ਮੁੰਬਈ, 20 ਜਨਵਰੀ (ਹਿ. ਸ.)। ਮਸ਼ਹੂਰ ਫਿਲਮ ”ਮੈਂ ਅਟਲ ਹੂੰ” ਆਖਿਰਕਾਰ ਦਰਸ਼ਕਾਂ ਦੇ ਸਾਹਮਣੇ ਆ ਗਈ ਹੈ। ਇਹ ਫਿਲਮ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੇ ਜੀਵਨ ‘ਤੇ ਆਧਾਰਿਤ ਹੈ। ਫਿਲਮ ਨੇ ਬਾਕਸ ਆਫਿਸ ‘ਤੇ ਨਿਰਾਸ਼ਾਜਨਕ ਸ਼ੁਰੂਆਤ ਕੀਤੀ ਹੈ। ਹੁਣ ਇਹ ਫਿਲਮ ਆਨਲਾਈਨ ਲੀਕ ਹੋ ਗਈ ਹੈ।
ਫਿਲਮ ਮੈਂ ਅਟਲ ਹੂੰ 19 ਜਨਵਰੀ 2024 ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਈ ਹੈ। ਸੈਕਨਿਲਕ ਐਂਟਰਟੇਨਮੈਂਟ ਦੀ ਰਿਪੋਰਟ ਮੁਤਾਬਕ ਫਿਲਮ ”ਮੈਂ ਅਟਲ ਹੂੰ” ਨੇ ਰਿਲੀਜ਼ ਦੇ ਪਹਿਲੇ ਦਿਨ 1 ਕਰੋੜ ਰੁਪਏ ਦੀ ਕਮਾਈ ਕੀਤੀ ਹੈ। ਰਿਲੀਜ਼ ਦੇ ਪਹਿਲੇ ਦਿਨ ਦੇ ਅੰਕੜੇ ਨਿਰਾਸ਼ਾਜਨਕ ਹਨ। ਹਾਲਾਂਕਿ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਵੀਕੈਂਡ ‘ਤੇ ਇਸ ਫਿਲਮ ਦੀ ਕਮਾਈ ‘ਚ ਚੰਗਾ ਵਾਧਾ ਹੋ ਸਕਦਾ ਹੈ। ”ਮੈਂ ਅਟਲ ਹੂੰ” ਨੂੰ ਆਲੋਚਕਾਂ ਦਾ ਚੰਗਾ ਹੁੰਗਾਰਾ ਮਿਲ ਰਿਹਾ ਹੈ। ਹੁਣ ਸਭ ਦਾ ਧਿਆਨ ਇਸ ਗੱਲ ‘ਤੇ ਹੈ ਕਿ ਇਹ ਫਿਲਮ ਕਿੰਨੀ ਕਮਾਈ ਕਰੇਗੀ।
ਫਿਲਮ ”ਮੈਂ ਅਟਲ ਹੂੰ” ਰਿਲੀਜ਼ ਹੋਣ ਤੋਂ ਬਾਅਦ ਆਨਲਾਈਨ ਲੀਕ ਹੋ ਗਈ ਹੈ। ਮੈਂ ਅਟਲ ਹੂੰ ਐਚਡੀ ਪ੍ਰਿੰਟ ਵਿੱਚ ਟੈਲੀਗ੍ਰਾਮ, ਫਿਲਮਜਿਲਾ, ਤਮਿਲਰੋਕਰਸ ਅਤੇ ਮੂਵੀਰੂਲਸ ਵਰਗੀਆਂ ਸਾਈਟਾਂ ‘ਤੇ ਉਪਲੱਬਧ ਹੈ। ”ਮੈਂ ਅਟਲ ਹੂੰ” ਰਾਹੀਂ ਅਟਲ ਬਿਹਾਰੀ ਵਾਜਪਾਈ ਦੇ ਜੀਵਨ ਨੂੰ ਉਜਾਗਰ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਇਹ ਫਿਲਮ ਦਿ ਅਨਟੋਲਡ ਵਾਜਪਾਈ: ਪੋਲੀਟੀਸ਼ੀਅਨ ਐਂਡ ਪੈਰਾਡੌਕਸ ਕਿਤਾਬ ‘ਤੇ ਆਧਾਰਿਤ ਹੈ। ਫਿਲਮ ਦੇ ਨਿਰਦੇਸ਼ਨ ਦੀ ਜ਼ਿੰਮੇਵਾਰੀ ਰਵੀ ਜਾਧਵ ਨੇ ਸੰਭਾਲੀ ਹੈ। ਇਸ ਫਿਲਮ ‘ਚ ਪੰਕਜ ਤ੍ਰਿਪਾਠੀ ਦੇ ਨਾਲ ਪੀਯੂਸ਼ ਮਿਸ਼ਰਾ ਅਤੇ ਦਯਾ ਪਾਂਡੇ ਅਹਿਮ ਭੂਮਿਕਾਵਾਂ ਨਿਭਾਅ ਰਹੇ ਹਨ। ਇਸ ਫਿਲਮ ਦਾ ਨਿਰਮਾਣ ਸੰਦੀਪ ਸਿੰਘ, ਵਿਨੋਦ ਭਾਨੁਸ਼ਾਲੀ ਅਤੇ ਕਮਲੇਸ਼ ਭਾਨੁਸ਼ਾਲੀ ਨੇ ਕੀਤਾ ਹੈ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
