੀ ਕਿ ਤੁਹਾਨੂੰ ਵਿਆਹ ਤੋਂ ਪਹਿਲਾਂ ਹਰ ਕੀਮਤ ‘ਤੇ ਲਿਵ-ਇਨ ਰਿਲੇਸ਼ਨਸ਼ਿਪ ਵਿੱਚ ਰਹਿਣਾ ਚਾਹੀਦਾ। ਮੈਂ ਆਪਣੇ ਪੁੱਤਰਾਂ ਨੂੰ ਵੀ ਇਹੀ ਸਲਾਹ ਦਿੱਤੀ ਹੈ, ਜੋ ਦੋਵੇਂ ਲਿਵ-ਇਨ ਰਿਲੇਸ਼ਨਸ਼ਿਪ ਵਿੱਚ ਰਹੇ ਹਨ ਜਾਂ ਫਿਰ ਰਹਿ ਰਹੇ ਹਨ। ਮੈਂ ਸੱਚਮੁੱਚ ਵਿਸ਼ਵਾਸ ਕਰਦੀ ਹਾਂ ਕਿ ਦੋ ਲੋਕਾਂ ਨੂੰ ਆਪਣੇ ਰਿਸ਼ਤੇ ਵਿੱਚ ਪਰਿਵਾਰ ਲਿਆਉਣ ਤੋਂ ਪਹਿਲਾਂ ਰਿਸ਼ਤੇ ਨੂੰ ਤਰਜੀਹ ਦੇਣੀ ਚਾਹੀਦੀ ਹੈ।
ਉਨ੍ਹਾਂ ਨੇ ਕਿਹਾ, ਤੁਸੀਂ ਦਿਨ ਵਿਚ ਕੁਝ ਘੰਟੇ ਇਕੱਲੇ ਰਹਿ ਸਕਦੇ ਹੋ ਪਰ ਕੀ ਤੁਸੀਂ ਬਾਥਰੂਮ ਸਾਂਝਾ ਕਰ ਸਕਦੇ ਹੋ? ਕੀ ਤੁਸੀਂ ਇਕ ਦੂਜੇ ਦੇ ਗੁੱਸੇ ਨੂੰ ਸੰਭਾਲ ਸਕਦੇ ਹੋ? ਕੀ ਤੁਸੀਂ ਇਸ ਗੱਲ ‘ਤੇ ਸਹਿਮਤ ਹੋ ਸਕਦੇ ਹੋ ਕਿ ਹਰ ਰਾਤ ਕੀ ਖਾਣਾ ਹੈ? ਕੀ ਤੁਸੀਂ ਛੋਟੇ-ਛੋਟੇ ਹਜ਼ਾਰਾਂ ਝਗੜਿਆਂ ਨੂੰ ਹੱਲ ਕਰ ਪਾਉਂਦੇ ਹੋ? ਜੋ ਕਿ ਆਮ ਤੌਰ ‘ਤੇ ਉਦੋਂ ਹੁੰਦਾ ਹੈ। ਕੀ ਤੁਸੀਂ ਇੱਕ ਦੂਜੇ ਲਈ ਸਹੀ ਹੋ? ਮੈਂ ਜਾਣਦੀ ਹਾਂ ਕਿ ਭਾਰਤੀ ਸਮਾਜ ਵਿਆਹ ਤੋਂ ਪਹਿਲਾਂ ਇਕੱਠੇ ਰਹਿਣ ਨੂੰ ਮਨਜ਼ੂਰੀ ਨਹੀਂ ਦਿੰਦਾ ਪਰ ਸਮਾਜ ਨੂੰ ਅਜਿਹੀਆਂ ਗੱਲਾਂ ‘ਤੇ ਬਹੁਤ ਇਤਰਾਜ਼ ਹੈ।
