ਮੁੰਬਈ, 02 ਜਨਵਰੀ (ਹਿ. ਸ.)। ਜਾਪਾਨ ਵਿੱਚ ਨਵੇਂ ਸਾਲ ਦੀ ਸ਼ੁਰੂਆਤ ਭੂਚਾਲ ਨਾਲ ਹੋਈ। ਭੂਚਾਲ ਦੇ ਸਮੇਂ ਦੱਖਣੀ ਸਟਾਰ ਜੂਨੀਅਰ ਐੱਨ. ਟੀ. ਆਰ. ਜਾਪਾਨ ਵਿੱਚ ਸਨ। ਭੂਚਾਲ ਅਤੇ ਸੁਨਾਮੀ ਦੀ ਚਿਤਾਵਨੀ ਜਾਰੀ ਹੋਣ ਤੋਂ ਬਾਅਦ ਉਹ ਭਾਰਤ ਪਰਤ ਆਏ ਹਨ। ਉਨ੍ਹਾਂ ਨੇ ਐਕਸ ‘ਤੇ ਪੋਸਟ ਕੀਤਾ ਹੈ ਕਿ ਉਹ ਸੁਰੱਖਿਅਤ ਭਾਰਤ ਪਰਤ ਆਏ ਹਨ। ਉਟ੍ਹਾਂ ਨੇ ਲਿਖਿਆ, ਅੱਜ ਜਪਾਨ ਤੋਂ ਘਰ ਪਰਤਿਆ ਹਾਂ ਅਤੇ ਉੱਥੇ ਭੂਚਾਲ ਤੋਂ ਹੈਰਾਨੀ ਵਿੱਚ ਹਾਂ। ਮੈਂ ਉੱਥੇ ਪਿਛਲਾ ਹਫ਼ਤਾ ਬਿਤਾਇਆ ਅਤੇ ਇਸ ਭੂਚਾਲ ਨਾਲ ਪ੍ਰਭਾਵਿਤ ਲੋਕਾਂ ਲਈ ਮੇਰੀ ਸੰਵੇਦਨਾ ਹੈ। ਜਲਦੀ ਹੀ ਸਭ ਕੁਝ ਠੀਕ ਹੋ ਜਾਵੇਗਾ। ਮਜ਼ਬੂਤ ਰਹੋ, ਜਾਪਾਨ।
ਉਨ੍ਹਾਂ ਦੇ ਪ੍ਰਸ਼ੰਸਕ ਉਨ੍ਹਾਂ ਦੀ ਪੋਸਟ ‘ਤੇ ਟਿੱਪਣੀ ਕਰ ਰਹੇ ਹਨ ਅਤੇ ਜਾਪਾਨ ਦੇ ਹਾਲਾਤ ਸੁਧਰਨ ਲਈ ਪ੍ਰਾਰਥਨਾ ਕਰ ਰਹੇ ਹਨ। ਜਾਪਾਨ ਦੀ ਮੌਸਮ ਵਿਗਿਆਨ ਏਜੰਸੀ ਮੁਤਾਬਕ ਇਸ਼ੀਕਾਵਾ ਅਤੇ ਆਸਪਾਸ ਦੇ ਤੱਟੀ ਇਲਾਕਿਆਂ ‘ਚ ਭੂਚਾਲ ਦੇ ਕਈ ਝਟਕੇ ਮਹਿਸੂਸ ਕੀਤੇ ਗਏ। ਇਨ੍ਹਾਂ ਵਿੱਚੋਂ ਇੱਕ ਦੀ ਤੀਬਰਤਾ ਰਿਕਟਰ ਪੈਮਾਨੇ ‘ਤੇ 7.6 ਮਾਪੀ ਗਈ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
