ਉਦੈਪੁਰ, 28 ਅਕਤੂਬਰ (ਹਿ. ਸ.)। ਉਦੈਪੁਰ ਸ਼ਹਿਰ ਦੇ ਨਵਰਤਨ ਕੰਪਲੈਕਸ ਇਲਾਕੇ ‘ਚ ਸਥਿਤ ਡਾਇਮੰਡ ਕਾਲੋਨੀ ‘ਚ ਇਕ ਘਰ ‘ਚ ਰਹਿ ਰਹੀਆਂ ਦੋ ਬਜ਼ੁਰਗ ਔਰਤਾਂ ਦੀਆਂ ਲਾਸ਼ਾਂ ਮਿਲੀਆਂ ਹਨ। ਦੋਵਾਂ ਦੇ ਕਤਲ ਦਾ ਸ਼ੱਕ ਹੈ। ਉਦੈਪੁਰ ਦੇ ਅੰਬਾਮਾਤਾ ਥਾਣਾ ਖੇਤਰ ਅਧੀਨ ਆਉਂਦੇ ਇਸ ਇਲਾਕੇ ‘ਚ ਸ਼ੁੱਕਰਵਾਰ ਰਾਤ ਨੂੰ ਇਹ ਖਬਰ ਸਾਹਮਣੇ ਆਉਣ ਤੋਂ ਬਾਅਦ ਸਨਸਨੀ ਫੈਲ ਗਈ। ਸੂਚਨਾ ਮਿਲਣ ਤੋਂ ਬਾਅਦ ਅੰਬਮਾਤਾ ਥਾਣਾ ਪੁਲਿਸ ਮੌਕੇ ‘ਤੇ ਪਹੁੰਚ ਗਈ। ਜਾਣਕਾਰੀ ਮੁਤਾਬਕ ਦੋਵੇਂ ਔਰਤਾਂ ਭੈਣਾਂ ਹਨ। ਇੱਕ ਦਾ ਨਾਮ ਅਹਿਮਦ ਅਲੀ ਲੁਕਾ ਵਾਲਾ ਦੀ ਪਤਨੀ ਸਾਰਾ ਅਤੇ ਦੂਜੇ ਦਾ ਨਾਮ ਯਾਹਿਆ ਅਲੀ ਹਕੀਮ ਦੀ ਪਤਨੀ ਹੁਸੈਨਾ ਹੈ।
ਅੰਬਾਮਾਤਾ ਥਾਣਾ ਪੁਲਿਸ ਨੇ ਐੱਫਐੱਸਐੱਲ ਟੀਮ ਨੂੰ ਮੌਕੇ ‘ਤੇ ਬੁਲਾਇਆ, ਜਿਸ ਵਲੋਂ ਮੌਕੇ ਤੋਂ ਸਬੂਤ ਇਕੱਠੇ ਕੀਤੇ ਗਏ। ਪੁਲਿਸ ਮੁੱਢਲੇ ਤੌਰ ‘ਤੇ ਕਤਲ ਦੀ ਸੰਭਾਵਨਾ ਵਜੋਂ ਜਾਂਚ ਕਰ ਰਹੀ ਹੈ। ਦੋਵੇਂ ਇਕੱਲੀਆਂ ਰਹਿੰਦੀਆਂ ਸਨ, ਇਕ ਬੇਔਲਾਦ ਸੀ ਅਤੇ ਦੂਜੇ ਦਾ ਬੇਟਾ ਬਾਹਰ ਰਹਿੰਦਾ ਹੈ। ਇੱਕ ਨੌਕਰ ਸੀ ਜੋ ਛੁੱਟੀ ‘ਤੇ ਦੱਸਿਆ ਗਿਆ ਹੈ। ਪੁਲਿਸ ਅਨੁਸਾਰ ਉਸਦੇ ਵਾਪਸ ਆਉਣ ਤੋਂ ਬਾਅਦ ਜਦੋਂ ਉਸ ਨੂੰ ਮਾਮਲਾ ਸ਼ੱਕੀ ਲੱਗਾ ਤਾਂ ਉਸ ਨੇ ਪੁਲਿਸ ਨੂੰ ਸੂਚਿਤ ਕੀਤਾ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
