ਮੁੰਬਈ, 09 ਜਨਵਰੀ (ਹਿ. ਸ.)। ਫਿਲਮ ’12ਵੀਂ ਫੇਲ’ ਨੇ ਬਾਕਸ ਆਫਿਸ ‘ਤੇ ਜ਼ਬਰਦਸਤ ਕਮਾਈ ਕੀਤੀ ਹੈ। ਸਿਰਫ਼ 20 ਕਰੋੜ ਦੇ ਬਜਟ ਵਾਲੀ ਇਸ ਫ਼ਿਲਮ ਨੇ 66 ਕਰੋੜ ਰੁਪਏ ਤੋਂ ਵੱਧ ਦੀ ਕਮਾਈ ਕਰ ਲਈ ਹੈ। ਇਹ ਫਿਲਮ ਸਾਲ 2023 ਦੇ ਆਖਰੀ ਦੋ ਮਹੀਨਿਆਂ ‘ਚ ਰਿਲੀਜ਼ ਹੋਣ ਵਾਲੀਆਂ ਕਈ ਵੱਡੇ ਬਜਟ ਦੀਆਂ ਫਿਲਮਾਂ ਦੇ ਸਾਹਮਣੇ ਖੜ੍ਹੀ ਹੈ। ਇਹ 2023 ਦੀਆਂ ਸਭ ਤੋਂ ਵੱਡੀਆਂ ਹਿੱਟ ਫਿਲਮਾਂ ਵਿੱਚੋਂ ਇੱਕ ਹੈ। ਇਹ ਫਿਲਮ ਆਈਪੀਐੱਸ ਅਧਿਕਾਰੀ ਮਨੋਜ ਸ਼ਰਮਾ ਦੀ ਜ਼ਿੰਦਗੀ ‘ਤੇ ਆਧਾਰਿਤ ਹੈ।
ਇਸ ਦੌਰਾਨ ਨਿਰਦੇਸ਼ਕ ਰੋਹਿਤ ਸ਼ੈੱਟੀ ਨੇ ਆਈਪੀਐੱਸ ਅਧਿਕਾਰੀ ਮਨੋਜ ਸ਼ਰਮਾ ਨਾਲ ਮੁਲਾਕਾਤ ਕੀਤੀ। ਰੋਹਿਤ ਸ਼ੈੱਟੀ ਨੇ ਇੰਸਟਾਗ੍ਰਾਮ ‘ਤੇ ਉਨ੍ਹਾਂ ਨਾਲ ਇਕ ਫੋਟੋ ਪੋਸਟ ਕੀਤੀ ਅਤੇ ਲਿਖਿਆ- ”ਮਿਲੋ 12ਵੀਂ ਫੇਲ” ਦੇ ਅਸਲੀ ਹੀਰੋ ਮਨੋਜ ਕੁਮਾਰ ਸ਼ਰਮਾ ਨੂੰ। ਕੋਵਿਡ ਦੌਰਾਨ ਉਨ੍ਹਾਂ ਨਾਲ ਕੰਮ ਕਰਨ ਦਾ ਮਾਣ ਪ੍ਰਾਪਤ ਹੋਇਆ ਜਦੋਂ ਉਹ ਮੁੰਬਈ ਪੁਲਿਸ ਲਈ ਕੰਮ ਕਰ ਰਹੇ ਸੀ। ਜੇਕਰ ਤੁਸੀਂ 12ਵੀਂ ਫੇਲ ਫਿਲਮ ਨਹੀਂ ਦੇਖੀ ਹੈ ਤਾਂ ਜ਼ਰੂਰ ਦੇਖੋ। ਇਹ ਇੱਕ ਪ੍ਰੇਰਨਾਦਾਇਕ ਕਹਾਣੀ ਹੈ, ਖਾਸ ਕਰਕੇ ਵਿਦਿਆਰਥੀਆਂ ਅਤੇ ਨੌਜਵਾਨਾਂ ਲਈ। ਰੋਹਿਤ ਸ਼ੈੱਟੀ ਨੇ ਕੈਪਸ਼ਨ ਦਿੱਤਾ। ਵਿਕਰਾਂਤ ਮੈਸੀ ਨੇ ਇਸ ‘ਤੇ ਟਿੱਪਣੀ ਕੀਤੀ ਅਤੇ ਰੈੱਡ ਹਾਰਟ ਅਤੇ ਫਾਇਰ ਇਮੋਜੀ ਪੋਸਟ ਕੀਤਾ।
’12ਵੀਂ ਫੇਲ’ ਬਹੁਤ ਖੂਬਸੂਰਤ ਫਿਲਮ ਹੈ। ਇਹ ਆਈਪੀਐੱਸ ਅਧਿਕਾਰੀ ਮਨੋਜ ਸ਼ਰਮਾ ਦੀ ਯਾਤਰਾ ਨੂੰ ਦਰਸਾਉਂਦੀ ਹੈ, ਜਿਨ੍ਹਾਂ ਨੇ ਮੁਸ਼ਕਲ ਹਾਲਾਤਾਂ ਦੇ ਬਾਵਜੂਦ ਕੁੱਝ ਵੀ ਕਰਕੇ ਯੂਪੀਐੱਸਸੀ ਦੀ ਪ੍ਰੀਖਿਆ ਪਾਸ ਕੀਤੀ। ਉਨ੍ਹਾਂ ਦੀ ਕਹਾਣੀ ਹੁਣ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਕਰ ਰਹੇ ਨੌਜਵਾਨਾਂ ਲਈ ਬਹੁਤ ਵੱਡੀ ਪ੍ਰੇਰਨਾ ਹੈ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
