
ਮੁੰਬਈ, 03 ਜਨਵਰੀ (ਹਿ. ਸ.)। ਪਰਫੈਕਸ਼ਨਿਸਟ ਆਮਿਰ ਖਾਨ ਦਾ ਨਾਮ ਵੀ ਭਾਰਤੀ ਸਿਨੇਮਾ ਦੇ ਦਿੱਗਜ ਅਦਾਕਾਰਾਂ ਵਿੱਚ ਆਉਂਦਾ ਹੈ। ਆਮਿਰ ਖਾਨ ਨੇ ਮਰਹੂਮ ਅਦਾਕਾਰ ਦੇ ਘਰ ਜਾ ਕੇ ਸਾਇਰਾ ਬਾਨੋ ਨਾਲ ਨਵਾਂ ਸਾਲ ਮਨਾਇਆ। ਇਸ ਦੌਰਾਨ ਆਮਿਰ ਖਾਨ ਸਾਇਰਾ ਬਾਨੋ ਦੇ ਪੈਰਾਂ ਕੋਲ ਜ਼ਮੀਨ ‘ਤੇ ਬੈਠੇ ਨਜ਼ਰ ਆਏ। ਸੋਸ਼ਲ ਮੀਡੀਆ ‘ਤੇ ਆਮਿਰ ਦੀ ਸਾਦਗੀ ਦੀ ਕਾਫੀ ਤਾਰੀਫ ਹੋ ਰਹੀ ਹੈ।
ਆਮਿਰ ਖਾਨ ਦਿਲੀਪ ਕੁਮਾਰ ਦੇ ਬਹੁਤ ਵੱਡੇ ਫੈਨ ਹਨ। ਅੱਜ ਦਿਲੀਪ ਕੁਮਾਰ ਇਸ ਦੁਨੀਆ ‘ਚ ਨਹੀਂ ਹਨ, ਪਰ ਕਲਾਕਾਰ ਅਕਸਰ ਸਾਇਰਾ ਬਾਨੋ ਦੇ ਘਰ ਉਨ੍ਹਾਂ ਦੀਆਂ ਯਾਦਾਂ ਨੂੰ ਤਾਜ਼ਾ ਕਰਨ ਲਈ ਜਾਂਦੇ ਹਨ। ਨਵੇਂ ਸਾਲ ਦਾ ਸਵਾਗਤ ਕਰਨ ਲਈ ਆਮਿਰ ਖਾਨ ਵੀ ਦਿਲੀਪ ਕੁਮਾਰ ਦੇ ਘਰ ਪਹੁੰਚੇ। ਇਸ ਸਮੇਂ ਉਨ੍ਹਾਂ ਦੀ ਮਾਂ, ਭੈਣ ਅਤੇ ਸਾਬਕਾ ਪਤਨੀ ਕਿਰਨ ਰਾਓ ਵੀ ਉਨ੍ਹਾਂ ਦੇ ਨਾਲ ਸਨ। ਸਾਇਰਾ ਬਾਨੋ ਨੇ ਖੁਦ ਸੋਸ਼ਲ ਮੀਡੀਆ ‘ਤੇ ਤਸਵੀਰ ਸ਼ੇਅਰ ਕੀਤੀ ਹੈ। ਉਨ੍ਹਾਂ ਨੇ ਆਮਿਰ ਖਾਨ ਦੀ ਵੀ ਕਾਫੀ ਤਾਰੀਫ ਕੀਤੀ ਹੈ। ਉਹ ਕਹਿੰਦੀ ਹਨ, ‘ਦਲੀਪ ਕੁਮਾਰ ਦੇ ਦਿਹਾਂਤ ਤੋਂ ਬਾਅਦ ਆਮਿਰ ਖਾਨ ਨੇ ਉਨ੍ਹਾਂ ਦਾ ਹਰ ਤਰ੍ਹਾਂ ਨਾਲ ਸਮਰਥਨ ਕੀਤਾ।’ਆਮਿਰ ਖਾਨ ਨੇ ਦਿਲੀਪ ਕੁਮਾਰ ਦੀ ਸਵੈ-ਜੀਵਨੀ ‘ਦ ਸਬਸਟੈਂਸ ਐਂਡ ਦ ਸ਼ੈਡੋ’ ਦੀ ਤਿਆਰੀ ‘ਚ ਵੀ ਸਾਥ ਦਿੱਤਾ। ਇਹ ਗਲੈਮਰ ਦੀ ਦੁਨੀਆ ਤੋਂ ਦੂਰ ਆਮਿਰ ਖਾਨ ਨੂੰ ਵਿਲੱਖਣ ਬਣਾਉਂਦਾ ਹੈ।
ਜ਼ਿਕਰਯੋਗ ਹੈ ਕਿ ਆਮਿਰ ਖਾਨ ਦੀ ਬੇਟੀ ਆਇਰਾ ਖਾਨ ਦਾ ਅੱਜ ਵਿਆਹ ਹੋ ਰਿਹਾ ਹੈ। ਉਹ ਬੁਆਏਫ੍ਰੈਂਡ ਨੂਪੁਰ ਸ਼ਿਖਰੇ ਨਾਲ ਰਜਿਸਟਰਡ ਵਿਆਹ ਕਰਨ ਜਾ ਰਹੀ ਹੈ। ਇਸ ਕਾਰਨ ਆਮਿਰ ਖਾਨ ਪਿਛਲੇ ਕੁਝ ਦਿਨਾਂ ਤੋਂ ਸੁਰਖੀਆਂ ‘ਚ ਹਨ। ਇਸ ਦੌਰਾਨ ਉਨ੍ਹਾਂ ਦੇ ਨਵੇਂ ਸਾਲ ਦੇ ਜਸ਼ਨ ਦੀ ਇਹ ਤਸਵੀਰ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ‘ਆਮਿਰ ਬਹੁਤ ਚੰਗੇ ਇਨਸਾਨ ਹਨ। ਇਕ ਪ੍ਰਸ਼ੰਸਕ ਨੇ ਟਿੱਪਣੀ ਕੀਤੀ, ‘ਉਹ ਵੱਡੇ ਆਦਮੀ ਦੇ ਪੈਰਾਂ ਕੋਲ ਬੈਠ ਕੇ ਸਨਮਾਨ ਦਿਖਾ ਰਹੇ ਹਨ ਜੋ ਸ਼ਲਾਘਾਯੋਗ ਹੈ।’
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
