ਮੁੰਬਈ, 15 ਅਕਤੂਬਰ (ਹਿ. ਸ.)। ਅਭਿਨੇਤਰੀ ਸ਼ਿਲਪਾ ਸ਼ੈੱਟੀ ਨੇ 90 ਦੇ ਦਹਾਕੇ ‘ਚ ਕਈ ਮਸ਼ਹੂਰ ਫਿਲਮਾਂ ‘ਚ ਕੰਮ ਕੀਤਾ ਹੈ। ਉਹ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੀ ਹੈ। ਉਨ੍ਹਾਂ ਦੇ ਪਤੀ ਰਾਜ ਕੁੰਦਰਾ ਇਸ ਸਮੇਂ ਸੁਰਖੀਆਂ ‘ਚ ਹਨ। ਹੁਣ ਰਾਜ ਕੁੰਦਰਾ ਦੀ ਫਿਲਮ ‘ਯੂਟੀ69’ 03 ਨਵੰਬਰ ਨੂੰ ਪਰਦੇ ‘ਤੇ ਆਵੇਗੀ। ਇਸ ਫਿਲਮ ‘ਚ ਰਾਜ ਕੁੰਦਰਾ ਮੁੱਖ ਭੂਮਿਕਾ ਨਿਭਾਉਣਗੇ।
ਹੁਣ ਹਾਲ ਹੀ ਵਿੱਚ ਕੁੰਦਰਾ ਜੋੜੇ ਦਾ ਇੱਕ ਨਵਾਂ ਵੀਡੀਓ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ‘ਚ ਪਤੀ ਰਾਜ ਕੁੰਦਰਾ ਦੇ ਨਾਲ ਸ਼ਿਲਪਾ ਸ਼ੈੱਟੀ ਵੀ ਚਿਹਰੇ ‘ਤੇ ਮਾਸਕ ਪਾਈ ਨਜ਼ਰ ਆ ਰਹੀ ਹੈ। ਸ਼ਿਲਪਾ ਨੇ ਆਪਣੇ ਪਤੀ ਵਾਂਗ ਬਲੈਕ ਮਾਸਕ ਪਾਇਆ ਹੋਇਆ ਸੀ।
ਸ਼ਿਲਪਾ ਅਤੇ ਰਾਜ ਕੁੰਦਰਾ ਦਾ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਇਆ ਹੈ। ਪਾਪਰਾਜ਼ੀ ਦੀ ਮੰਗ ਤੋਂ ਬਾਅਦ ਆਖਿਰਕਾਰ ਸ਼ਿਲਪਾ ਨੇ ਇਸ ‘ਚ ਆਪਣਾ ਚਿਹਰਾ ਦਿਖਾਇਆ। ਅਭਿਨੇਤਰੀ ਦੇ ਇਸ ਵੀਡੀਓ ‘ਤੇ ਕਈ ਟਿੱਪਣੀਆਂ ਕਰ ਕੇ ਨੇਟੀਜ਼ਨਾਂ ਨੇ ਸ਼ਿਲਪਾ ਸ਼ੈੱਟੀ ਨੂੰ ਟ੍ਰੋਲ ਕੀਤਾ ਹੈ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
