ਮੁੰਬਈ, 07 ਅਕਤੂਬਰ (ਹਿ. ਸ.)। ਅਕਸ਼ੇ ਕੁਮਾਰ ਸਟਾਰਰ ਫਿਲਮ ‘ਮਿਸ਼ਨ ਰਾਣੀਗੰਜ’ ਸ਼ੁੱਕਰਵਾਰ 06 ਅਕਤੂਬਰ ਨੂੰ ਸਿਨੇਮਾਘਰਾਂ ‘ਚ ਰਿਲੀਜ਼ ਹੋਈ। ਇਸ ਦੇ ਐਲਾਨ ਤੋਂ ਬਾਅਦ ਤੋਂ ਹੀ ਇਹ ਖ਼ਬਰਾਂ ਵਿੱਚ ਸੀ। ਇਹ ਫਿਲਮ ਸਰਦਾਰ ਜਸਵੰਤ ਸਿੰਘ ਗਿੱਲ ਦੇ ਜੀਵਨ ‘ਤੇ ਆਧਾਰਿਤ ਹੈ। ਫਿਲਮ ਦੀ ਪਹਿਲੇ ਦਿਨ ਦੀ ਕਮਾਈ ਦਾ ਖੁਲਾਸਾ ਹੋਇਆ ਹੈ।
‘ਸੈਕਨਿਲਕ’ ਦੀ ਰਿਪੋਰਟ ਮੁਤਾਬਕ ‘ਮਿਸ਼ਨ ਰਾਣੀਗੰਜ’ ਨੇ ਪਹਿਲੇ ਦਿਨ 2.8 ਕਰੋੜ ਰੁਪਏ ਦੀ ਕਮਾਈ ਕੀਤੀ ਹੈ। ਜੇਕਰ ਫਿਲਮ ਨੂੰ ਵੀਕੈਂਡ ਦਾ ਫਾਇਦਾ ਮਿਲਦਾ ਹੈ ਤਾਂ ਇਹ ਦੋ ਦਿਨਾਂ ‘ਚ ਬਿਹਤਰ ਕਲੈਕਸ਼ਨ ਕਰ ਸਕਦੀ ਹੈ। ਇਸ ਫਿਲਮ ‘ਚ ਪਰਿਣੀਤੀ ਚੋਪੜਾ ਨੇ ਅਕਸ਼ੈ ਕੁਮਾਰ ਦੀ ਪਤਨੀ ਦਾ ਕਿਰਦਾਰ ਨਿਭਾਇਆ ਹੈ।ਇਸ ਵਿੱਚ ਕੁਮੁਦ ਮਿਸ਼ਰਾ, ਰਵੀ ਕਿਸ਼ਨ, ਪਵਨ ਮਲਹੋਤਰਾ, ਲੰਕੇਸ਼ ਭਾਰਦਵਾਜ, ਰਾਜੇਸ਼ ਸ਼ਰਮਾ ਵੀ ਹਨ।
ਇਹ ਫਿਲਮ ਸਰਦਾਰ ਜਸਵੰਤ ਸਿੰਘ ਗਿੱਲ ਅਤੇ ਹੋਰਾਂ ਦੁਆਰਾ ਪੱਛਮੀ ਬੰਗਾਲ ਦੇ ਰਾਣੀਗੰਜ ਵਿੱਚ ਇੱਕ ਖਾਣ ਵਿੱਚ ਫਸੇ 65 ਮਜ਼ਦੂਰਾਂ ਨੂੰ ਬਚਾਉਣ ‘ਤੇ ਅਧਾਰਤ ਹੈ। ਇਕ ਸੱਚੀ ਘਟਨਾ ‘ਤੇ ਆਧਾਰਿਤ ਇਸ ਫਿਲਮ ‘ਚ ਵੱਡੀ ਸਟਾਰ ਕਾਸਟ ਹੈ। ਬਹੁਤ ਸਾਰੇ ਰੋਮਾਂਚਕ ਦ੍ਰਿਸ਼ ਵੀ ਹਨ। ਫਿਲਮ ਦਾ ਬਜਟ 55 ਕਰੋੜ ਹੈ। ਫਿਲਮ ਨੇ ਪਹਿਲੇ ਦਿਨ ਬਾਕਸ ਆਫਿਸ ‘ਤੇ ਔਸਤ ਓਪਨਿੰਗ ਕੀਤੀ ਹੈ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
