ਪੂਰਬੀ ਚੰਪਾਰਣ, 04 ਜਨਵਰੀ (ਹਿ.ਸ.)। ਐੱਸ. ਪੀ. ਕਾਂਤੇਸ਼ ਕੁਮਾਰ ਮਿਸ਼ਰਾ ਦੀਆਂ ਹਦਾਇਤਾਂ ’ਤੇ ਜ਼ਿਲ੍ਹੇ ਦੇ ਨੇਪਾਲ ਸਰਹੱਦੀ ਖੇਤਰ ਵਿੱਚ ਚਲਾਏ ਗਏ ਵਿਸ਼ੇਸ਼ ਅਭਿਆਨ ਦੌਰਾਨ ਦੋ ਦਰਜਨ ਤੋਂ ਵੱਧ ਬੰਧੂਆ ਅਤੇ ਬਾਲ ਮਜ਼ਦੂਰਾਂ ਨੂੰ ਛੁਡਵਾਇਆ ਗਿਆ।
ਜ਼ਿਲ੍ਹਾ ਪੁਲਿਸ ਹੈੱਡਕੁਆਰਟਰ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਗੁਪਤ ਸੂਚਨਾ ਦੇ ਆਧਾਰ ‘ਤੇ ਸੀਕਰਹਨਾ ਦੇ ਡੀ.ਐੱਸ.ਪੀ ਅਸ਼ੋਕ ਕੁਮਾਰ ਦੀ ਅਗਵਾਈ ‘ਚ ਜਿਤਨਾ ਥਾਣਾ ਪੁਲਿਸ, ਆਰਮਡ ਬਾਰਡਰ ਫੋਰਸ ਅਤੇ ਨੇਪਾਲ ਪੁਲਿਸ ਵੱਲੋਂ ਸਾਂਝੇ ਤੌਰ ‘ਤੇ ਮੁਹਿੰਮ ਚਲਾ ਕੇ ਭਾਰਤ-ਨੇਪਾਲ ਦੇ ਸਰਹੱਦੀ ਖੇਤਰ ‘ਚ ਵੱਖ-ਵੱਖ ਥਾਵਾਂ ‘ਤੇ ਕੰਮ ਕਰ ਰਹੀਆਂ 10 ਔਰਤਾਂ, 09 ਪੁਰਸ਼ਾਂ ਅਤੇ 15 ਬਾਲ ਮਜ਼ਦੂਰਾਂ ਨੂੰ ਆਜ਼ਾਦ ਕਰਵਾਇਆ ਗਿਆ ਹੈ। ਆਜ਼ਾਦ ਕਰਵਾਏ ਗਏ ਮਜ਼ਦੂਰਾਂ ‘ਚੋਂ ਜ਼ਿਆਦਾਤਰ ਦੂਜੇ ਰਾਜਾਂ ਦੇ ਹਨ। ਸਾਰੇ ਮਜ਼ਦੂਰਾਂ ਨੂੰ ਉਨ੍ਹਾਂ ਦੇ ਪਰਿਵਾਰਾਂ ਦੇ ਹਵਾਲੇ ਕਰ ਦਿੱਤਾ ਗਿਆ ਹੈ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
