ਮੁੰਬਈ, 14 ਜਨਵਰੀ (ਹਿ. ਸ.)। ਬਾਲੀਵੁੱਡ ਦੀ ਕੁਈਨ ਕੰਗਨਾ ਰਣੌਤ ਹਮੇਸ਼ਾ ਹੀ ਆਪਣੇ ਬੇਬਾਕ ਬਿਆਨਾਂ ਨੂੰ ਲੈ ਕੇ ਸੁਰਖੀਆਂ ‘ਚ ਰਹਿੰਦੀ ਹੈ। ਕੰਗਨਾ ਦੇ ਬਿਆਨ ਅਕਸਰ ਹੀ ਵਿਵਾਦਾਂ ਦਾ ਕਾਰਨ ਬਣਦੇ ਰਹੇ ਹਨ ਪਰ ਕੰਗਨਾ ਇਸ ਸਮੇਂ ਇੱਕ ਵੱਖਰੇ ਕਾਰਨ ਕਰਕੇ ਸੁਰਖੀਆਂ ਵਿੱਚ ਹੈ। ਹਾਲ ਹੀ ‘ਚ ਕੰਗਨਾ ਦੀ ਇਕ ਮਿਸਟ੍ਰੀ ਮੈਨ ਨਾਲ ਤਸਵੀਰ ਵਾਇਰਲ ਹੋਈ ਸੀ। ਇਸ ਤਸਵੀਰ ‘ਚ ਕੰਗਨਾ ਮਿਸਟ੍ਰੀ ਮੈਨ ਦਾ ਹੱਥ ਫੜ ਕੇ ਤੁਰਦੀ ਨਜ਼ਰ ਆ ਰਹੀ ਹੈ। ਇਸ ਫੋਟੋ ਨੂੰ ਦੇਖਣ ਤੋਂ ਬਾਅਦ ਅਫਵਾਹਾਂ ਉੱਡਣੀਆਂ ਸ਼ੁਰੂ ਹੋ ਗਈਆਂ ਕਿ ਕੰਗਨਾ ਅਤੇ ਮਿਸਟ੍ਰੀ ਮੈਨ ਇਕ-ਦੂਜੇ ਨੂੰ ਡੇਟ ਕਰ ਰਹੇ ਹਨ। ਫੋਟੋ ‘ਚ ਕੰਗਨਾ ਨਾਲ ਨਜ਼ਰ ਆ ਰਿਹਾ ਮਿਸਟ੍ਰੀ ਮੈਨ ਕੌਣ ਹੈ? ਇਹ ਸਵਾਲ ਪ੍ਰਸ਼ੰਸਕਾਂ ਦੇ ਦਿਮਾਗ ਵਿੱਚ ਸੀ। ਹੁਣ ਕੰਗਨਾ ਨੇ ਖੁਦ ਇਸ ਗੱਲ ਦਾ ਖੁਲਾਸਾ ਕੀਤਾ ਹੈ।
ਕੰਗਨਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੋਂ ਇਕ ਪੋਸਟ ਸ਼ੇਅਰ ਕੀਤੀ ਹੈ। ਕੰਗਨਾ ਨੇ ਆਪਣੀ ਇੰਸਟਾ ਸਟੋਰੀ ਵਿੱਚ ਇੱਕ ਮਿਸਟ੍ਰੀ ਮੈਨ ਨਾਲ ਇੱਕ ਵਾਇਰਲ ਫੋਟੋ ਸ਼ੇਅਰ ਕੀਤੀ ਹੈ। ਕੰਗਨਾ ਨੇ ਇਸ ਫੋਟੋ ਨੂੰ ਸ਼ੇਅਰ ਕਰਦੇ ਹੋਏ ਇੱਕ ਪੋਸਟ ਲਿਖਿਆ ਹੈ। ਕੰਗਨਾ ਨੇ ਕਿਹਾ, ”ਫੋਟੋ ‘ਚ ਦਿਖਾਈ ਦੇਣ ਵਾਲਾ ਮਿਸਟ੍ਰੀ ਮੈਨ ਹੇਅਰ ਸਟਾਈਲਿਸਟ ਹੈ। ਮੈਨੂੰ ਮਿਸਟ੍ਰੀ ਮੈਨ ਬਾਰੇ ਪੁੱਛਣ ਲਈ ਬਹੁਤ ਸਾਰੇ ਸੰਦੇਸ਼ ਅਤੇ ਕਾਲਾਂ ਆ ਰਹੀਆਂ ਹਨ। ਮੈਂ ਅਕਸਰ ਸੈਲੂਨ ਜਾਂਦੀ ਹਾਂ। ਜੇਕਰ ਕੋਈ ਔਰਤ ਅਤੇ ਮਰਦ ਇਕੱਠੇ ਸੜਕ ‘ਤੇ ਚੱਲ ਰਹੇ ਹਨ, ਤਾਂ ਇਸ ਦੇ ਕਈ ਕਾਰਨ ਹੋ ਸਕਦੇ ਹਨ। ਇਹ ਇੱਕ ਦੋਸਤ, ਇੱਕ ਭਰਾ ਹੋ ਸਕਦਾ ਹੈ।’’
ਇਸ ਤੋਂ ਪਹਿਲਾਂ ਕੰਗਨਾ ਦਾ ਨਾਮ ਬਾਲੀਵੁੱਡ ਐਕਟਰ ਰਿਤਿਕ ਰੋਸ਼ਨ ਨਾਲ ਜੁੜਿਆ ਸੀ। ‘ਕ੍ਰਿਸ਼ 4’ ਦੀ ਸ਼ੂਟਿੰਗ ਦੌਰਾਨ ਦੋਵਾਂ ਦੀ ਨਜ਼ਦੀਕੀਆਂ ਵਧੀਆਂ ਸਨ। ਇਸੇ ਕਾਰਨ ਰਿਤਿਕ ਅਤੇ ਕੰਗਨਾ ਦੇ ਅਫੇਅਰ ਦੀਆਂ ਚਰਚਾਵਾਂ ਵੀ ਚੱਲ ਰਹੀਆਂ ਸਨ ਪਰ ਕੁਝ ਕਾਰਨਾਂ ਕਰਕੇ ਦੋਵਾਂ ‘ਚ ਵਿਵਾਦ ਹੋ ਗਿਆ ਅਤੇ ਵੱਖ ਹੋ ਗਏ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
