ਗੁਵਾਹਾਟੀ, 05 ਜਨਵਰੀ (ਹਿ.ਸ.)। ਗੁਵਾਹਾਟੀ ਰੇਲਵੇ ਸਟੇਸ਼ਨ ‘ਤੇ ਜੀ. ਆਰ. ਪੀ. ਐੱਫ. ਦੀ ਟੀਮ ਨੇ ਰੁਟੀਨ ਤਲਾਸ਼ੀ ਦੌਰਾਨ ਦੋ ਸੋਨੇ ਦੇ ਬਿਸਕੁਟਾਂ ਸਮੇਤ ਇੱਕ ਤਸਕਰ ਨੂੰ ਗ੍ਰਿਫਤਾਰ ਕੀਤਾ ਹੈ।
ਪੁਲਿਸ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਬੀਤੀ ਰਾਤ ਅਵਧ ਅਸਮ ਐਕਸਪ੍ਰੈੱਸ ‘ਚ ਤਲਾਸ਼ੀ ਦੌਰਾਨ ਐੱਸ-1 ਦੀ ਸੀਟ ਨੰਬਰ 10 ‘ਤੇ ਸਵਾਰ ਯਾਤਰੀ ਕੋਲੋਂ ਸੋਨੇ ਦੇ ਦੋ ਬਿਸਕੁਟ ਬਰਾਮਦ ਕੀਤੇ ਗਏ, ਜਿਨ੍ਹਾਂ ਦਾ ਵਜ਼ਨ 328 ਗ੍ਰਾਮ ਮਾਪਿਆ ਗਿਆ ਹੈ।
ਇਸ ਮਾਮਲੇ ਵਿੱਚ ਮੁਲਜ਼ਮ ਅਲਤਾਰ ਖਾਨ (ਮਣੀਪੁਰ) ਨੂੰ ਪੁੱਛਗਿੱਛ ਲਈ ਹਿਰਾਸਤ ਵਿੱਚ ਲਿਆ ਗਿਆ ਹੈ। ਪੁਲਿਸ ਨੇ ਇਸ ਸਬੰਧੀ ਐੱਫ. ਆਈ. ਆਰ. ਦਰਜ ਕਰ ਲਈ ਹੈ ਅਤੇ ਫੜੇ ਗਏ ਤਸਕਰ ਤੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
