ਨਵੀਂ ਦਿੱਲੀ, 30 ਨਵੰਬਰ (ਹਿ.ਸ.)। ਮਿਲੇ-ਜੁਲੇ ਗਲੋਬਲ ਸੰਕੇਤਾਂ ਵਿਚਾਲੇ ਘਰੇਲੂ ਸ਼ੇਅਰ ਬਾਜ਼ਾਰ ਅੱਜ ਦਬਾਅ ‘ਚ ਕਾਰੋਬਾਰ ਕਰਦਾ ਨਜ਼ਰ ਆ ਰਿਹਾ ਹੈ। ਹਾਲਾਂਕਿ ਅੱਜ ਦੇ ਕਾਰੋਬਾਰ ਦੀ ਸ਼ੁਰੂਆਤ ਮਾਮੂਲੀ ਵਾਧੇ ਨਾਲ ਹੋਈ। ਕਾਰੋਬਾਰ ਦੇ ਪਹਿਲੇ ਅੱਧੇ ਘੰਟੇ ਦੇ ਬਾਅਦ ਬਾਜ਼ਾਰ ‘ਤੇ ਬਿਕਵਾਲੀ ਦਾ ਦਬਾਅ ਰਿਹਾ, ਜਿਸ ਕਾਰਨ ਸ਼ੇਅਰ ਬਾਜ਼ਾਰ ਦੀ ਚਾਲ ‘ਚ ਗਿਰਾਵਟ ਆਈ। ਕਾਰੋਬਾਰ ਦੋਰਾਨ 10:55 ਵਜੇ ਤੱਕ ਸੈਂਸੈਕਸ 106.05 ਅੰਕ ਭਾਵ 0.16 ਫੀਸਦੀ ਦੀ ਗਿਰਾਵਟ ਨਾਲ 66,795.85 ਅੰਕ ’ਤੇ ਅਤੇ ਨਿਫਟੀ 14.10 ਅੰਕ ਭਾਵ 0.070 ਫੀਸਦੀ ਦੀ ਗਿਰਾਵਟ ਨਾਲ 20,082.50 ਅੰਕ ਦੇ ਪੱਧਰ ’ਤੇ ਕਾਰੋਬਾਰ ਕਰ ਰਹੇ ਸਨ।
ਬੀਐੱਸਈ ਦਾ ਸੈਂਸੈਕਸ ਅੱਜ 61.29 ਅੰਕਾਂ ਦੇ ਵਾਧੇ ਨਾਲ 66,963.20 ਅੰਕਾਂ ‘ਤੇ ਖੁੱਲ੍ਹਿਆ। ਕਾਰੋਬਾਰ ਸ਼ੁਰੂ ਹੋਣ ਤੋਂ ਬਾਅਦ ਕੁਝ ਸਮੇਂ ਲਈ ਬਾਜ਼ਾਰ ‘ਚ ਖਰੀਦਦਾਰੀ ਦੇਖਣ ਨੂੰ ਮਿਲੀ, ਜਿਸ ਕਾਰਨ ਇਹ ਸੂਚਕਾਂਕ 20 ਸਤੰਬਰ ਤੋਂ ਬਾਅਦ ਪਹਿਲੀ ਵਾਰ 67 ਹਜ਼ਾਰ ਅੰਕਾਂ ਦੇ ਪੱਧਰ ਨੂੰ ਪਾਰ ਕਰ ਗਿਆ। ਪਰ ਕਾਰੋਬਾਰ ਦੇ ਪਹਿਲੇ ਅੱਧੇ ਘੰਟੇ ਤੋਂ ਬਾਅਦ, ਬਾਜ਼ਾਰ ਵਿੱਚ ਭਾਰੀ ਵਿਕਰੀ ਸ਼ੁਰੂ ਹੋ ਗਈ, ਜਿਸ ਕਾਰਨ ਸੂਚਕਾਂਕ ਲਾਲ ਵਿੱਚ ਗੋਤਾ ਲਗਾ ਗਿਆ।
ਸੈਂਸੈਕਸ ਦੀ ਤਰ੍ਹਾਂ, ਐੱਨਐੱਸਈ ਨਿਫਟੀ ਨੇ ਵੀ 11.90 ਅੰਕਾਂ ਦੇ ਮਾਮੂਲੀ ਵਾਧੇ ਨਾਲ 20,108.50 ਅੰਕਾਂ ‘ਤੇ ਕਾਰੋਬਾਰ ਕਰਨਾ ਸ਼ੁਰੂ ਕੀਤਾ। ਸ਼ੁਰੂਆਤੀ ਕਾਰੋਬਾਰ ‘ਚ ਖਰੀਦਦਾਰੀ ਦੇ ਸਮਰਥਨ ਨਾਲ ਇਹ ਸੂਚਕਾਂਕ ਵੀ 20,136.15 ਅੰਕਾਂ ਦੇ ਪੱਧਰ ‘ਤੇ ਪਹੁੰਚ ਗਿਆ, ਪਰ ਬਾਅਦ ’ਚ ਵਿਕਰੀ ਦੇ ਦਬਾਅ ਕਾਰਨ ਇਸ ਸੂਚਕਾਂਕ ’ਚ ਵੀ ਗਿਰਾਵਟ ਹੁੰਦੀ ਨਜ਼ਰ ਆਈ।
ਸ਼ੁਰੂਆਤੀ ਇੱਕ ਘੰਟੇ ਦੇ ਕਾਰੋਬਾਰ ਤੋਂ ਬਾਅਦ ਸ਼ੇਅਰ ਬਾਜ਼ਾਰ ਦੇ ਵੱਡੇ ਸ਼ੇਅਰਾਂ ਵਿੱਚੋਂ ਹੀਰੋ ਮੋਟੋਕਾਰਪ, ਐਸਬੀਆਈ ਲਾਈਫ ਇੰਸ਼ੋਰੈਂਸ, ਅਲਟਰਾਟੈਕ ਸੀਮੈਂਟ, ਅਪੋਲੋ ਹਸਪਤਾਲ ਅਤੇ ਡਿਵੀਜ਼ ਲੈਬਾਰਟਰੀਜ਼ ਦੇ ਸ਼ੇਅਰ 2.70 ਤੋਂ 1.15 ਫੀਸਦੀ ਦੀ ਮਜ਼ਬੂਤੀ ਨਾਲ ਕਾਰੋਬਾਰ ਕਰ ਰਹੇ ਸਨ। ਦੂਜੇ ਪਾਸੇ ਅਡਾਨੀ ਐਂਟਰਪ੍ਰਾਈਜਿਜ਼, ਟਾਟਾ ਸਟੀਲ, ਕੋਲ ਇੰਡੀਆ, ਐਚਡੀਐਫਸੀ ਬੈਂਕ ਅਤੇ ਆਈਸੀਆਈਸੀਆਈ ਬੈਂਕ ਦੇ ਸ਼ੇਅਰ 1.69 ਤੋਂ 0.84 ਫੀਸਦੀ ਦੀ ਗਿਰਾਵਟ ਨਾਲ ਕਾਰੋਬਾਰ ਕਰਦੇ ਨਜ਼ਰ ਆਏ। ਇਸ ਦੋਰਾਨ ਸੈਂਸੈਕਸ ‘ਚ ਸ਼ਾਮਲ 30 ਸ਼ੇਅਰਾਂ ‘ਚੋਂ 9 ਸ਼ੇਅਰ ਖਰੀਦਦਾਰੀ ਦੇ ਸਮਰਥਨ ਨਾਲ ਹਰੇ ਨਿਸ਼ਾਨ ‘ਤੇ ਰਹੇ। ਦੂਜੇ ਪਾਸੇ ਬਿਕਵਾਲੀ ਦੇ ਦਬਾਅ ਕਾਰਨ 21 ਸ਼ੇਅਰ ਲਾਲ ਨਿਸ਼ਾਨ ‘ਤੇ ਕਾਰੋਬਾਰ ਕਰ ਰਹੇ ਹਨ। ਜਦੋਂ ਕਿ ਨਿਫਟੀ ‘ਚ ਸ਼ਾਮਲ ਸ਼ੇਅਰਾਂ ‘ਚੋਂ 20 ਸ਼ੇਅਰ ਹਰੇ ਨਿਸ਼ਾਨ ‘ਚ ਅਤੇ 30 ਸ਼ੇਅਰ ਲਾਲ ਨਿਸ਼ਾਨ ‘ਚ ਕਾਰੋਬਾਰ ਕਰਦੇ ਦੇਖੇ ਗਏ।
ਜ਼ਿਕਰਯੋਗ ਹੈ ਕਿ ਆਖਰੀ ਕਾਰੋਬਾਰੀ ਦਿਨ ਬੁੱਧਵਾਰ ਨੂੰ ਸੈਂਸੈਕਸ 727.71 ਅੰਕ ਜਾਂ 1.10 ਫੀਸਦੀ ਦੇ ਵਾਧੇ ਨਾਲ 66,901.91 ਅੰਕਾਂ ਦੇ ਪੱਧਰ ‘ਤੇ ਅਤੇ ਨਿਫਟੀ 206.90 ਅੰਕ ਜਾਂ 1.04 ਫੀਸਦੀ ਦੀ ਛਾਲ ਮਾਰ ਕੇ 20,096.60 ਅੰਕ ਦੇ ਪੱਧਰ ‘ਤੇ ਬੰਦ ਹੋਇਆ ਸੀ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
