ਮੁੰਬਈ, 13 ਅਕਤੂਬਰ (ਹਿ. ਸ.)। ਅਦਾਕਾਰਾ ਭੈਰਵੀ ਵੈਦਿਆ ਦਾ ਦਿਹਾਂਤ ਹੋ ਗਿਆ ਹੈ। ਉਨ੍ਹਾਂ ਨੇ 67 ਸਾਲ ਦੀ ਉਮਰ ‘ਚ ਆਖਰੀ ਸਾਹ ਲਿਆ। ਫਿਲਮ ਇੰਡਸਟਰੀ ‘ਚ ਕਰੀਬ 45 ਸਾਲਾਂ ਤੋਂ ਕੰਮ ਕਰ ਰਹੀ ਭੈਰਵੀ ਹੁਣ ਤੱਕ ਕਈ ਹਿੰਦੀ ਅਤੇ ਗੁਜਰਾਤੀ ਸੀਰੀਅਲਾਂ ਅਤੇ ਫਿਲਮਾਂ ‘ਚ ਕੰਮ ਕਰ ਚੁੱਕੀ ਹੈ। ਉਹ ਪਿਛਲੇ ਛੇ ਮਹੀਨਿਆਂ ਤੋਂ ਕੈਂਸਰ ਨਾਲ ਲੜ ਰਹੀ ਸਨ। ਇਸ ਦੌਰਾਨ ਜਾਣਕਾਰੀ ਮਿਲੀ ਹੈ ਕਿ ਉਨ੍ਹਾਂ ਦੀ 8 ਅਕਤੂਬਰ ਨੂੰ ਮੌਤ ਹੋਈ ਹੈ। ਰਿਪੋਰਟ ਮੁਤਾਬਕ ਭੈਰਵੀ ਪਿਛਲੇ 6 ਮਹੀਨਿਆਂ ਤੋਂ ਕੈਂਸਰ ਤੋਂ ਪੀੜਤ ਸੀ।
ਪ੍ਰਤੀਕ ਗਾਂਧੀ ਨੇ ਭੈਰਵੀ ਵੈਦਿਆ ਨਾਲ ਪੁਰਾਣੀਆਂ ਯਾਦਾਂ ਨੂੰ ਤਾਜ਼ਾ ਕੀਤਾ। ਉਨ੍ਹਾਂ ਨੇ ਕਿਹਾ, ”ਮੈਨੂੰ ਉਨ੍ਹਾਂ ਨਾਲ ਫਿਲਮ ”ਵੈਂਟੀਲੇਟਰ” ”ਚ ਕੰਮ ਕਰਨ ਦਾ ਮੌਕਾ ਮਿਲਿਆ। ਸਾਡੇ ਵਿਚਕਾਰ ਚੰਗੀ ਸਾਂਝ ਸੀ। ਉਹ ਬਹੁਤ ਪਿਆਰੀ ਸਨ। ਮੈਂ ਉਨ੍ਹਾਂ ਦਾ ਹੱਸਦਾ ਚਿਹਰਾ ਕਦੇ ਨਹੀਂ ਭੁੱਲ ਸਕਦਾ।’’
ਭੈਰਵੀ ਵੈਦਿਆ ਨੇ ‘ਚੋਰੀ ਚੋਰੀ ਚੁਪਕੇ ਚੁਪਕੇ’, ‘ਤਾਲ’, ‘ਵਾਟਸ ਯੂਅਰ ਰਾਸ਼ੀ’, ‘ਹਮਰਾਜ਼’, ‘ਕਿਆ ਦਿਲ ਨੇ ਕਹਾ’ ਫਿਲਮਾਂ ‘ਚ ਕੰਮ ਕੀਤਾ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
