ਪਟਨਾ, 07 ਮਾਰਚ । ਬਿਹਾਰ ਦੇ ਮੁਜ਼ੱਫਰਪੁਰ-ਸੀਤਾਮੜੀ ਜ਼ਿਲੇ ਦੀ ਸਰਹੱਦ ਤੋਂ ਮੁਜ਼ੱਫਰਪੁਰ ਪੁਲਿਸ ਨੇ ਲਾਰੇਂਸ ਬਿਸ਼ਨੋਈ ਗੈਂਗ ਦੇ ਦੋ ਸ਼ੂਟਰਾਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਨੇ ਇਹ ਵੱਡੀ ਕਾਮਯਾਬੀ ਹਾਸਲ ਕੀਤੀ ਹੈ।
ਇਹ ਕਾਰਵਾਈ ਤਿਰਹੁਤ ਰੇਂਜ ਦੇ ਆਈ. ਜੀ. ਸ਼ਿਵਦੀਪ ਲਾਂਡੇ ਦੀਆਂ ਹਦਾਇਤਾਂ ‘ਤੇ ਕੀਤੀ ਗਈ ਹੈ। ਦੋਵੇਂ ਉੱਤਰ ਪ੍ਰਦੇਸ਼, ਹਰਿਆਣਾ ਅਤੇ ਰਾਜਸਥਾਨ ਵਿੱਚ ਲੋੜੀਂਦੇ ਅਪਰਾਧੀ ਹਨ। ਫੜੇ ਗਏ ਸ਼ੂਟਰਾਂ ਵਿੱਚ ਰਾਜਸਥਾਨ ਦੇ ਸੁਨੀਲ ਕਰੋਲੀਆ ਅਤੇ ਸ਼ਾਹਨਵਾਜ਼ ਸਾਹਿਲ ਸ਼ਾਮਲ ਹਨ। ਫਿਲਹਾਲ ਮੁਜ਼ੱਫਰਪੁਰ ਪੁਲਿਸ ਦੋਵਾਂ ਤੋਂ ਪੁੱਛਗਿੱਛ ਕਰ ਰਹੀ ਹੈ। ਮੁਜ਼ੱਫਰਪੁਰ ਅਤੇ ਸੀਤਾਮੜੀ ਪੁਲਿਸ ਦੀ ਟੀਮ ਨੇ ਸੀਤਾਮੜੀ ਦੇ ਰੂਨੀ ਸੈਦਪੁਰ ਟੋਲ ਨੇੜੇ ਜਾਲ ਵਿਛਾ ਕੇ ਦੇਰ ਰਾਤ ਦੋਹਾਂ ਨੂੰ ਗ੍ਰਿਫਤਾਰ ਕਰ ਕੀਤਾ ਹੈ।
