ਮੁੰਬਈ, 01 ਦਸੰਬਰ (ਹਿ. ਸ.)। ਫਿਲਮ ‘ਪਠਾਨ’ ਅਤੇ ‘ਜਵਾਨ’ ਤੋਂ ਬਾਅਦ ਸ਼ਾਹਰੁਖ ਖਾਨ ਦੀ ਫਿਲਮ ‘ਡੰਕੀ’ ਇਕ ਵਾਰ ਫਿਰ ਬਾਕਸ ਆਫਿਸ ‘ਤੇ ਧਮਾਲ ਮਚਾਉਣ ਲਈ ਤਿਆਰ ਹੈ। ਸ਼ਾਹਰੁਖ ਦੀ ਬਹੁਤ ਉਡੀਕੀ ਜਾ ਰਹੀ ਫਿਲਮ ‘ਡੰਕੀ’ 21 ਦਸੰਬਰ ਨੂੰ ਰਿਲੀਜ਼ ਹੋਣ ਵਾਲੀ ਹੈ। ਫਿਲਹਾਲ ਕਿੰਗ ਖਾਨ ਕਾਫੀ ਸੁਰਖੀਆਂ ‘ਚ ਹਨ। ਹੁਣ ਮੁੰਬਈ ਏਅਰਪੋਰਟ ‘ਤੇ ਸ਼ਾਹਰੁਖ ਖਾਨ ਦਾ ਇਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਇਆ ਹੈ। ਇਸ ਵੀਡੀਓ ‘ਚ ਐਕਟਰ ਦੇ ਇਕ ਐਕਸ਼ਨ ਨੇ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚ ਲਿਆ ਹੈ।
ਮੁੰਬਈ ਏਅਰਪੋਰਟ ‘ਤੇ ਬਾਲੀਵੁੱਡ ਸੁਪਰਸਟਾਰ ਸ਼ਾਹਰੁਖ ਖਾਨ ਦੀ ਵੀਡੀਓ ਮਸ਼ਹੂਰ ਫੋਟੋਗ੍ਰਾਫਰ ਨੇ ਇੰਸਟਾਗ੍ਰਾਮ ਪੇਜ ‘ਤੇ ਸ਼ੇਅਰ ਕੀਤੀ ਹੈ, ਜਿਸ ‘ਚ ਸ਼ਾਹਰੁਖ ਕਾਲੇ ਕੱਪੜਿਆਂ ‘ਚ ਨਜ਼ਰ ਆ ਰਹੇ ਹਨ। ਇਸ ਸਮੇਂ ਸੁਰੱਖਿਆ ਗਾਰਡ ਸ਼ਾਹਰੁਖ ਖਾਨ ਨੂੰ ਪਾਸਪੋਰਟ ਅਤੇ ਹੋਰ ਦਸਤਾਵੇਜ਼ ਵੈਰੀਫਿਕੇਸ਼ਨ ਲਈ ਰੋਕਦਾ ਹੈ। ਇਸ ਤੋਂ ਬਾਅਦ ਸ਼ਾਹਰੁਖ ਮੁਸਕਰਾਉਂਦੇ ਹੋਏ ਨਿਮਰਤਾ ਨਾਲ ਸੁਰੱਖਿਆ ਗਾਰਡ ਨੂੰ ਪਾਸਪੋਰਟ ਅਤੇ ਹੋਰ ਦਸਤਾਵੇਜ਼ ਦਿਖਾਉਂਦੇ ਹਨ। ਕਿੰਗ ਖਾਨ ਦੇ ਨਿਮਰ ਸੁਭਾਅ ਨੇ ਇੱਕ ਵਾਰ ਫਿਰ ਪ੍ਰਸ਼ੰਸਕਾਂ ਦਾ ਦਿਲ ਜਿੱਤ ਲਿਆ ਹੈ। ਮੁੰਬਈ ਏਅਰਪੋਰਟ ‘ਤੇ ਸ਼ਾਹਰੁਖ ਦਾ ਇਹ ਵੀਡੀਓ ਫਿਲਹਾਲ ਚਰਚਾ ‘ਚ ਹੈ।
ਇਸ ਦੌਰਾਨ ਸ਼ਾਹਰੁਖ ਖਾਨ ਦੀ ਆਉਣ ਵਾਲੀ ਫਿਲਮ ‘ਡੰਕੀ’ ਦਾ ਗੀਤ ‘ਲੁੱਟ ਪੁਟ ਗਿਆ’ ਇਸ ਸਮੇਂ ਸੋਸ਼ਲ ਮੀਡੀਆ ‘ਤੇ ਟ੍ਰੈਂਡ ਕਰ ਰਿਹਾ ਹੈ। ਇਸ ਗੀਤ ਦੀਆਂ ਰੀਲਾਂ ਵਾਇਰਲ ਹੋ ਚੁੱਕੀਆਂ ਹਨ। ਫਿਲਮ ‘ਡੰਕੀ’ ‘ਚ ਸ਼ਾਹਰੁਖ ਖਾਨ ਤੋਂ ਇਲਾਵਾ ਤਾਪਸੀ ਪੰਨੂ, ਵਿੱਕੀ ਕੌਸ਼ਲ ਨਜ਼ਰ ਆਉਣਗੇ। ਫਿਲਮ ਗੈਰ-ਕਾਨੂੰਨੀ ਪਰਵਾਸ ਦੇ ਗੰਭੀਰ ਮੁੱਦੇ ‘ਤੇ ਟਿੱਪਣੀ ਹੈ। ਸ਼ਾਹਰੁਖ ਖਾਨ ਦੇ ਪ੍ਰਸ਼ੰਸਕ ਇਸ ਨੂੰ ਦੇਖਣ ਲਈ ਕਾਫੀ ਉਤਸੁਕ ਹਨ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
