ਕੂਚ ਬਿਹਾਰ, 01 ਦਸੰਬਰ (ਹਿ.ਸ.)। ਨਿਸ਼ੀਗੰਜ ਚੌਕੀ ਪੁਲਿਸ ਨੇ ਵੱਡੀ ਕਾਮਯਾਬੀ ਹਾਸਿਲ ਕੀਤੀ ਹੈ। ਨਿਸ਼ੀਗੰਜ ਚੌਕੀ ਪੁਲਿਸ ਨੇ ਇਕ ਕੰਟੇਨਰ ‘ਚੋਂ 91 ਕਿਲੋ ਗਾਂਜੇ ਸਮੇਤ ਦੋ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ।
ਪੁਲਿਸ ਸੂਤਰਾਂ ਅਨੁਸਾਰ ਬੀਤੀ ਰਾਤ ਪੁਲਿਸ ਨੇ ਇਤਲਾਹ ’ਤੇ ਨਾਕੇ ਦੌਰਾਨ ਕੂਚ ਬਿਹਾਰ ਤੋਂ ਰਾਜਸਥਾਨ ਵੱਲ ਜਾ ਰਹੇ ਇੱਕ ਕੰਟੇਨਰ ਨੂੰ ਰੋਕ ਕੇ ਤਲਾਸ਼ੀ ਲਈ। ਤਲਾਸ਼ੀ ਦੌਰਾਨ ਕੰਟੇਨਰ ਵਿੱਚੋਂ 91 ਕਿਲੋ ਗਾਂਜਾ ਬਰਾਮਦ ਹੋਇਆ। ਜਿਸ ਤੋਂ ਬਾਅਦ ਕੰਟੇਨਰ ਨੂੰ ਜ਼ਬਤ ਕਰ ਲਿਆ ਗਿਆ। ਡ੍ਰਾਈਵਰ ਸਮੇਤ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਗਾਂਜ਼ਾ ਤਸਕਰੀ ਦੇ ਮਕਸਦ ਨਾਲ ਕੂਚ ਬਿਹਾਰ ਤੋਂ ਰਾਜਸਥਾਨ ਲਿਜਾਇਆ ਜਾ ਰਿਹਾ ਸੀ।
ਪੁਲਿਸ ਸੂਤਰਾਂ ਅਨੁਸਾਰ ਅਗਲੇਰੀ ਜਾਂਚ ਲਈ ਮੁਲਜ਼ਮਾਂ ਦੇ ਨਾਮ ਗੁਪਤ ਰੱਖੇ ਗਏ ਹਨ। ਨਿਸ਼ੀਗੰਜ ਚੌਕੀ ਪੁਲਿਸ ਨੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
