ਜੋਧਪੁਰ, 30 ਨਵੰਬਰ (ਹਿ. ਸ.)। ਪੋਲੀਟੈਕਨਿਕ ਕਾਲਜ ਦੇ ਪ੍ਰਿੰਸੀਪਲ ਪੰਕਜ ਜਾਖੜ ਨੂੰ ਜ਼ਿਲ੍ਹਾ ਚੋਣ ਅਫ਼ਸਰ ਦੇ ਹੁਕਮਾਂ ’ਤੇ ਮੁਅੱਤਲ ਕਰ ਦਿੱਤਾ ਗਿਆ ਹੈ। ਉਹ ਚੋਣ ਡਿਊਟੀ ‘ਤੇ ਸਨ ਅਤੇ ਸੈਕਟਰ ਅਫਸਰ ਨਿਯੁਕਤ ਕੀਤਾ ਗਿਆ ਸੀ। ਚੋਣਾਂ ਵਿੱਚ ਉਨ੍ਹਾਂ ਦੀ ਘੋਰ ਅਣਗਹਿਲੀ ਦਾ ਖੁਲਾਸਾ ਹੋਣ ਤੋਂ ਬਾਅਦ ਉਨ੍ਹਾਂ ਨੂੰ ਮੁਅੱਤਲ ਕਰ ਦਿੱਤਾ ਗਿਆ। ਸੈਕਟਰ ਅਫਸਰ ਪੰਕਜ ਜਾਖੜ ਵੱਲੋਂ ਰਿਜ਼ਰਵ ਈਵੀਐਮ ਦੇ ਗਾਇਬ ਹੋਣ ਦੀ ਰਿਪੋਰਟ ਉਦੈਮੰਦਰ ਥਾਣੇ ਵਿੱਚ ਦਰਜ ਕਰਵਾਈ ਗਈ ਸੀ। ਪਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਸ ਕਾਰੇ ਨੂੰ ਪੁਲਿਸ ਨੇ ਲੁਕੋ ਕੇ ਰੱਖਿਆ ਗਿਆ। ਸੈਕਟਰ ਅਧਿਕਾਰੀ ਦੀ ਮੁਅੱਤਲੀ ਦੇ ਹੁਕਮ ਜਾਰੀ ਹੋਣ ਤੋਂ ਬਾਅਦ ਮਾਮਲਾ ਸਾਹਮਣੇ ਆਇਆ ਹੈ।
ਦਰਅਸਲ, ਪੋਲੀਟੈਕਨਿਕ ਕਾਲਜ ਦੇ ਪ੍ਰਿੰਸੀਪਲ ਪੰਕਜ ਜਾਖੜ ਹਾਲ ਹੀ ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਲਈ ਡਿਊਟੀ ’ਤੇ ਸਨ। ਉਨ੍ਹਾਂ ਨੂੰ ਸੈਕਟਰ ਅਫਸਰ ਨਿਯੁਕਤ ਕੀਤਾ ਗਿਆ ਸੀ। ਚੋਣਾਂ ਖ਼ਤਮ ਹੋਣ ਤੋਂ ਬਾਅਦ ਈ.ਵੀ.ਐਮਜ਼ ਨੂੰ ਪੋਲੀਟੈਕਨਿਕ ਕਾਲਜ ਵਿੱਚ ਜਮ੍ਹਾਂ ਕਰਵਾ ਦਿੱਤਾ ਜਾਂਦਾ ਹੈ। ਜਾਖੜ ਕੋਲ ਛੇ ਰਿਜ਼ਰਵ ਈ.ਵੀ.ਐਮ. ਸਨ, ਪਰ ਜਦੋਂ ਉਨ੍ਹਾਂਨੂੰ ਕਾਲਜ ‘ਚ ਜਮ੍ਹਾ ਕਰਵਾਉਣ ਲਈ ਆਏ ਤਾਂ ਇਕ ਰਿਜ਼ਰਵ ਈ.ਵੀ.ਐੱਮ. ਗਿਣਤੀ ’ਚ ਘੱਟ ਪਾਈ ਗਈ।
ਇਸ ਸਬੰਧੀ ਜ਼ਿਲ੍ਹਾ ਚੋਣ ਅਫ਼ਸਰ ਨੂੰ ਸੂਚਿਤ ਕੀਤਾ ਗਿਆ। ਫਿਰ ਉਨ੍ਹਾਂ ਨੂੰ ਪਹਿਲਾਂ ਪੁਲਿਸ ਕੋਲ ਕੇਸ ਦਰਜ ਕਰਨ ਲਈ ਕਿਹਾ ਗਿਆ। ਇਸ ਸਬੰਧੀ ਸੈਕਟਰ ਅਫਸਰ ਪੰਕਜ ਜਾਖੜ ਦੀ ਤਰਫੋਂ ਉਦੈਮੰਦਰ ਥਾਣੇ ਵਿੱਚ ਮਾਮਲਾ ਦਰਜ ਕਰਵਾਇਆ ਗਿਆ ਸੀ। ਜ਼ਿਲ੍ਹਾ ਚੋਣ ਅਫ਼ਸਰ ਕਲੈਕਟਰ ਹਿਮਾਂਸ਼ੂ ਗੁਪਤਾ ਨੇ 26 ਨਵੰਬਰ ਨੂੰ ਪੰਕਜ ਜਾਖੜ ਨੂੰ ਦੋ ਦਿਨਾਂ ਦੀ ਜਾਂਚ ਤੋਂ ਬਾਅਦ ਵੀ ਈਵੀਐਮ ਨਾ ਮਿਲਣ ‘ਤੇ ਮੁਅੱਤਲ ਕਰਨ ਦਾ ਹੁਕਮ ਜਾਰੀ ਕੀਤਾ ਸੀ। ਅੱਜ ਜਦੋਂ ਹੁਕਮਾਂ ਦੀ ਕਾਪੀ ਸਾਹਮਣੇ ਆਈ ਤਾਂ ਮੀਡੀਆ ਵਿੱਚ ਹਲਚਲ ਮਚ ਗਈ।
ਉਦੈਮੰਦਿਰ ਥਾਣੇ ਦੇ ਅਧਿਕਾਰੀ ਪ੍ਰੇਮਦਾਨ ਰਤਨੂ ਨੇ ਦੱਸਿਆ ਕਿ ਰਿਜ਼ਰਵ ਈਵੀਐੱਮ ਚੋਰੀ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ। ਛੇ ਈਵੀਐਮਜ਼ ਰਾਖਵੀਆਂ ਸਨ ਪਰ ਉਨ੍ਹਾਂ ਵਿੱਚੋਂ ਇੱਕ ਦੇ ਲਾਪਤਾ ਹੋਣ ਤੋਂ ਬਾਅਦ ਚੋਰੀ ਦਾ ਕੇਸ ਦਰਜ ਕੀਤਾ ਗਿਆ ਹੈ। ਪੁਲਿਸ ਹੁਣ ਇਸ ਬਾਰੇ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ।
ਇਸ ਵਿੱਚ ਸਭ ਤੋਂ ਵੱਡੀ ਗੱਲ ਇਹ ਹੈ ਕਿ ਜਦੋਂ ਕਿਸੇ ਕਿਸਮ ਦਾ ਕੇਸ ਦਰਜ ਹੁੰਦਾ ਹੈ ਤਾਂ ਪੁਲਿਸ ਵੱਲੋਂ ਮੀਡੀਆ ਨੂੰ ਸਵੇਰ ਦੀ ਰਿਪੋਰਟ ਜਾਰੀ ਕੀਤੀ ਜਾਂਦੀ ਹੈ। ਜਿਸ ਵਿੱਚ ਜ਼ਿਲ੍ਹੇ ਭਰ ਵਿੱਚ ਹੋ ਰਹੇ ਅਪਰਾਧਾਂ ਦਾ ਜ਼ਿਕਰ ਕੀਤਾ ਗਿਆ ਹੁੰਦਾ ਹੈ। ਇਹ ਕੇਸ 25 ਨਵੰਬਰ ਨੂੰ ਚੋਣਾਂ ਵਾਲੇ ਦਿਨ ਹੀ ਦਰਜ ਕੀਤਾ ਗਿਆ ਸੀ। ਪਰ ਪੰਜ ਦਿਨਾਂ ਤੱਕ ਪੁਲਿਸ ਦੀ ਸਵੇਰ ਦੀ ਰਿਪੋਰਟ ਵਿੱਚ ਇਸ ਦਾ ਕੋਈ ਜ਼ਿਕਰ ਨਹੀਂ ਕੀਤਾ ਗਿਆ। ਪੁਲਿਸ ਵੱਲੋਂ ਮਾਮਲੇ ਨੂੰ ਛੁਪਾਉਣਾ ਤੱਥਾਂ ਤੋਂ ਪਰ੍ਹੇ ਜਾਪਦਾ ਹੈ। ਫਿਲਹਾਲ ਰਿਜ਼ਰਵ ਈਵੀਐਮ ਦਾ ਪਤਾ ਲਗਾਉਣ ਦੀ ਕੋਸ਼ਿਸ਼ ਜਾਰੀ ਹੈ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
