ਜੈਪੁਰ, 20 ਨਵੰਬਰ (ਹਿ.ਸ.)। ਮਾਲਪੁਰਾ ਗੇਟ ਥਾਣਾ ਖੇਤਰ ਵਿੱਚ ਗਸ਼ਤ ਕਰ ਰਹੀ ਪੁਲਿਸ ਟੀਮ ਦੀ ਬੋਲੈਰੋ ਨੂੰ ਇੱਕ ਤੇਜ਼ ਰਫ਼ਤਾਰ ਫਾਰਚੂਨਰ ਨੇ ਪਿੱਛੇ ਤੋਂ ਟੱਕਰ ਮਾਰ ਦਿੱਤੀ। ਇਸ ਹਾਦਸੇ ਵਿੱਚ ਬੋਲੈਰੋ ਵਿੱਚ ਬੈਠੇ ਚਾਰ ਪੁਲਿਸ ਮੁਲਾਜ਼ਮ ਗੰਭੀਰ ਜ਼ਖ਼ਮੀ ਹੋ ਗਏ। ਘਟਨਾ ਤੋਂ ਬਾਅਦ ਫਾਰਚੂਨਰ ਚਾਲਕ ਮੌਕੇ ‘ਤੇ ਗੱਡੀ ਛੱਡ ਕੇ ਫਰਾਰ ਹੋ ਗਿਆ। ਸਥਾਨਕ ਲੋਕਾਂ ਨੇ ਐਂਬੂਲੈਂਸ ਦੀ ਮਦਦ ਨਾਲ ਗੰਭੀਰ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ। ਦੋ ਪੁਲਿਸ ਮੁਲਾਜ਼ਮਾਂ ਦੀ ਹਾਲਤ ਵਿਗੜਨ ਕਾਰਨ ਆਈਸੀਯੂ ਵਿੱਚ ਦਾਖ਼ਲ ਹਨ। ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ‘ਚ ਜੁਟੀ ਹੈ। ਪੁਲਿਸ ਨੇ ਦੱਸਿਆ ਕਿ ਮੁਲਜ਼ਮ ਡ੍ਰਾਈਵਰ ਖਿਲਾਫ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਜਾਂਚ ਥਾਣਾ ਸਦਰ ਨੂੰ ਸੌਂਪ ਦਿੱਤੀ ਗਈ ਹੈ।
ਐਕਸੀਡੈਂਟ ਬਾਰੇ ਥਾਣਾ ਪੂਰਬੀ ਦੇ ਹੈੱਡ ਕਾਂਸਟੇਬਲ ਭਗਵਾਨ ਸਿੰਘ ਨੇ ਦੱਸਿਆ ਕਿ ਮਾਲਪੁਰਾ ਗੇਟ ਥਾਣੇ ਦੀ ਟੀਮ ਐਤਵਾਰ ਦੇਰ ਰਾਤ ਬੋਲੈਰੋ ਵਿੱਚ ਗਸ਼ਤ ਕਰ ਰਹੀ ਸੀ। ਇਸ ਦੌਰਾਨ ਬੋਲੈਰੋ ਵਿੱਚ ਡ੍ਰਾਈਵਰ ਰਾਮਚੰਦਰ, ਕਾਂਸਟੇਬਲ ਦੇਸ਼ਰਾਜ, ਅਮੀਚੰਦ ਅਤੇ ਬਾਬੂਲਾਲ ਬੈਠੇ ਸਨ। ਇਸ ਦੌਰਾਨ ਸੈਕਟਰ-35 ਦੇ ਨੇੜੇ ਸਾਂਗਾ ਸੇਤੂ ਕੋਲ ਪਿੱਛੇ ਤੋਂ ਆ ਰਹੀ ਤੇਜ਼ ਰਫਤਾਰ ਫਾਰਚੂਨਰ ਕਾਰ ਨੇ ਪੁਲਿਸ ਟੀਮ ਦੀ ਬੋਲੈਰੋ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ ਤੋਂ ਬਾਅਦ ਫਾਰਚੂਨਰ ਦਾ ਡ੍ਰਾਈਵਰ ਮੌਕੇ ‘ਤੇ ਹੀ ਗੱਡੀ ਛੱਡ ਕੇ ਫਰਾਰ ਹੋ ਗਿਆ। ਇਸ ਹਾਦਸੇ ਤੋਂ ਬਾਅਦ ਸਥਾਨਕ ਲੋਕਾਂ ਨੇ ਨਿੱਜੀ ਵਾਹਨਾਂ ਅਤੇ ਐਂਬੂਲੈਂਸਾਂ ਦੀ ਮਦਦ ਨਾਲ ਜ਼ਖਮੀ ਪੁਲਿਸ ਮੁਲਾਜ਼ਮਾਂ ਨੂੰ ਹਸਪਤਾਲ ਦਾਖਲ ਕਰਵਾਇਆ। ਜਿੱਥੇ ਪੁਲਿਸ ਕਾਂਸਟੇਬਲ ਦੇਸ਼ਰਾਜ ਅਤੇ ਅਮੀਚੰਦ ਦੀ ਹਾਲਤ ਵਿਗੜਨ ਕਾਰਨ ਉਨ੍ਹਾਂ ਨੂੰ ਆਈਸੀਯੂ ਵਿੱਚ ਭਰਤੀ ਕਰਵਾਇਆ ਗਿਆ ਹੈ। ਪੁਲਿਸ ਨੇ ਨੁਕਸਾਨੇ ਗਏ ਦੋਵੇਂ ਵਾਹਨ ਕਬਜ਼ੇ ਵਿੱਚ ਲੈ ਲਏ ਹਨ। ਪੁਲਿਸ ਫਾਰਚੂਨਰ ਗੱਡੀ ਦੇ ਡ੍ਰਾਈਵਰ ਬਾਰੇ ਉਸ ਦੇ ਨੰਬਰ ਦੇ ਆਧਾਰ ’ਤੇ ਜਾਣਕਾਰੀ ਇਕੱਠੀ ਕਰ ਰਹੀ ਹੈ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
