ਮੁੰਬਈ, 14 ਦਸੰਬਰ (ਹਿ. ਸ.)। ਬਾਲੀਵੁੱਡ ਅਭਿਨੇਤਾ ਰਣਬੀਰ ਕਪੂਰ ਦੀ ਫਿਲਮ ‘ਐਨੀਮਲ’ ਬਾਕਸ ਆਫਿਸ ‘ਤੇ ਹਿੱਟ ਹੁੰਦੀ ਨਜ਼ਰ ਆ ਰਹੀ ਹੈ। ਹਾਲਾਂਕਿ 13ਵੇਂ ਦਿਨ ਫਿਲਮ ਦਾ ਕਲੈਕਸ਼ਨ ਥੋੜ੍ਹਾ ਕਮਜ਼ੋਰ ਰਿਹਾ ਹੈ ਪਰ ਫਿਲਮ ਬਾਕਸ ਆਫਿਸ ‘ਤੇ ਲਗਾਤਾਰ ਕਮਾਈ ਕਰ ਰਹੀ ਹੈ। ਸੈਕਨਿਲਕ ਦੀ ਰਿਪੋਰਟ ਮੁਤਾਬਕ ‘ਐਨੀਮਲ’ ਨੇ ਆਪਣੀ ਰਿਲੀਜ਼ ਦੇ 13ਵੇਂ ਦਿਨ ਭਾਰਤ ਦੀਆਂ ਸਾਰੀਆਂ ਭਾਸ਼ਾਵਾਂ ‘ਚ 10 ਕਰੋੜ ਰੁਪਏ ਦਾ ਕੁਲੈਕਸ਼ਨ ਕੀਤਾ ਹੈ।
ਫਿਲਮ ‘ਐਨੀਮਲ’ ਨੇ 13ਵੇਂ ਦਿਨ ਦੀ ਕਮਾਈ ਨਾਲ ਹੁਣ ਤੱਕ ਕੁੱਲ 467.84 ਕਰੋੜ ਰੁਪਏ ਦਾ ਕਾਰੋਬਾਰ ਕਰ ਲਿਆ ਹੈ। ਹਾਲਾਂਕਿ, 13ਵੇਂ ਦਿਨ ਦੀ ਕਮਾਈ ਦਾ ਇਹ ਅੰਕੜਾ 12ਵੇਂ ਦਿਨ ਨਾਲੋਂ ਘੱਟ ਹੈ। ਫਿਲਮ ‘ਐਨੀਮਲ’ ਨੇ 12ਵੇਂ ਦਿਨ ਕਰੀਬ 13 ਕਰੋੜ ਰੁਪਏ ਦੀ ਕਮਾਈ ਕੀਤੀ ਸੀ ਪਰ ਫਿਰ ਵੀ ‘ਐਨੀਮਲ’ ਬਾਕਸ ਆਫਿਸ ‘ਤੇ ਧਮਾਲਾਂ ਮਚਾ ਰਹੀ ਹੈ। ਫਿਲਮ ਦੇ ਵਿਸ਼ਵਵਿਆਪੀ ਕਲੈਕਸ਼ਨ ਦੀ ਗੱਲ ਕਰੀਏ ਤਾਂ ਇਸਦੀ ਕੁੱਲ ਕਮਾਈ 757 ਕਰੋੜ ਰੁਪਏ ਤੱਕ ਪਹੁੰਚ ਗਈ ਹੈ। ਹੁਣ ਇਹ ਫਿਲਮ 800 ਕਰੋੜ ਦੇ ਕਲੱਬ ‘ਚ ਸ਼ਾਮਲ ਹੋਣ ਤੋਂ ਕੁਝ ਕਦਮ ਦੂਰ ਹੈ।
ਫਿਲਮ ‘ਐਨੀਮਲ’ ‘ਚ ਰਣਬੀਰ ਕਪੂਰ ਦੇ ਨਾਲ-ਨਾਲ ਰਸ਼ਮਿਕਾ ਮੰਦਾਨਾ, ਬੌਬੀ ਦਿਓਲ ਅਤੇ ਅਨਿਲ ਕਪੂਰ ਵੀ ਅਹਿਮ ਭੂਮਿਕਾਵਾਂ ‘ਚ ਹਨ। ਫਿਲਮ ਦੀ ਭਾਰੀ ਆਲੋਚਨਾ ਦੇ ਬਾਵਜੂਦ ਦਰਸ਼ਕ ਫਿਲਮ ਨੂੰ ਦੇਖਣ ਲਈ ਆ ਰਹੇ ਹਨ। ਇਸ ਫਿਲਮ ਦੇ ਕਈ ਵਿਵਾਦਿਤ ਕਲਿੱਪ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੇ ਹਨ ਪਰ ਲੋਕ ਇਸ ਨੂੰ ਦੇਖਣ ਲਈ ਸਿਨੇਮਾਘਰਾਂ ‘ਚ ਕਤਾਰਾਂ ‘ਚ ਖੜ੍ਹੇ ਹਨ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
