ਪਟਨਾ, 01 ਨਵੰਬਰ (ਹਿ. ਸ.)। ਰਾਜਧਾਨੀ ‘ਚ ਮੰਗਲਵਾਰ ਅੱਧੀ ਰਾਤ ਨੂੰ ਵੱਖ-ਵੱਖ ਥਾਵਾਂ ‘ਤੇ ਅਪਰਾਧੀਆਂ ਨੇ ਦੋ ਲੋਕਾਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਦੋਵੇਂ ਘਟਨਾਵਾਂ ਆਲਮਗੰਜ ਥਾਣਾ ਖੇਤਰ ‘ਚ ਵਾਪਰੀਆਂ। ਅੱਧੀ ਰਾਤ ਨੂੰ ਵਾਪਰੇ ਦੋ ਕਤਲਾਂ ਕਾਰਨ ਪੁਲਿਸ ਦੀ ਗਸ਼ਤ ਅਤੇ ਇਸ ਦੀ ਕਾਰਜਸ਼ੈਲੀ ’ਤੇ ਵੀ ਸਵਾਲ ਖੜ੍ਹੇ ਹੋ ਰਹੇ ਹਨ।
ਪਹਿਲੀ ਘਟਨਾ ਬੜੀ ਪਟਨ ਦੇਵੀ ਮੰਦਿਰ ਨੇੜੇ ਹਰੀ ਲਾਲ ਕੀ ਗਲੀ ਵਿੱਚ ਵਾਪਰੀ, ਜਿੱਥੇ ਅਪਰਾਧੀਆਂ ਨੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ। ਗੋਲੀਬਾਰੀ ‘ਚ ਇਕ ਬਜ਼ੁਰਗ ਦੀ ਮੌਤ ਹੋ ਗਈ ਜਦਕਿ ਦੋ ਲੋਕ ਜ਼ਖਮੀ ਹੋ ਗਏ। ਸਥਾਨਕ ਲੋਕਾਂ ਮੁਤਾਬਕ ਰਾਤ ਸਮੇਂ ਨੌਜਵਾਨਾਂ ਦੇ ਦੋ ਗੁੱਟਾਂ ਵਿਚਾਲੇ ਝੜਪ ਹੋ ਗਈ ਸੀ। ਫਿਰ ਜੇਲ੍ਹ ਤੋਂ ਰਿਹਾਅ ਹੋਏ ਇੱਕ ਅਪਰਾਧੀ ਨੇ ਗੋਲੀਬਾਰੀ ਸ਼ੁਰੂ ਕਰ ਦਿੱਤੀ, ਜਿਸ ਵਿੱਚ 70 ਸਾਲਾ ਮਕੈਨਿਕ ਸ਼ਿਵਨਾਥ ਸ਼ਰਮਾ ਦੀ ਮੌਤ ਹੋ ਗਈ ਜਦੋਂਕਿ ਦੋ ਜ਼ਖ਼ਮੀ ਨੌਜਵਾਨਾਂ ਨੂੰ ਪੀ.ਐਮ.ਸੀ.ਐਚ. ਭੇਜਿਆ ਗਿਆ ਹੈੈ।
ਦੂਜੀ ਘਟਨਾ ਜੱਲਾ ਰੋਡ ‘ਤੇ ਵਾਪਰੀ। ਇੱਥੇ ਇੱਕ 25 ਸਾਲਾ ਨੌਜਵਾਨ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਘਟਨਾ ਦੀ ਜਾਂਚ ਕਰ ਰਹੀ ਹੈ। ਫਿਲਹਾਲ ਇਹ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਇਸ ਘਟਨਾ ਪਿੱਛੇ ਕੀ ਮਕਸਦ ਹੈ। ਪੁਲਿਸ ਮੁਤਾਬਕ ਇਸ ਮਾਮਲੇ ‘ਚ ਜਾਂਚ ਤੋਂ ਬਾਅਦ ਹੀ ਕੁਝ ਕਿਹਾ ਜਾ ਸਕਦਾ ਹੈ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
