ਮੁੰਬਈ, 13 ਦਸੰਬਰ (ਹਿ. ਸ.)। ਅਦਾਕਾਰ ਰਵਿੰਦਰ ਬੇਰਡੇ ਦਾ ਅੱਜ ਦੇਹਾਂਤ ਹੋ ਗਿਆ। ਉਨ੍ਹਾਂ ਨੇ 78 ਸਾਲ ਦੀ ਉਮਰ ‘ਚ ਆਖਰੀ ਸਾਹ ਲਿਆ। ਉਨ੍ਹਾਂ ਦਾ ਪਿਛਲੇ ਕੁਝ ਮਹੀਨਿਆਂ ਤੋਂ ਕੈਂਸਰ ਦਾ ਇਲਾਜ ਚੱਲ ਰਿਹਾ ਸੀ। ਗਲੇ ਦੇ ਕੈਂਸਰ ਕਾਰਨ ਉਨ੍ਹਾਂ ਨੂੰ ਮੁੰਬਈ ਦੇ ਟਾਟਾ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਸੀ।
ਉਨ੍ਹਾਂ ਨੂੰ ਦੋ ਦਿਨ ਪਹਿਲਾਂ ਰੁਟੀਨ ਇਲਾਜ ਤੋਂ ਬਾਅਦ ਘਰ ਲਿਆਂਦਾ ਗਿਆ ਸੀ। ਦਿਲ ਦਾ ਦੌਰਾ ਪੈਣ ਕਾਰਨ ਉਨ੍ਹਾਂ ਦੀ ਰਿਹਾਇਸ਼ ‘ਤੇ ਮੌਤ ਹੋ ਗਈ। ਰਵਿੰਦਰ ਬੇਰਡੇ ਆਪਣੇ ਪਿੱਛੇ ਪਤਨੀ, ਦੋ ਬੱਚੇ, ਨੂੰਹ ਅਤੇ ਪੋਤੇ-ਪੋਤੀਆਂ ਛੱਡ ਗਏ ਹਨ। ਮਸ਼ਹੂਰ ਮਰਾਠੀ ਅਭਿਨੇਤਾ ਲਕਸ਼ਮੀਕਾਂਤ ਬੇਰਡੇ ਉਨ੍ਹਾਂ ਦਾ ਛੋਟਾ ਭਰਾ ਹੈ। ਲਕਸ਼ਮੀਕਾਂਤ ਅਤੇ ਰਵਿੰਦਰ ਬੇਰਡੇ ਨੇ ਕਈ ਫਿਲਮਾਂ ਵਿੱਚ ਇਕੱਠੇ ਵੀ ਕੰਮ ਕੀਤਾ ਹੈ। ਰਵਿੰਦਰ ਬੇਰਡੇ ਨੇ ਆਪਣੇ ਫਿਲਮੀ ਕਰੀਅਰ ਵਿੱਚ 300 ਤੋਂ ਵੱਧ ਮਰਾਠੀ ਫਿਲਮਾਂ ਵਿੱਚ ਕੰਮ ਕੀਤਾ। ਉਹ ਰੰਗਮੰਚ ਨਾਲ ਵੀ ਜੁੜੇ ਹੋਏ ਸੀ। ਉੱਘੇ ਅਭਿਨੇਤਾ ਰਵਿੰਦਰ ਬੇਰਡੇ ਦੇ ਦਿਹਾਂਤ ‘ਤੇ ਪੂਰੀ ਮਨੋਰੰਜਨ ਜਗਤ ਨੇ ਸੋਗ ਮਨਾਇਆ ਹੈ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
