ਮੁੰਬਈ, 30 ਅਕਤੂਬਰ (ਹਿ.ਸ.)। ਪੁਣੇ ਜ਼ਿਲ੍ਹੇ ਦੇ ਘੋਰਪੜੇ ਇਲਾਕੇ ਵਿੱਚ ਅਣਪਛਾਤੇ ਬਦਮਾਸ਼ਾਂ ਨੇ ਇੱਕ ਘਰ ਵਿੱਚ ਦਾਖ਼ਲ ਹੋ ਕੇ ਗੋਲੀਆਂ ਚਲਾ ਦਿੱਤੀਆਂ। ਇਸ ਘਟਨਾ ‘ਚ ਬਿਹਾਰ ਦੇ ਰਹਿਣ ਵਾਲੇ ਅਨਿਲ ਸਾਹੂ ਦੀ ਮੌਕੇ ‘ਤੇ ਹੀ ਮੌਤ ਹੋ ਗਈ।
ਪੁਲਿਸ ਮੁਤਾਬਕ ਅਨਿਲ ਸਾਹੂ ਪੁਣੇ ਦੇ ਘੋਰਪੜੇ ਪੇਠ ਸਥਿਤ ਇਕ ਬਿਲਡਿੰਗ ‘ਚ ਕਿਰਾਏ ਦੇ ਫਲੈਟ ‘ਚ ਰਹਿੰਦਾ ਸੀ। ਬੀਤੀ ਰਾਤ ਕਰੀਬ 2 ਵਜੇ ਅਣਪਛਾਤੇ ਬਦਮਾਸ਼ਾਂ ਨੇ ਜ਼ਬਰਦਸਤੀ ਫਲੈਟ ਦਾ ਦਰਵਾਜ਼ਾ ਖੁਲ੍ਹਵਾਇਆ ਅਤੇ ਗੋਲੀਆਂ ਚਲਾ ਕੇ ਫਰਾਰ ਹੋ ਗਏ। ਗੋਲੀ ਚੱਲਣ ਦੀ ਆਵਾਜ਼ ਸੁਣ ਕੇ ਸੁਸਾਇਟੀ ਦੇ ਲੋਕ ਜਾਗ ਗਏ ਅਤੇ ਅਨਿਲ ਸਾਹੂ ਨੂੰ ਜ਼ਖ਼ਮੀ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ ਪਰ ਡਾਕਟਰਾਂ ਨੇ ਸਾਹੂ ਨੂੰ ਮ੍ਰਿਤਕ ਐਲਾਨ ਦਿੱਤਾ। ਕਤਲ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
