ਮੁੰਬਈ, 13 ਅਪ੍ਰੈਲ । ਬਾਲੀਵੁੱਡ ਅਭਿਨੇਤਾ ਅਕਸ਼ੇ ਕੁਮਾਰ ਅਤੇ ਟਾਈਗਰ ਸ਼ਰਾਫ ਸਟਾਰਰ ਫਿਲਮ ‘ਬੜੇ ਮੀਆਂ-ਛੋਟੇ ਮੀਆਂ’ ਨੂੰ ਲੈ ਕੇ ਫਿਲਹਾਲ ਹਰ ਕੋਈ ਉਤਸੁਕ ਹੈ। ਅਕਸ਼ੇ-ਟਾਈਗਰ ਦੀ ਐਕਸ਼ਨ ਨਾਲ ਭਰਪੂਰ ਫਿਲਮ ਸੁਰਖੀਆਂ ‘ਚ ਹੈ। ਅਲੀ ਅੱਬਾਸ ਜ਼ਫਰ ਦੇ ਨਿਰਦੇਸ਼ਨ ‘ਚ ਬਣੀ ਫਿਲਮ ‘ਬੜੇ ਮੀਆਂ-ਛੋਟੇ ਮੀਆਂ’ ਈਦ ਦੇ ਮੌਕੇ ‘ਤੇ 11 ਅਪ੍ਰੈਲ ਵੀਰਵਾਰ ਨੂੰ ਸਿਨੇਮਾਘਰਾਂ ‘ਚ ਰਿਲੀਜ਼ ਹੋਈ। ਇਸ ਫਿਲਮ ਨੂੰ ਆਲੋਚਕਾਂ ਦੇ ਨਾਲ-ਨਾਲ ਦਰਸ਼ਕਾਂ ਦਾ ਵੀ ਕਾਫੀ ਪਿਆਰ ਮਿਲ ਰਿਹਾ ਹੈ। ਹੁਣ ਰਿਲੀਜ਼ ਦੇ ਦੂਜੇ ਦਿਨ ਯਾਨੀ ਸ਼ੁੱਕਰਵਾਰ ਨੂੰ ‘ਬੜੇ ਮੀਆਂ-ਛੋਟੇ ਮੀਆਂ’ ਦੀ ਕਮਾਈ ਦੇ ਸ਼ੁਰੂਆਤੀ ਅੰਕੜੇ ਵੀ ਸਾਹਮਣੇ ਆਏ ਹਨ।
ਅਕਸ਼ੈ ਕੁਮਾਰ, ਟਾਈਗਰ ਸ਼ਰਾਫ, ਅਲਾਇਆ ਐੱਫ ਅਤੇ ਮਾਨੁਸ਼ੀ ਛਿੱਲਰ ਸਟਾਰਰ ਫਿਲਮ ‘ਬੜੇ ਮੀਆਂ-ਛੋਟੇ ਮੀਆਂ’ 11 ਅਪ੍ਰੈਲ ਨੂੰ ਰਿਲੀਜ਼ ਹੋਈ। ਫਿਲਮ ਨੇ ਪਹਿਲੇ ਦਿਨ ਸ਼ਾਨਦਾਰ ਓਪਨਿੰਗ ਕੀਤੀ ਹੈ। ਬਾਕਸ ਆਫਿਸ ਟ੍ਰੈਕਰ ਸੈਕਨਿਲਕ ਦੀ ਰਿਪੋਰਟ ਮੁਤਾਬਕ ਬਡੇ ਮੀਆਂ ਛੋਟੇ ਮੀਆਂ ਨੇ ਰਿਲੀਜ਼ ਦੇ ਪਹਿਲੇ ਦਿਨ 15.66 ਕਰੋੜ ਰੁਪਏ ਦੀ ਕਮਾਈ ਕੀਤੀ ਸੀ, ਜਦਕਿ ਦੂਜੇ ਦਿਨ ਯਾਨੀ ਸ਼ੁੱਕਰਵਾਰ ਨੂੰ ਇਸ ਨੇ ਦੇਸ਼ ਭਰ ‘ਚ 7 ਕਰੋੜ ਰੁਪਏ ਦਾ ਕਾਰੋਬਾਰ ਕੀਤਾ ਹੈ। ਇਸ ਤਰ੍ਹਾਂ ਫਿਲਮ ਦੀ ਕੁੱਲ ਕਮਾਈ 22.65 ਕਰੋੜ ਰੁਪਏ ਤੱਕ ਪਹੁੰਚ ਗਈ ਹੈ। ਫਿਲਮ ਨੇ ਪਹਿਲੇ ਦਿਨ ਭਾਂਵੇ ਚੰਗੀ ਕਮਾਈ ਕੀਤੀ, ਪਰ ਦੂਜੇ ਦਿਨ ਇਸ ਦੀ ਕਮਾਈ ‘ਚ ਭਾਰੀ ਗਿਰਾਵਟ ਦਰਜ ਕੀਤੀ ਗਈ ਹੈ।
ਫਿਲਮ ਦਾ ਨਿਰਮਾਣ ਵਾਸ਼ੂ ਭਗਨਾਨੀ, ਦੀਪਸ਼ਿਖਾ ਦੇਸ਼ਮੁਖ, ਜੈਕੀ ਭਗਨਾਨੀ, ਹਿਮਾਂਸ਼ੂ ਕਿਸ਼ਨ ਮਹਿਰਾ ਅਤੇ ਅਲੀ ਅੱਬਾਸ ਜ਼ਫਰ ਨੇ ਕੀਤਾ ਹੈ। ਅਕਸ਼ੈ ਕੁਮਾਰ ਆਖਰੀ ਵਾਰ ‘ਮਿਸ਼ਨ ਰਾਣੀਗੰਜ’ ‘ਚ ਨਜ਼ਰ ਆਏ ਸਨ। ਇਹ ਫਿਲਮ ਬਾਕਸ ਆਫਿਸ ‘ਤੇ ਜ਼ਿਆਦਾ ਕਮਾਈ ਨਹੀਂ ਕਰ ਸਕੀ ਸੀ।
