ਮੁੰਬਈ, 24 ਦਸੰਬਰ (ਹਿ. ਸ.)। ਫਿਲਮ ‘ਡੰਕੀ’ ਨੂੰ ਰਿਲੀਜ਼ ਹੋਏ ਚਾਰ ਦਿਨ ਹੋ ਗਏ ਹਨ ਅਤੇ ਤੀਜੇ ਦਿਨ ਦੀ ਕਮਾਈ ਦੇ ਅੰਕੜੇ ਵੀ ਸਾਹਮਣੇ ਆ ਗਏ ਹਨ। ਸ਼ਾਹਰੁਖ ਖਾਨ ਇਸ ਫਿਲਮ ‘ਚ ਨਿਭਾਏ ਕਿਰਦਾਰ ਤੋਂ ਕਾਫੀ ਖੁਸ਼ ਹਨ। ਪਹਿਲੇ ਦਿਨ 30 ਕਰੋੜ ਦੀ ਕਮਾਈ ਕਰਨ ਤੋਂ ਬਾਅਦ ਫਿਲਮ ਨੇ ਦੂਜੇ ਦਿਨ ਕਰੀਬ 20 ਕਰੋੜ ਰੁਪਏ ਦਾ ਕਲੈਕਸ਼ਨ ਕੀਤਾ।
ਸੈਕਨਿਲਕ ਦੀ ਰਿਪੋਰਟ ਮੁਤਾਬਕ ਸ਼ਾਹਰੁਖ ਖਾਨ ਸਟਾਰਰ ਫਿਲਮ ‘ਡੰਕੀ’ ਨੇ ਤੀਜੇ ਦਿਨ 26 ਕਰੋੜ ਰੁਪਏ ਦੀ ਕਮਾਈ ਕੀਤੀ ਹੈ। ਹਾਲਾਂਕਿ, ਇਹ ਫਿਲਮ ਦੇ ਕਲੈਕਸ਼ਨ ਦੇ ਸ਼ੁਰੂਆਤੀ ਅੰਕੜੇ ਹਨ ਅਤੇ ਇਹ ਹੋਰ ਵੱਧ ਸਕਦੇ ਹਨ। ਇਨ੍ਹਾਂ ਅੰਕੜਿਆਂ ਨਾਲ ਫਿਲਮ ਦਾ ਕੁੱਲ ਤਿੰਨ ਦਿਨਾਂ ਦਾ ਕੁਲੈਕਸ਼ਨ 75.32 ਕਰੋੜ ਰੁਪਏ ਹੋ ਗਿਆ ਹੈ। ਅਜਿਹੇ ‘ਚ ਮੇਕਰਸ ਐਤਵਾਰ ਛੁੱਟੀ ਵਾਲੇ ਦਿਨ ਜ਼ਿਆਦਾ ਕਮਾਈ ਦੀ ਉਮੀਦ ਕਰ ਰਹੇ ਹਨ। ਹੁਣ ਸਾਰਿਆਂ ਦੀਆਂ ਨਜ਼ਰਾਂ ਐਤਵਾਰ ਦੇ ਕਲੈਕਸ਼ਨ ‘ਤੇ ਹਨ। ਕਿਹਾ ਜਾ ਰਿਹਾ ਹੈ ਕਿ ‘ਡੰਕੀ’ ਚਾਰ ਦਿਨਾਂ ‘ਚ 100 ਕਰੋੜ ਦੇ ਕਲੱਬ ‘ਚ ਸ਼ਾਮਲ ਹੋ ਸਕਦੀ ਹੈ। ਸ਼ਾਹਰੁਖ ਖਾਨ ਅਤੇ ਰਾਜਕੁਮਾਰ ਹਿਰਾਨੀ ਸਟਾਰਰ ਇਹ ਫਿਲਮ 120 ਕਰੋੜ ਰੁਪਏ ਦੇ ਬਜਟ ਨਾਲ ਬਣੀ ਹੈ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
