ਮੁੰਬਈ, 19 ਜਨਵਰੀ (ਹਿ. ਸ.)। ਸੁਨੀਲ ਸ਼ੈੱਟੀ ਆਪਣੇ ਬੇਟੇ ਅਹਾਨ ਨਾਲ ਭਗਵਾਨ ਮਹਾਕਾਲ ਦੇ ਦਰਸ਼ਨਾਂ ਲਈ ਉਜੈਨ ਪਹੁੰਚੇ। ਇਸ ਦੌਰਾਨ ਸੁਨੀਲ ਸ਼ੈੱਟੀ ਨੇ ਚਿੱਟੇ ਰੰਗ ਦੀ ਧੋਤੀ ਅਤੇ ਸਰੀਰ ‘ਤੇ ਚਿੱਟਾ ਕੱਪੜਾ ਲਿਆ ਹੋਇਆ ਸੀ। ਨੰਦੀ ਹਾਲ ਵਿੱਚ ਬੈਠ ਕੇ ਭਗਵਾਨ ਮਹਾਕਾਲ ਦੀ ਪੂਜਾ ਕੀਤੀ। ਸੁਨੀਲ ਸ਼ੈੱਟੀ ਦਾ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ।
ਅੱਜ ਕੱਲ੍ਹ ਬਾਲੀਵੁੱਡ ਦੇ ਕਈ ਕਲਾਕਾਰ ਮਹਾਕਾਲ ਦੇ ਦਰਸ਼ਨਾਂ ਲਈ ਉਜੈਨ ਜਾਂਦੇ ਨਜ਼ਰ ਆ ਰਹੇ ਹਨ। ਉਹ ਉੱਥੇ ਸਵੇਰ ਦੀ ਮਹਾ ਆਰਤੀ ਕਰਦੇ ਨਜ਼ਰ ਆ ਰਹੇ ਹਨ। ਹੁਣ ਸੁਨੀਲ ਸ਼ੈੱਟੀ ਵੀ ਆਪਣੇ ਬੇਟੇ ਨਾਲ ਮਹਾਕਾਲ ਦੇ ਦਰਬਾਰ ਵਿੱਚ ਪਹੁੰਚ ਗਏ ਹਨ। ਉਨ੍ਹਾਂ ਦੇ ਪ੍ਰਸ਼ੰਸਕਾਂ ਨੇ ਇਸ ਵੀਡੀਓ ‘ਤੇ ਲਾਈਕਸ ਅਤੇ ਕਮੈਂਟਸ ਦੀ ਵਰਖਾ ਕੀਤੀ ਹੈ।
ਸੁਨੀਲ ਸ਼ੈੱਟੀ ਦੇ ਕੰਮ ਦੀ ਗੱਲ ਕਰੀਏ ਤਾਂ ਉਹ ਹੁਣ ਤੱਕ ਅਨੇਕਾਂ ਫਿਲਮਾਂ ‘ਚ ਕੰਮ ਕਰ ਚੁੱਕੇ ਹਨ। ਕੁਝ ਦਿਨ ਪਹਿਲਾਂ ਉਨ੍ਹਾਂ ਦੀ ਫਿਲਮ ਹੰਟਰ ਰਿਲੀਜ਼ ਹੋਈ ਸੀ। ਇਸ ਤੋਂ ਪਹਿਲਾਂ ਉਹ ਗਨੀ, ਮਰੱਕਰ, ਮੁੰਬਈ ਸਾਗਾ, ਦਰਬਾਰ, ਪੈਲਵਾਨ ਵਰਗੀਆਂ ਫਿਲਮਾਂ ਵਿੱਚ ਕੰਮ ਕਰ ਚੁੱਕੇ ਹਨ। ਹਾਲਾਂਕਿ ਸੁਨੀਲ ਫਿਲਹਾਲ ਫਿਲਮ ਇੰਡਸਟਰੀ ‘ਚ ਜ਼ਿਆਦਾ ਐਕਟਿਵ ਨਹੀਂ ਹਨ ਪਰ ਉਹ ਸੋਸ਼ਲ ਮੀਡੀਆ ਰਾਹੀਂ ਆਪਣੇ ਪ੍ਰਸ਼ੰਸਕਾਂ ਨਾਲ ਗੱਲਬਾਤ ਕਰਦੇ ਨਜ਼ਰ ਆਉਂਦੇ ਹਨ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
