ਮੁੰਬਈ, 23 ਦਸੰਬਰ (ਹਿ. ਸ.) । ਲੰਬੇ ਸਮੇਂ ਤੋਂ ਚਰਚਾ ‘ਚ ਰਹੀ ਸਾਊਥ ਦੀ ਫਿਲਮ ‘ਸਾਲਾਰ’ ਦਰਸ਼ਕਾਂ ਦੇ ਸਾਹਮਣੇ ਆ ਗਈ ਹੈ। ਫਿਲਮ ‘ਚ ਸੁਪਰਸਟਾਰ ਪ੍ਰਭਾਸ ਅਹਿਮ ਭੂਮਿਕਾ ਨਿਭਾਅ ਰਹੇ ਹਨ। ਹਰ ਕਿਸੇ ਦੇ ਦਿਮਾਗ ‘ਚ ਇਹ ਸਵਾਲ ਸੀ ਕਿ ਇਹ ਫਿਲਮ ਪਹਿਲੇ ਦਿਨ ਕਿੰਨੀ ਕਮਾਈ ਕਰਦੀ ਹੈ, ਜੋ ਰਿਲੀਜ਼ ਹੋਣ ਤੋਂ ਬਾਅਦ ਹੀ ਸੁਰਖੀਆਂ ‘ਚ ਹੈ। ਹੁਣ ਪਤਾ ਲੱਗਾ ਹੈ ਕਿ ਇਸ ਫਿਲਮ ਨੇ ‘ਜਵਾਨ’, ‘ਪਠਾਨ’ ਨੂੰ ਵੀ ਪਿੱਛੇ ਛੱਡ ਕੇ ਧਮਾਲ ਮਚਾ ਦਿੱਤੀ ਹੈ।
ਪ੍ਰਭਾਸ ਨੇ ਫਿਲਮ ‘ਸਾਲਾਰ’ ਨਾਲ ਜ਼ਬਰਦਸਤ ਵਾਪਸੀ ਕੀਤੀ ਹੈ। ਫਿਲਮ ਦੇ ਜ਼ਰੀਏ ਪ੍ਰਭਾਸ ਦਾ ਇੱਕ ਵੱਖਰਾ ਹੀ ਕ੍ਰੇਜ਼ ਪ੍ਰਸ਼ੰਸਕਾਂ ਵਿੱਚ ਦੇਖਣ ਨੂੰ ਮਿਲ ਰਿਹਾ ਹੈ। ਇਸ ਐਕਸ਼ਨ ਥ੍ਰਿਲਰ ਫਿਲਮ ‘ਚ ਪ੍ਰਭਾਸ ਨੇ ਆਪਣੇ ਕਿਰਦਾਰ ਨਾਲ ਦਰਸ਼ਕਾਂ ਦਾ ਦਿਲ ਜਿੱਤ ਲਿਆ ਹੈ। ਪ੍ਰਸ਼ਾਂਤ ਨੀਲ ਦੁਆਰਾ ਨਿਰਦੇਸ਼ਿਤ ਇਸ ਫਿਲਮ ਦਾ ਇਕ ਵੱਖਰਾ ਕ੍ਰੇਜ਼ ਇਸ ਸਮੇਂ ਹਰ ਪਾਸੇ ਦੇਖਿਆ ਜਾ ਰਿਹਾ ਹੈ।
ਪ੍ਰਭਾਸ ਸਟਾਰਰ ਫਿਲਮ ‘ਸਾਲਾਰ’ ਨੇ ਪਹਿਲੇ ਦਿਨ 95 ਕਰੋੜ ਦੀ ਕਮਾਈ ਕੀਤੀ ਹੈ। ਪਹਿਲੇ ਦਿਨ ਹੀ ਇਸ ਫਿਲਮ ਨੇ ‘ਪਠਾਨ’, ‘ਜਵਾਨ’ ਅਤੇ ‘ਡੰਕੀ’ ਦੇ ਰਿਕਾਰਡ ਤੋੜ ਦਿੱਤੇ ਹਨ। ਪ੍ਰਭਾਸ ਦੀ ਫਿਲਮ ‘ਸਾਲਾਰ’ ਸਾਲ ਦੀ ਵੱਡੀ ਓਪਨਰ ਬਣ ਗਈ ਹੈ। ਫਿਲਮ ਨੇ ਪਹਿਲੇ ਦਿਨ ਦੁਨੀਆ ਭਰ ‘ਚ 175 ਕਰੋੜ ਰੁਪਏ ਦੀ ਕਮਾਈ ਕਰ ਲਈ ਹੈ। ਇਸ ਫਿਲਮ ਦੇ ਮੁਕਾਬਲੇ ‘ਡੰਕੀ’ ਫਿੱਕੀ ਸਾਬਤ ਹੋਈ ਹੈ।
ਕੇਜੀਐੱਫ ਅਤੇ ਕੇਜੀਐੱਫ 2 ਵਰਗੀਆਂ ਬਲਾਕਬਸਟਰ ਫਿਲਮਾਂ ਬਣਾਉਣ ਤੋਂ ਬਾਅਦ ਨਿਰਦੇਸ਼ਕ ਪ੍ਰਸ਼ਾਂਤ ਨੀਲ ਦੀ ‘ਸਾਲਾਰ: ਪਾਰਟ 1 ਸੀਜ਼ਫਾਇਰ’ ਦਰਸ਼ਕਾਂ ਦੇ ਸਾਹਮਣੇ ਆ ਗਈ ਹੈ। ਫਿਲਮ ਵਿੱਚ ਪ੍ਰਭਾਸ, ਪ੍ਰਿਥਵੀਰਾਜ ਸੁਕੁਮਾਰਨ, ਸ਼ਰੂਤੀ ਹਾਸਨ, ਜਗਪਤੀ ਬਾਬੂ, ਬੌਬੀ ਸਿਮਹਾ, ਟੀਨੂੰ ਆਨੰਦ ਅਤੇ ਰਾਮਚੰਦਰ ਰਾਜੂ ਅਹਿਮ ਭੂਮਿਕਾਵਾਂ ਵਿੱਚ ਹਨ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
