ਮੁੰਬਈ, 08 ਜਨਵਰੀ (ਹਿ. ਸ.)। ਅਯੁੱਧਿਆ ‘ਚ 22 ਜਨਵਰੀ ਨੂੰ ‘ਰਾਮ ਲੱਲਾ’ ਦੇ ਪਵਿੱਤਰ ਪ੍ਰਾਣ ਪ੍ਰਤਿਸ਼ਠਾ ਸਮਾਰੋਹ ‘ਚ ਬਾਲੀਵੁੱਡ ਦੀਆਂ ਕਈ ਹਸਤੀਆਂ ਵੀ ਮੌਜੂਦ ਰਹਿਣਗੀਆਂ। ਰਾਮ ਮੰਦਰ ਕਮੇਟੀ ਵੱਲੋਂ ਬਾਲੀਵੁੱਡ ਦੇ ਕਈ ਕਲਾਕਾਰਾਂ ਨੂੰ ਸੱਦਾ ਪੱਤਰ ਭੇਜਿਆ ਗਿਆ ਹੈ। ਹੁਣ ਆਲੀਆ ਭੱਟ ਅਤੇ ਰਣਬੀਰ ਕਪੂਰ ਨੂੰ ਵੀ ਸੱਦਾ ਮਿਲਿਆ ਹੈ।
ਹਾਲ ਹੀ ‘ਚ ਆਲੀਆ ਭੱਟ ਅਤੇ ਰਣਬੀਰ ਕਪੂਰ ਦੀ ਇਕ ਫੋਟੋ ਸਾਹਮਣੇ ਆਈ ਹੈ, ਜਿਸ ‘ਚ ਦੋਵੇਂ ਇਸ ਖਾਸ ਸੱਦੇ ਨੂੰ ਸਵੀਕਾਰ ਕਰਦੇ ਨਜ਼ਰ ਆ ਰਹੇ ਹਨ। ਰਾਸ਼ਟਰੀ ਸਵੈਮ ਸੇਵਕ ਸੰਘ ਦੇ ਕੁਝ ਮੈਂਬਰਾਂ ਨੇ ਹਾਲ ਹੀ ਵਿੱਚ ਅਦਾਕਾਰਾ ਆਲੀਆ ਭੱਟ ਅਤੇ ਅਦਾਕਾਰ ਰਣਬੀਰ ਕਪੂਰ ਨਾਲ ਮੁਲਾਕਾਤ ਕੀਤੀ। ਇਨ੍ਹਾਂ ‘ਚੋਂ ਕੁਝ ਸੋਸ਼ਲ ਮੀਡੀਆ ‘ਤੇ ਸਾਹਮਣੇ ਆਏ ਹਨ। ਇਸ ਤਸਵੀਰ ‘ਚ ਆਲੀਆ ਅਤੇ ਰਣਬੀਰ ਦੋਵਾਂ ਨੇ ਸੱਦਾ ਪੱਤਰ ਫੜਿਆ ਹੋਇਆ ਹੈ। ਇਕ ਹੋਰ ਫੋਟੋ ਵਿਚ ਉਨ੍ਹਾਂ ਨੂੰ ਫੁੱਲਾਂ ਦਾ ਗੁਲਦਸਤਾ ਦਿੱਤਾ ਜਾ ਰਿਹਾ ਹੈ।
ਇਹ ਤਸਵੀਰਾਂ ਫਿਲਮ ਸਮੀਖਿਅਕ ਤਰਣ ਆਦਰਸ਼ ਨੇ ਆਪਣੇ ਅਧਿਕਾਰਤ ਸੋਸ਼ਲ ਮੀਡੀਆ ਅਕਾਊਂਟ ‘ਤੇ ਸ਼ੇਅਰ ਕੀਤੀਆਂ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਕੈਪਸ਼ਨ ‘ਚ ਲਿਖਿਆ, ”ਰਣਬੀਰ ਕਪੂਰ, ਆਲੀਆ ਭੱਟ ਨੂੰ ਸ਼੍ਰੀ ਰਾਮਜਨਮ ਭੂਮੀ ਮੰਦਰ ਸਮਾਰੋਹ ਲਈ ਸੱਦਾ ਮਿਲਿਆ ਹੈ। ਆਰਐਸਐਸ ਦੇ ਅਖਿਲ ਭਾਰਤੀ ਪ੍ਰਚਾਰ ਮੁਖੀ ਸੁਨੀਲ ਅੰਬੇਕਰ, ਆਰਐੱਸਐੱਸ ਕੋਂਕਣ ਪ੍ਰਾਂਤ ਪ੍ਰਚਾਰ ਮੁਖੀ ਅਜੈ ਮੁੰਡਪੇ ਅਤੇ ਨਿਰਮਾਤਾ ਮਹਾਵੀਰ ਜੈਨ ਨੇ ਆਲੀਆ-ਰਣਬੀਰ ਨਾਲ ਮੁਲਾਕਾਤ ਕੀਤੀ।
ਰਾਮ ਮੰਦਰ ਦੇ ਉਦਘਾਟਨ ਲਈ ਅਕਸ਼ੈ ਕੁਮਾਰ, ਕੰਗਨਾ ਰਣੌਤ, ਅਨੁਪਮ ਖੇਰ, ਸੰਨੀ ਦਿਓਲ, ਪ੍ਰਭਾਸ, ਅਮਿਤਾਭ ਬੱਚਨ, ਰਜਨੀਕਾਂਤ ਸਮੇਤ ਕਈ ਕਲਾਕਾਰਾਂ ਨੂੰ ਸੱਦਾ ਦਿੱਤਾ ਗਿਆ ਹੈ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
