ਰਿਸ਼ੀਕੇਸ਼, 08 ਦਸੰਬਰ (ਹਿ.ਸ.)। ਰਿਸ਼ੀਕੇਸ਼ ਕੋਤਵਾਲੀ ਪੁਲਿਸ ਨੇ ਇਕ ਨੌਜਵਾਨ ਨੂੰ ਗ੍ਰਿਫਤਾਰ ਕਰਕੇ ਉਸ ਕੋਲੋਂ ਇਕ ਕਿੱਲੋ 100 ਗ੍ਰਾਮ ਗਾਂਜਾ ਬਰਾਮਦ ਕੀਤਾ ਹੈ।
ਕੋਤਵਾਲੀ ਦੇ ਇੰਚਾਰਜ ਇੰਸਪੈਕਟਰ ਸ਼ੰਕਰ ਸਿੰਘ ਬਿਸ਼ਟ ਨੇ ਦੱਸਿਆ ਕਿ ਜਦੋਂ ਪੁਲਿਸ ਨੇ ਕਾਲੇ ਕੀ ਢਾਲ ਨੇੜੇ ਸ਼ੱਕੀ ਹਾਲਤ ਵਿੱਚ ਘੁੰਮ ਰਹੇ ਇੱਕ ਵਿਅਕਤੀ ਨੂੰ ਰੋਕ ਕੇ ਚੈਕਿੰਗ ਕੀਤੀ ਤਾਂ ਉਸ ਕੋਲੋਂ ਕੁੱਲ 1 ਕਿਲੋ 100 ਗ੍ਰਾਮ ਗਾਂਜਾ ਬਰਾਮਦ ਹੋਇਆ। ਫੜੇ ਗਏ ਮੁਲਜ਼ਮ ਦਾ ਨਾਮ ਜਾਨ ਸਿੰਘ ਪੁੱਤਰ ਫੂਲ ਸਿੰਘ ਵਾਸੀ ਸਪੇਰਾ ਬਸਤੀ ਪੁਰਾਣੀ ਰਾਜਪੁਰ ਰੋਡ ਰਾਜਪੁਰ, ਦੇਹਰਾਦੂਨ ਹਾਲ ਵਾਸੀ ਕਾਲੇ ਕੀ ਢਾਲ ਰਿਸ਼ੀਕੇਸ਼ ਦੱਸਿਆ ਗਿਆ ਹੈ। ਮੁਲਜ਼ਮ ਖ਼ਿਲਾਫ਼ ਐੱਨ. ਡੀ. ਪੀ. ਐੱਸ. ਐਕਟ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ। ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
