ਮੁੰਬਈ, 18 ਫਰਵਰੀ । ਸਾਊਥ ਦੀ ਟਾਪ ਅਭਿਨੇਤਰੀ ਰਸ਼ਮਿਕਾ ਮੰਦਾਨਾ ਨੇ ਹਾਲ ਹੀ ’ਚ ਫਲਾਈਟ ਦੀ ਐਮਰਜੈਂਸੀ ਲੈਂਡਿੰਗ ਦਾ ਆਪਣਾ ਅਨੁਭਵ ਇਕ ਫੋਟੋ ਨਾਲ ਸਾਂਝਾ ਕੀਤਾ ਹੈ।
ਰਸ਼ਮਿਕਾ ਨੇ ਹਾਲ ਹੀ ‘ਚ ਆਪਣੀ ਇੰਸਟਾਗ੍ਰਾਮ ਸਟੋਰੀ ‘ਤੇ ਅਦਾਕਾਰਾ ਸ਼੍ਰਧਾ ਦਾਸ ਨਾਲ ਆਪਣੀ ਇਕ ਤਸਵੀਰ ਸ਼ੇਅਰ ਕੀਤੀ। ਇਸ ਫੋਟੋ ਦੇ ਨਾਲ, ਉਸਨੇ ਕੈਪਸ਼ਨ ਵਿੱਚ ਲਿਖਿਆ, ਤੁਹਾਡੀ ਜਾਣਕਾਰੀ ਲਈ, ਇਸ ਤਰ੍ਹਾਂ ਅੱਜ ਅਸੀਂ ਮੌਤ ਤੋਂ ਬਾਲ ਬਾਲ ਬਚ ਗਏ ਹਾਂ। ਜ਼ਮੀਨ ‘ਤੇ ਸੁਰੱਖਿਅਤ ਉਤਰਨ ਤੋਂ ਬਾਅਦ ਰਸ਼ਮਿਕਾ ਅਤੇ ਸ਼੍ਰਧਾ ਖੁਸ਼ੀ ਨਾਲ ਮੁਸਕਰਾ ਰਹੀਆਂ ਸਨ। ਇਸ ਦੇ ਨਾਲ ਹੀ ਉਨ੍ਹਾਂ ਨੇ ਆਪਣੇ ਪੈਰਾਂ ਦੀ ਫੋਟੋ ਵੀ ਸ਼ੇਅਰ ਕੀਤੀ ਹੈ।
ਦਰਅਸਲ ਰਸ਼ਮਿਕਾ ਮੰਦਾਨਾ, ਸ਼੍ਰਧਾ ਅਤੇ ਹੋਰ ਯਾਤਰੀਆਂ ਨੂੰ ਲੈ ਕੇ ਜਾ ਰਹੀ ਏਅਰ ਵਿਸਤਾਰਾ ਦੀ ਫਲਾਈਟ ‘ਚ ਤਕਨੀਕੀ ਖਰਾਬੀ ਆਉਣ ਤੋਂ ਬਾਅਦ ਯਾਤਰੀਆਂ ਨੂੰ ਕਾਫੀ ਅਜੀਬ ਅਨੁਭਵ ਦਾ ਸਾਹਮਣਾ ਕਰਨਾ ਪਿਆ ਅਤੇ ਪੂਰੀ ਫਲਾਈਟ ‘ਚ ਹਫੜਾ-ਦਫੜੀ ਮਚ ਗਈ। ਰਸ਼ਮਿਕਾ ਦੀ ਫਲਾਈਟ ਮੁੰਬਈ ਤੋਂ ਹੈਦਰਾਬਾਦ ਜਾ ਰਹੀ ਸੀ। ਤਕਨੀਕੀ ਖਰਾਬੀ ਕਾਰਨ ਫਲਾਈਟ ਦੀ 30 ਮਿੰਟ ਬਾਅਦ ਮੁੰਬਈ ‘ਚ ਐਮਰਜੈਂਸੀ ਲੈਂਡਿੰਗ ਕਰਵਾਈ ਗਈ। ਇਸ ਘਟਨਾ ਵਿੱਚ ਯਾਤਰੀਆਂ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ।
