ਮੁੰਬਈ, 18 ਦਸੰਬਰ (ਹਿ. ਸ.)। ਅਭਿਨੇਤਾ ਰਣਬੀਰ ਕਪੂਰ ਦੀ ਫਿਲਮ ‘ਐਨੀਮਲ’ ਨੂੰ ਰਿਲੀਜ਼ ਹੋਏ 2 ਹਫਤਿਆਂ ਤੋਂ ਵੱਧ ਦਾ ਸਮਾਂ ਹੋ ਗਿਆ ਹੈ। ਹੁਣ ਵੀ ਇਸ ਫਿਲਮ ਦਾ ਕ੍ਰੇਜ਼ ਪੂਰੀ ਦੁਨੀਆ ‘ਚ ਦੇਖਣ ਨੂੰ ਮਿਲ ਰਿਹਾ ਹੈ। ਫਿਲਮ ਦੀ ਕਮਾਈ, ਜੋ ਕਿ ਹਫਤੇ ਦੇ ਮੱਧ ਵਿੱਚ ਥੋੜੀ ਜਿਹੀ ਘੱਟ ਗਈ ਸੀ, ਵਿੱਚ ਵੀਕੈਂਡ ਵਿੱਚ ਫਿਰ ਤੋਂ ਉਛਾਲ ਦੇਖਣ ਨੂੰ ਮਿਲਿਆ ਹੈ। ਉਮੀਦ ਮੁਤਾਬਕ ਰਣਬੀਰ ਦੇ ਪ੍ਰਸ਼ੰਸਕ ਐਤਵਾਰ ਨੂੰ ਉਨ੍ਹਾਂ ਦੀ ਫਿਲਮ ‘ਐਨੀਮਲ’ ਨੂੰ ਦੇਖਣ ਲਈ ਥੀਏਟਰ ਪਹੁੰਚੇ। ਇਸ ਕਾਰਨ ਫਿਲਮ ਨੇ ਇਸ ਵੀਕੈਂਡ ‘ਤੇ ਧਮਾਲ ਮਚਾ ਦਿੱਤੀ ਹੈ।
ਅਭਿਨੇਤਾ ਰਣਬੀਰ ਕਪੂਰ ਦੀ ਫਿਲਮ ‘ਐਨੀਮਲ’ ਨੂੰ ਰਿਲੀਜ਼ ਹੋਏ 17 ਦਿਨ ਹੋ ਗਏ ਹਨ। ਫਿਲਮ ਨੇ ਐਤਵਾਰ ਨੂੰ ਕੁੱਲ 15 ਕਰੋੜ ਰੁਪਏ ਦੀ ਕਮਾਈ ਕੀਤੀ ਹੈ। ਇਸ ਨਾਲ ਇਹ ਫਿਲਮ ਹੁਣ ਭਾਰਤੀ ਬਾਕਸ ਆਫਿਸ ‘ਤੇ 500 ਕਰੋੜ ਦੇ ਕਲੱਬ ‘ਚ ਪਹੁੰਚ ਗਈ ਹੈ। ਭਾਰਤ ‘ਚ ‘ਐਨੀਮਲ’ ਦਾ ਕੁਲ ਕੁਲੈਕਸ਼ਨ 512.94 ਕਰੋੜ ਰੁਪਏ ਹੈ। ਫਿਲਮ ਨੇ ਸਾਰੀਆਂ ਭਾਸ਼ਾਵਾਂ ‘ਚ 500 ਕਰੋੜ ਰੁਪਏ ਦਾ ਅੰਕੜਾ ਪਾਰ ਕਰ ਲਿਆ ਹੈ।
ਇਸ ਤਰ੍ਹਾਂ ‘ਐਨੀਮਲ’ ਨੇ 16 ਦਿਨਾਂ ‘ਚ ਦੁਨੀਆ ਭਰ ‘ਚ 817.36 ਕਰੋੜ ਰੁਪਏ ਦਾ ਕਾਰੋਬਾਰ ਕੀਤਾ। 100 ਕਰੋੜ ਦੇ ਬਜਟ ਨਾਲ ਬਣੀ ਇਹ ਫਿਲਮ ਅੱਜ ਵੀ ਰਿਕਾਰਡ ਤੋੜ ਰਹੀ ਹੈ। ਹਾਲਾਂਕਿ ਰਣਬੀਰ ਦੀ ‘ਐਨੀਮਲ’ ਅਜੇ ਵੀ ਸ਼ਾਹਰੁਖ ਖਾਨ ਦੀ ‘ਜਵਾਨ’ ਅਤੇ ‘ਪਠਾਨ’ ਤੋਂ ਕੁਝ ਦੂਰ ਹੈ। ਪਰ ਸ਼ਾਹਰੁਖ ਖਾਨ ਦੀ ‘ਡੰਕੀ’ 21 ਦਸੰਬਰ ਨੂੰ ਰਿਲੀਜ਼ ਹੋਣ ਤੋਂ ਪਹਿਲਾਂ ‘ਐਨੀਮਲ’ ਦੇ ਨਿਰਮਾਤਾਵਾਂ ਨੂੰ ਉਮੀਦ ਹੈ ਕਿ ਇਹ ਫਿਲਮ 1000 ਕਰੋੜ ਦਾ ਅੰਕੜਾ ਪਾਰ ਕਰ ਲਵੇਗੀ।
‘ਐਨੀਮਲ’ ਦੀ ਜ਼ਬਰਦਸਤ ਸਫਲਤਾ ਨੂੰ ਦੇਖਦੇ ਹੋਏ ਨਿਰਦੇਸ਼ਕ ਸੰਦੀਪ ਰੈੱਡੀ ਵਾਂਗਾ ਨੇ ਵੀ ‘ਐਨੀਮਲ 2’ ‘ਤੇ ਕੰਮ ਸ਼ੁਰੂ ਕਰ ਦਿੱਤਾ ਹੈ। ਇਸ ਫਿਲਮ ਦੇ ਦੂਜੇ ਭਾਗ ਵਿੱਚ ਦਰਸ਼ਕਾਂ ਇੱਕ ਵਾਰ ਫਿਰ ਤੋਂ ਉਹੀ ਸਟਾਰ ਕਾਸਟ ਦੇਖਣ ਨੂੰ ਮਿਲ ਸਕਦੀ ਹੈ। ਹਾਲਾਂਕਿ ਇਸ ਖਬਰ ਨੂੰ ਲੈ ਕੇ ਅਜੇ ਤੱਕ ਕੋਈ ਅਧਿਕਾਰਤ ਐਲਾਨ ਨਹੀਂ ਕੀਤਾ ਗਿਆ ਹੈ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
