ਨਵੀਂ ਦਿੱਲੀ, 15 ਅਕਤੂਬਰ (ਹਿ. ਸ.)। ਪ੍ਰਮੁੱਖ ਹਾਈ ਸਟ੍ਰੀਟ ਯੂਨੀਸੈਕਸ ਬ੍ਰਾਂਡ ਸ਼ੁਭਾਂਜਲੀ ਸੈਲੂਨ ਐਂਡ ਅਕੈਡਮੀ ਦੇਸ਼ ਭਰ ਵਿੱਚ ਸੈਲੂਨ ਦੀ ਇੱਕ ਨਵੀਂ ਲੜੀ ਸ਼ੁਰੂ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ। ਸੰਸਥਾਪਕ ਅਤੇ ਪ੍ਰਬੰਧ ਨਿਰਦੇਸ਼ਕ ਦੇਵਿਕਾ ਚੌਧਰੀ ਨੇ ਰਾਸ਼ਟਰੀ ਰਾਜਧਾਨੀ ਖੇਤਰ ਦੇ ਗਾਜ਼ੀਆਬਾਦ ਦੇ ਚਿਰੰਜੀਵ ਵਿਹਾਰ (ਸ਼ਾਸਤਰੀ ਨਗਰ) ਵਿੱਚ ਆਪਣੇ ਫਲੈਗਸ਼ਿਪ ਸੈਲੂਨ ਦੀ ਨਵੀਂ ਦਿੱਖ ਪੇਸ਼ ਕਰਦੇ ਹੋਏ ਇਹ ਐਲਾਨ ਕੀਤਾ। ਉਨ੍ਹਾਂ ਕਿਹਾ, ਇਹ ਅਕੈਡਮੀ ਡੇਢ ਦਹਾਕੇ ਤੋਂ ਸਰਗਰਮ ਹੈ।
ਉਨ੍ਹਾਂ ਦੱਸਿਆ ਕਿ ਚਿਰੰਜੀਵ ਵਿਹਾਰ ਵਿੱਚ ਸੈਲੂਨ ਦਾ ਵਿਸਤਾਰ 2000 ਵਰਗ ਫੁੱਟ ਦੇ ਇੰਟੀਰੀਅਰ ਨਾਲ ਕੀਤਾ ਗਿਆ ਹੈ। ਹਾਲ ਹੀ ਵਿੱਚ ਸੁੰਦਰਤਾ ਨਾਲ ਸਬੰਧਤ ਸੇਵਾਵਾਂ ਜਿਵੇਂ ਕਿ ਹਾਈਡਰਾ ਫੇਸ਼ੀਅਲ, ਬੀਬੀ ਗਲੋ ਫੇਸ਼ੀਅਲ ਅਤੇ ਹੋਰ ਸੁਵਿਧਾਵਾਂ ਪੇਸ਼ ਕੀਤੀਆਂ ਗਈਆਂ ਹਨ। ਇਸ ਤੋਂ ਇਲਾਵਾ ਸੁੰਦਰਤਾ ਅਤੇ ਮੇਕਅੱਪ ਉਦਯੋਗ ਵਿੱਚ ਕਿਸਮਤ ਅਜ਼ਮਾਉਣ ਵਾਲੇ ਨੌਜਵਾਨਾਂ ਨੂੰ ਸਿਖਲਾਈ ਦੇ ਕੇ ਰੁਜ਼ਗਾਰ ਮੁਹੱਈਆ ਕਰਵਾਇਆ ਜਾਵੇਗਾ। ਸ਼ੁਭਾਂਜਲੀ ਦੀ ਸੰਸਥਾਪਕ ਦੇਵਿਕਾ ਚੌਧਰੀ ਲੰਬੇ ਸਮੇਂ ਤੋਂ ਇਸ ਇੰਡਸਟਰੀ ‘ਚ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਦੁਬਈ ਦੀ ਸਭ ਤੋਂ ਵਧੀਆ ਮੇਕਅੱਪ ਕਲਾਕਾਰ ਰਹੀ ਹਨ। ਦੁਬਈ ਵਿੱਚ ਉਨ੍ਹਾਂ ਦਾ ਕਰੀਅਰ ਲਗਭਗ 10 ਸਾਲ ਤੱਕ ਚੱਲਿਆ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
