ਜਲਪਾਈਗੁੜੀ, 14 ਨਵੰਬਰ (ਹਿ.ਸ.)। ਜ਼ਿਲ੍ਹੇ ਵਿੱਚ ਭਾਰਤ-ਬੰਗਲਾਦੇਸ਼ ਸਰਹੱਦ ‘ਤੇ ਤਾਇਨਾਤ ਉੱਤਰੀ ਬੰਗਾਲ ਸਰਹੱਦ ਦੇ ਸਿਲੀਗੁੜੀ ਸੈਕਟਰ ਦੇ ਅਧੀਨ 15ਵੀਂ ਬਟਾਲੀਅਨ ਸੀਮਾ ਸੁਰੱਖਿਆ ਬਲ (ਬੀ.ਐੱਸ.ਐੱਫ.) ਦੀ ਬਾਰਡਰ ਆਊਟ ਪੋਸਟ ਮਹਾਦੇਵ ਦੇ ਸੀਮਾ ਕਰਮਚਾਰੀਆਂ ਨੇ ਇੱਕ ਭਾਰਤੀ ਨਾਗਰਿਕ ਨੂੰ ਪਸ਼ੂਆਂ ਦੀ ਤਸਕਰੀ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਹੈ। ਫੜੇ ਗਏ ਭਾਰਤੀ ਨਾਗਰਿਕ ਦਾ ਨਾਮ ਸੁਬੋਧ ਰਾਏ (40) ਹੈ। ਬੀਐਸਐਫ ਨੇ ਮੰਗਲਵਾਰ ਨੂੰ ਇੱਕ ਪ੍ਰੈਸ ਬਿਆਨ ਵਿੱਚ ਇਹ ਜਾਣਕਾਰੀ ਦਿੱਤੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਸੁਬੋਧ ਰਾਏ ਨੂੰ ਸਰਹੱਦੀ ਜਵਾਨਾਂ ਨੇ ਉਸ ਵੇਲੇ ਫੜ ਲਿਆ ਜਦੋਂ ਉਹ ਆਪਣੇ ਟੋਟੋ (ਈ-ਰਿਕਸ਼ਾ) ਵਿੱਚ ਹਲਦੀਬਾੜੀ ਤੋਂ ਸਤਕੁੜਾ ਜਾ ਰਿਹਾ ਸੀ। ਬੀਐਸਐਫ ਪਾਰਟੀ ਨੇ ਉਸ ਨੂੰ ਰੋਕ ਕੇ ਜਦੋਂ ਉਸ ਦੀ ਗੱਡੀ ਦੀ ਤਲਾਸ਼ੀ ਲਈ ਤਾਂ ਉਸ ਵਿੱਚੋਂ ਇੱਕ ਪਸ਼ੂ ਬਰਾਮਦ ਹੋਇਆ। ਡੰਗਰ ਦੇ ਮੂੰਹ ਨੂੰ ਰੱਸੀ ਨਾਲ ਬੰਨ੍ਹਿਆ ਹੋਇਆ ਸੀ। ਇਸ ਤੋਂ ਇਲਾਵਾ ਟੋਟੋ ਵਿੱਚ 25 ਕਿਲੋ ਨਮਕ, ਇੱਕ ਬੋਰੀ ਆਲੂ ਅਤੇ ਇੱਕ ਗੈਸ ਸਿਲੰਡਰ ਲੱਦਿਆ ਹੋਇਆ ਸੀ। ਬੀਐਸਐਫ ਨੇ ਕਾਬੂ ਕੀਤੇ ਭਾਰਤੀ ਨਾਗਰਿਕ ਨੂੰ ਸਮਾਨ ਸਮੇਤ ਅਗਲੀ ਕਾਰਵਾਈ ਲਈ ਥਾਣਾ ਕੋਤਵਾਲੀ ਦੇ ਹਵਾਲੇ ਕਰ ਦਿੱਤਾ ਹੈ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
