ਮੁੰਬਈ, 28 ਨਵੰਬਰ (ਹਿ. ਸ.)। ਬਾਲੀਵੁੱਡ ਅਭਿਨੇਤਾ ਰਣਬੀਰ ਕਪੂਰ ਦੀ ਫਿਲਮ ‘ਐਨੀਮਲ’ ਇਨ੍ਹੀਂ ਦਿਨੀਂ ਸੁਰਖੀਆਂ ‘ਚ ਹੈ। ਇਸ ਫਿਲਮ ਦਾ ਟ੍ਰੇਲਰ ਹਾਲ ਹੀ ‘ਚ ਰਿਲੀਜ਼ ਹੋਇਆ ਹੈ। ਇਸ ‘ਚ ਰਣਬੀਰ ਦਾ ਜ਼ਬਰਦਸਤ ਰੂਪ ਦੇਖਣ ਨੂੰ ਮਿਲਿਆ। ਐਕਸ਼ਨ ਨਾਲ ਭਰਪੂਰ ਇਸ ਟੀਜ਼ਰ ਨੂੰ ਦਰਸ਼ਕਾਂ ਦਾ ਚੰਗਾ ਹੁੰਗਾਰਾ ਮਿਲਿਆ ਹੈ। ਇਸ ਤੋਂ ਇਲਾਵਾ ਇਹ ਗੀਤ ਸੋਸ਼ਲ ਮੀਡੀਆ ‘ਤੇ ਵੀ ਕਾਫੀ ਵਾਇਰਲ ਹੋ ਰਹੇ ਹਨ। ਇਸ ਫਿਲਮ ਦਾ ਕ੍ਰੇਜ਼ ਭਾਰਤ ਦੇ ਨਾਲ-ਨਾਲ ਵਿਦੇਸ਼ਾਂ ‘ਚ ਵੀ ਦੇਖਿਆ ਜਾ ਰਿਹਾ ਹੈ।
‘ਐਨੀਮਲ’ ਬਾਕਸ ਆਫਿਸ ‘ਤੇ ਚੰਗਾ ਪ੍ਰਦਰਸ਼ਨ ਕਰਨ ਜਾ ਰਹੀ ਹੈ। ਜਿਸ ਤਰ੍ਹਾਂ ਰਣਬੀਰ ਦੀ ਫਿਲਮ ਦੀ ਪਹਿਲਾਂ ਤੋਂ ਹੀ ਬੁਕਿੰਗ ਹੋ ਰਹੀ ਹੈ, ਉਸਨੂੰ ਦੇਖਦੇ ਹੋਏ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਫਿਲਮ ਪਹਿਲੇ ਦਿਨ ਹੀ ਜ਼ਬਰਦਸਤ ਕਮਾਈ ਕਰੇਗੀ। ਇੰਨਾ ਹੀ ਨਹੀਂ ਕੁਝ ਟਰੇਡ ਮਾਹਿਰਾਂ ਦਾ ਇਹ ਵੀ ਕਹਿਣਾ ਹੈ ਕਿ ‘ਐਨੀਮਲ’ ਰਣਬੀਰ ਦੇ ਕਰੀਅਰ ਦੀ ਪਹਿਲੇ ਦਿਨ ਸਭ ਤੋਂ ਵੱਧ ਕਮਾਈ ਕਰਨ ਵਾਲੀ ਫਿਲਮ ਹੋ ਸਕਦੀ ਹੈ।
ਸਕਨਲਿਕ ਦੀ ਰਿਪੋਰਟ ਮੁਤਾਬਕ ‘ਐਨੀਮਲ’ ਸੋਮਵਾਰ ਸਵੇਰ ਤੱਕ 2 ਲੱਖ ਤੋਂ ਵੱਧ ਟਿਕਟਾਂ ਵੇਚ ਚੁੱਕੀ ਹੈ। ਇਸ ਦਾ ਮਤਲਬ ਹੈ ਕਿ ਰਣਬੀਰ ਦੀ ਫਿਲਮ ਨੇ ਆਪਣੀ ਰਿਲੀਜ਼ ਤੋਂ ਸਿਰਫ ਚਾਰ ਦਿਨ ਪਹਿਲਾਂ ਹੀ ਕਰੀਬ 7 ਕਰੋੜ ਰੁਪਏ ਕਮਾ ਲਏ ਹਨ। ਸਪੱਸ਼ਟ ਹੈ ਕਿ ਸੋਮਵਾਰ ਤੋਂ ਇਸ ਦੀ ਟਿਕਟ ਬੁਕਿੰਗ ‘ਚ ਭਾਰੀ ਵਾਧਾ ਹੋਇਆ ਹੈ। ‘ਕਬੀਰ ਸਿੰਘ’ ਵਰਗੀ ਫਿਲਮ ਦੇਣ ਤੋਂ ਬਾਅਦ ਸੰਦੀਪ ਰੈਡੀ ਵੰਗਾ ਦਰਸ਼ਕਾਂ ਲਈ ਇਕ ਹੋਰ ਵੱਖਰਾ ਪ੍ਰਯੋਗ ਲੈ ਕੇ ਆਏ ਹਨ।
ਸਮੁੱਚੇ ਅੰਕੜਿਆਂ ਅਤੇ ਮੀਡੀਆ ਰਿਪੋਰਟਾਂ ਮੁਤਾਬਕ ਸੰਭਾਵਨਾ ਹੈ ਕਿ ‘ਐਨੀਮਲ’ ਪਹਿਲੇ ਦਿਨ ਆਸਾਨੀ ਨਾਲ 40 ਕਰੋੜ ਰੁਪਏ ਕਮਾ ਲਵੇਗੀ। ਪਿਛਲੇ ਸਾਲ ਦੀ ‘ਬ੍ਰਹਮਾਸਤਰ’ ਨੇ ਪਹਿਲੇ ਦਿਨ 36 ਕਰੋੜ ਰੁਪਏ ਦੀ ਕਮਾਈ ਕੀਤੀ ਸੀ, ਜਦਕਿ 2018 ਦੀ ‘ਸੰਜੂ’ ਨੇ ਪਹਿਲੇ ਦਿਨ 34.75 ਕਰੋੜ ਰੁਪਏ ਦੀ ਕਮਾਈ ਕੀਤੀ ਸੀ। ‘ਐਨੀਮਲ’ ‘ਚ ਰਣਬੀਰ ਕਪੂਰ ਦੇ ਨਾਲ ਰਸ਼ਮਿਕਾ ਮੰਦਾਨਾ, ਅਨਿਲ ਕਪੂਰ, ਸ਼ਕਤੀ ਕਪੂਰ, ਬੌਬੀ ਦਿਓਲ, ਤ੍ਰਿਪਤੀ ਡਿਮਰੀ ਮੁੱਖ ਭੂਮਿਕਾਵਾਂ ‘ਚ ਹਨ। ਫਿਲਮ ਨੂੰ ‘ਏ’ ਸਰਟੀਫਿਕੇਟ ਮਿਲਿਆ ਹੈ ਅਤੇ ਫਿਲਮ ਦੀ ਮਿਆਦ 3 ਘੰਟੇ 21 ਮਿੰਟ ਹੈ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
