ਮੁੰਬਈ, 11 ਦਸੰਬਰ (ਹਿ. ਸ.)। ਰਣਬੀਰ ਕਪੂਰ ਦੀ ‘ਐਨੀਮਲ’ ਨੇ ਬਾਕਸ ਆਫਿਸ ‘ਤੇ ਧਮਾਲ ਮਚਾ ਦਿੱਤੀ ਹੈ। ਫਿਲਮ ਦੇਖਣ ਲਈ ਦਰਸ਼ਕ ਸਿਨੇਮਾਘਰਾਂ ‘ਚ ਪਹੁੰਚ ਰਹੇ ਹਨ। ਫਿਲਮ ਨੂੰ ਦਰਸ਼ਕਾਂ ਵੱਲੋਂ ਸਕਾਰਾਤਮਕ ਹੁੰਗਾਰਾ ਮਿਲ ਰਿਹਾ ਹੈ। ਫਿਲਮ ‘ਐਨੀਮਲ’ ਨੇ ਨੌਂ ਦਿਨਾਂ ‘ਚ ਭਾਰਤ ‘ਚ 432.27 ਕਰੋੜ ਅਤੇ ਦੁਨੀਆ ਭਰ ‘ਚ 727 ਕਰੋੜ ਰੁਪਏ ਦੀ ਕਮਾਈ ਕਰ ਲਈ ਹੈ।
ਫਿਲਮ ਨੇ ਪਹਿਲੇ ਦਿਨ 63 ਕਰੋੜ ਦੀ ਕਮਾਈ ਕੀਤੀ। ਦਸ ਦਿਨਾਂ ਬਾਅਦ ਵੀ ਇਹ ਫਿਲਮ ਬਾਕਸ ਆਫਿਸ ‘ਤੇ ਆਪਣੀ ਪਕੜ ਬਣਾਈ ਰੱਖਣ ‘ਚ ਕਾਮਯਾਬ ਰਹੀ ਹੈ ਅਤੇ ਵੱਡੀ ਕਮਾਈ ਕਰ ਰਹੀ ਹੈ। ਇੰਡਸਟਰੀ ਟ੍ਰੈਕਰ ਸੈਕਨਿਲਕ ਦੀ ਰਿਪੋਰਟ ਦੇ ਅਨੁਸਾਰ, ਐਨੀਮਲ ਨੇ 10 ਦਸੰਬਰ ਭਾਵ ਦੂਜੇ ਐਤਵਾਰ ਨੂੰ ਲਗਭਗ 37 ਕਰੋੜ ਰੁਪਏ ਇਕੱਠੇ ਕੀਤੇ। ਇਸ ਤਰ੍ਹਾਂ ਫਿਲਮ ਨੇ 400 ਕਰੋੜ ਦਾ ਅੰਕੜਾ ਪਾਰ ਕਰ ਲਿਆ ਹੈ। ਫਿਲਮ ਨੇ ਹੁਣ ਤੱਕ 432.27 ਕਰੋੜ ਰੁਪਏ ਕਮਾ ਲਏ ਹਨ। ਇਸ ਨੇ ਦੁਨੀਆ ਭਰ ‘ਚ 727 ਕਰੋੜ ਰੁਪਏ ਕਮਾਏ ਹਨ।
ਫਿਲਮ ‘ਐਨੀਮਲ’ ਪਹਿਲੇ ਦਿਨ ਰਣਬੀਰ ਦੇ ਕਰੀਅਰ ਦੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਫਿਲਮ ਬਣ ਗਈ ਹੈ। ਸ਼ਾਹਰੁਖ ਖਾਨ ਦੀਆਂ ਦੋਵੇਂ ਫਿਲਮਾਂ ‘ਜਵਾਨ’ ਅਤੇ ‘ਪਠਾਨ’ ਨੇ ਇਕੱਠੇ 2200 ਕਰੋੜ ਰੁਪਏ ਦੀ ਕਮਾਈ ਕੀਤੀ ਹੈ। ‘ਐਨੀਮਲ’ ਲਈ ਇੰਨੀ ਕਮਾਈ ਕਰਨਾ ਸੰਭਵ ਨਹੀਂ ਹੈ ਪਰ ਇਹ ਇਨ੍ਹਾਂ ‘ਚੋਂ ਕਿਸੇ ਇਕ ਫਿਲਮ ਦਾ ਰਿਕਾਰਡ ਜ਼ਰੂਰ ਤੋੜ ਸਕਦੀ ਹੈ। ਫਿਲਮ ‘ਚ ਰਣਬੀਰ ਦੇ ਨਾਲ-ਨਾਲ ਰਸ਼ਮਿਕਾ ਮੰਦਾਨਾ, ਅਨਿਲ ਕਪੂਰ, ਬੌਬੀ ਦਿਓਲ, ਸ਼ਕਤੀ ਕਪੂਰ, ਤ੍ਰਿਪਤੀ ਡਿਮਰੀ ਵੀ ਮੁੱਖ ਭੂਮਿਕਾਵਾਂ ‘ਚ ਹਨ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
