ਮੁੰਬਈ। ਕਾਮੇਡੀਅਨ ਭਾਰਤੀ ਸਿੰਘ ਦੀ ਸਿਹਤ ਵਿਗੜ ਗਈ ਹੈ ਅਤੇ ਉਹ ਫਿਲਹਾਲ ਹਸਪਤਾਲ ‘ਚ ਭਰਤੀ ਹਨ। ਉਨ੍ਹਾਂ ਦੇ ਪਤੀ ਹਰਸ਼ ਲਿੰਬਾਚੀਆ ਅਤੇ ਹੋਰ ਪਰਿਵਾਰਕ ਮੈਂਬਰ ਉਨ੍ਹਾਂ ਦੀ ਦੇਖਭਾਲ ਕਰ ਰਹੇ ਹਨ। ਭਾਰਤੀ ਸਿੰਘ ਨੇ ਨਵੇਂ ਬਲਾਗ ਵਿੱਚ ਦੱਸਿਆ ਕਿ ਉਹ ਪਿਛਲੇ ਤਿੰਨ ਦਿਨਾਂ ਤੋਂ ਦਰਦ ਵਿੱਚ ਸੀ। ਇਸ ਤੋਂ ਬਾਅਦ ਉਹ ਆਪਣੇ ਪਤੀ ਹਰਸ਼ ਨਾਲ ਹਸਪਤਾਲ ਆਈ। ਭਾਰਤੀ ਨੇ ਦੱਸਿਆ ਕਿ ਉਸਨੂੰ ਫੂਡ ਇਨਫੈਕਸ਼ਨ ਅਤੇ ਪੇਟ ਦਰਦ ਹੈ। ਭਾਰਤੀ ਦੇ ਹਸਪਤਾਲ ‘ਚ ਭਰਤੀ ਹੋਣ ‘ਤੇ ਪ੍ਰਸ਼ੰਸਕ ਚਿੰਤਾ ਜ਼ਾਹਰ ਕਰ ਰਹੇ ਹਨ। ਉਹ ਅਦਾਕਾਰਾ ਦੇ ਜਲਦੀ ਠੀਕ ਹੋਣ ਦੀ ਪ੍ਰਾਰਥਨਾ ਵੀ ਕਰ ਰਹੇ ਹਨ।
ਭਾਰਤੀ ਨੂੰ ਪੇਟ ‘ਚ ਇਨਫੈਕਸ਼ਨ ਕਾਰਨ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਪਰ ਜਦੋਂ ਉਨ੍ਹਾਂ ਦੀ ਜਾਂਚ ਕੀਤੀ ਗਈ ਤਾਂ ਕੁਝ ਹੋਰ ਸਮੱਸਿਆਵਾਂ ਵੀ ਸਾਹਮਣੇ ਆਈਆਂ। ਪਤਾ ਲੱਗਾ ਕਿ ਭਾਰਤੀ ਦੇ ਪਿੱਤੇ ‘ਚ ਪੱਥਰੀ ਹੈ ਅਤੇ ਇਹ ਨਸ ‘ਚ ਫਸੀ ਹੋਈ ਹੈ। ਇਸ ਕਾਰਨ ਭਾਰਤੀ ਮੁਸੀਬਤ ਵਿੱਚ ਹੈ। ਭਾਰਤੀ ਨੇ ਵੀਡੀਓ ‘ਚ ਇਹ ਵੀ ਕਿਹਾ ਕਿ ਉਹ ਆਪਣੇ ਬੱਚੇ ਨੂੰ ਬਹੁਤ ਯਾਦ ਕਰਦੀ ਹੈ। ਕਈ ਲੋਕਾਂ ਨੇ ਭਾਰਤੀ ਦੇ ਵੀਡੀਓ ‘ਤੇ ਟਿੱਪਣੀਆਂ ਕੀਤੀਆਂ ਹਨ ਅਤੇ ਉਨ੍ਹਾਂ ਦੇ ਜਲਦੀ ਠੀਕ ਹੋਣ ਦੀ ਦੁਆ ਕੀਤੀ ਹੈ।
