ਮੁੰਬਈ, 12 ਜਨਵਰੀ (ਹਿ. ਸ.)। ਬਾਲੀਵੁੱਡ ਦੇ ਖਿਲਾੜੀ ਅਕਸ਼ੇ ਕੁਮਾਰ ਦਾ ਇੱਕ ਵੀਡੀਓ ਇਸ ਸਮੇਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਉਹ ਮੁੰਬਈ ਮੈਟਰੋ ਵਿੱਚ ਸਫ਼ਰ ਕਰਦੇ ਨਜ਼ਰ ਆ ਰਹੇ ਹਨ। ਮੈਟਰੋ ਵਿਚ ਉਨ੍ਹਾਂ ਦੇ ਆਲੇ-ਦੁਆਲੇ ਲੋਕ ਖੜ੍ਹੇ ਸਨ, ਪਰ ਕੋਈ ਵੀ ਉਨ੍ਹਾਂ ਨੂੰ ਪਛਾਣ ਨਹੀਂ ਸਕਿਆ। ਅਕਸ਼ੇ ਨਾਲ ਨਿਰਮਾਤਾ ਦਿਨੇਸ਼ ਵਿਜਾਨ ਵੀ ਨਜ਼ਰ ਆਏ। ਅਕਸ਼ੇ ਕੁਮਾਰ ਬਾਰੇ ਮੈਟਰੋ ਵਿੱਚ ਕਿਸੇ ਨੂੰ ਵੀ ਪਤਾ ਨਹੀਂ ਸੀ ਕਿ ਕੀ ਹੋ ਰਿਹਾ ਹੈ ਪਰ ਇੱਕ ਪ੍ਰਸ਼ੰਸਕ ਨੇ ਉਨ੍ਹਾਂ ਨੂੰ ਪਛਾਣ ਲਿਆ ਅਤੇ ਗੁਪਤ ਰੂਪ ਵਿੱਚ ਵੀਡੀਓ ਰਿਕਾਰਡ ਕਰ ਲਿਆ। ਇਹ ਵੀਡੀਓ ਸਾਹਮਣੇ ਆਉਂਦੇ ਹੀ ਪ੍ਰਸ਼ੰਸਕ ਕ੍ਰੇਜ਼ੀ ਹੋ ਗਏ।
ਇਸ ਵਾਰ ਅਕਸ਼ੇ ਕੁਮਾਰ ਨੇ ਚਿਹਰੇ ‘ਤੇ ਮਾਸਕ ਅਤੇ ਸਿਰ ‘ਤੇ ਟੋਪੀ ਪਾਈ ਹੋਈ ਸੀ। ਇਸ ਲਈ ਉਨ੍ਹਾਂ ਪਛਾਣ ਨਹੀਂ ਹੋ ਸਕੀ। ਅਕਸ਼ੇ ਕੁਮਾਰ ਦੀ ਸਾਦਗੀ ਤੋਂ ਪ੍ਰਸ਼ੰਸਕ ਕਾਫੀ ਪ੍ਰਭਾਵਿਤ ਹੋਏ। ਅਕਸ਼ੈ ਦੀ ਇਸ ਵੀਡੀਓ ਨੂੰ ਟਵਿੱਟਰ ‘ਤੇ ਇਕ ਫੈਨ ਪੇਜ ਨੇ ਸ਼ੇਅਰ ਕੀਤਾ ਹੈ। ਮੁੰਬਈ ਟ੍ਰੈਫਿਕ ਤੋਂ ਬਚਣ ਲਈ ਅਕਸ਼ੈ ਮੁੰਬਈ ਮੈਟਰੋ ‘ਚ ਸਫਰ ਕਰ ਰਹੇ ਸਨ ਅਤੇ ਪ੍ਰਸ਼ੰਸਕ ਇਹ ਦੇਖ ਕੇ ਹੈਰਾਨ ਰਹਿ ਗਏ।
ਇਹ ਪਹਿਲੀ ਵਾਰ ਨਹੀਂ ਸੀ ਜਦੋਂ ਅਕਸ਼ੈ ਮੈਟਰੋ ਵਿੱਚ ਬੈਠੇ ਹੋਣ। ਸਾਲ 2023 ‘ਚ ਵੀ ਉਨ੍ਹਾਂ ਨੂੰ ਮੁੰਬਈ ਮੈਟਰੋ ‘ਚ ਇਸੇ ਤਰ੍ਹਾਂ ਸਫਰ ਕਰਦੇ ਦੇਖਿਆ ਗਿਆ ਸੀ। ਹਾਲਾਂਕਿ ਉਸ ਸਮੇਂ ਉਹ ਆਪਣੀ ਫਿਲਮ ‘ਸੈਲਫੀ’ ਦੇ ਪ੍ਰਮੋਸ਼ਨ ਦੌਰਾਨ ਹੋਰ ਯਾਤਰੀਆਂ ਨਾਲ ਗੱਲ ਕਰਦੇ ਵੀ ਨਜ਼ਰ ਆਏ ਸਨ।
ਵੀਡੀਓ ਸਾਹਮਣੇ ਆਉਣ ਤੋਂ ਬਾਅਦ ਨਿਰਮਾਤਾ ਦਿਨੇਸ਼ ਵਿਜਾਨ ਦੀ ਫਿਲਮ ‘ਚ ਅਕਸ਼ੈ ਕੁਮਾਰ ਦੇ ਨਜ਼ਰ ਆਉਣ ਦੀ ਚਰਚਾ ਜ਼ੋਰ ਫੜਦੀ ਜਾ ਰਹੀ ਹੈ। ਜੇਕਰ ਅਸੀਂ ਅਕਸ਼ੇ ਦੀਆਂ ਆਉਣ ਵਾਲੀਆਂ ਫਿਲਮਾਂ ‘ਤੇ ਨਜ਼ਰ ਮਾਰੀਏ ਤਾਂ ‘ਬੜੇ ਮੀਆਂ ਛੋਟੇ ਮੀਆਂ’ ਅਤੇ ‘ਵੈਲਕਮ-3’ ਵਰਗੇ ਨਾਮ ਹਨ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
