ਪਟਨਾ, 07 ਦਸੰਬਰ (ਹਿ.ਸ.)। ਬਿਹਾਰ ‘ਚ ਮੁਜ਼ੱਫਰਪੁਰ ਸ਼ਹਿਰ ਦੇ ਅਹੀਆਪੁਰ ਥਾਣਾ ਖੇਤਰ ਦੇ ਸ਼ਾਹਬਾਜ਼ਪੁਰ ਪਿੰਡ ‘ਚ ਬੀਤੀ ਰਾਤ 1 ਵਜੇ ਇਕ ਨਿੱਜੀ ਫਾਈਨਾਂਸ ਕੰਪਨੀ ਦੇ ਦਫਤਰ ਤੋਂ 38 ਲੱਖ ਰੁਪਏ ਦੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਲੁਟੇਰਿਆਂ ਨੇ ਸੀਸੀਟੀਵੀ ਅਤੇ ਡੀਵੀਆਰ ਨੂੰ ਨੁਕਸਾਨ ਪਹੁੰਚਾਇਆ ਹੈ।
ਸੀਨੀਅਰ ਪੁਲਿਸ ਕਪਤਾਨ (ਐੱਸਐੱਸਪੀ) ਰਾਕੇਸ਼ ਕੁਮਾਰ ਦੀਆਂ ਹਦਾਇਤਾਂ ’ਤੇ ਕੰਪਨੀ ਦੇ ਕੁਝ ਮੁਲਾਜ਼ਮਾਂ ਨੂੰ ਪੁੱਛਗਿੱਛ ਲਈ ਹਿਰਾਸਤ ਵਿੱਚ ਲਿਆ ਗਿਆ ਹੈ। ਪੁਲਿਸ ਟੀਮ ਹਰ ਕਿਸੇ ਤੋਂ ਵਾਰਦਾਤਾਂ ਬਾਰੇ ਵੱਖਰੀ ਜਾਣਕਾਰੀ ਲਵੇਗੀ। ਇਸ ਸਬੰਧੀ ਐੱਸ. ਪੀ. ਟਾਊਨ ਅਵਧੇਸ਼ ਦੀਕਸ਼ਿਤ ਨੇ ਦੱਸਿਆ ਕਿ ਦੇਰ ਰਾਤ ਸ਼ਰਾਰਤੀ ਅਨਸਰਾਂ ਨੇ ਅਹੀਆਪੁਰ ਥਾਣਾ ਖੇਤਰ ਦੇ ਸ਼ਾਹਬਾਜ਼ਪੁਰ ਵਿੱਚ ਸਥਿਤ ਭਾਰਤ ਫਾਇਨਾਂਸ ਕੰਪਨੀ ਦੇ ਦਫ਼ਤਰ ਵਿੱਚੋਂ 38 ਲੱਖ ਰੁਪਏ ਲੁੱਟ ਕੀਤੀ ਹੈ। ਪੁਲਿਸ ਟੀਮ ਹਰ ਪੁਆਇੰਟ ‘ਤੇ ਜਾਂਚ ਕਰ ਰਹੀ ਹੈ। ਜਲਦ ਹੀ ਸਾਰਾ ਕਾਂਡ ਸਾਹਮਣੇ ਆ ਜਾਵੇਗਾ।
ਅਵਧੇਸ਼ ਦੀਕਸ਼ਿਤ ਨੇ ਦੱਸਿਆ ਕਿ ਅਹੀਆਪੁਰ ਥਾਣਾ ਖੇਤਰ ਦੇ ਸ਼ਾਹਬਾਜ਼ਪੁਰ ਸਥਿਤ ਭਾਰਤ ਫਾਈਨਾਂਸ ਕੰਪਨੀ ਦੇ ਕਰਮਚਾਰੀਆਂ ਨੂੰ ਬੰਧਕ ਬਣਾ ਕੇ ਲੁੱਟਿਆ ਗਿਆ ਹੈ। ਅਣਪਛਾਤੇ ਲੁਟੇਰਿਆਂ ਨੇ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਕੁਝ ਕਰਮਚਾਰੀਆਂ ਨੂੰ ਹਿਰਾਸਤ ‘ਚ ਲਿਆ ਗਿਆ ਹੈ ਅਤੇ ਪੁੱਛਗਿੱਛ ਕੀਤੀ ਜਾ ਰਹੀ ਹੈ। ਏਸੀਪੀ ਨੇ ਦੱਸਿਆ ਕਿ ਘਟਨਾ ਬੁੱਧਵਾਰ ਦੇਰ ਰਾਤ 12.30 ਤੋਂ 1 ਵਜੇ ਦੇ ਵਿਚਕਾਰ ਵਾਪਰੀ। ਦੱਸਿਆ ਗਿਆ ਕਿ ਦੇਰ ਰਾਤ ਦਫ਼ਤਰ ਵਿੱਚ ਛੇ ਮੁਲਾਜ਼ਮ ਮੌਜੂਦ ਸਨ। ਉਹ ਪੈਸੇ ਦਾ ਮੇਲ ਕਰ ਰਹ ਸਨ। ਇਸੇ ਦੌਰਾਨ ਹਥਿਆਰਾਂ ਨਾਲ ਲੈਸ ਦੋ ਬਦਮਾਸ਼ ਆਏ ਅਤੇ ਸਾਰੇ ਮੁਲਾਜ਼ਮਾਂ ਨੂੰ ਬੰਦੀ ਬਣਾ ਕੇ ਲੁੱਟ-ਖੋਹ ਕੀਤੀ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
