ਨਵੀਂ ਦਿੱਲੀ, 02 ਜਨਵਰੀ (ਹਿ.ਸ.)। ਗਲੋਬਲ ਬਾਜ਼ਾਰ ਤੋਂ ਅੱਜ ਇੱਕ ਵਾਰ ਫਿਰ ਮਿਲੇ-ਜੁਲੇ ਸੰਕੇਤ ਮਿਲ ਰਹੇ ਹਨ। ਨਵੇਂ ਸਾਲ ਦੀਆਂ ਛੁੱਟੀਆਂ ਕਾਰਨ ਪਿਛਲੇ ਸੈਸ਼ਨ ਦੌਰਾਨ ਅਮਰੀਕੀ ਅਤੇ ਯੂਰਪੀ ਬਾਜ਼ਾਰਾਂ ‘ਚ ਛੁੱਟੀ ਰਹੀ, ਜਿਸ ਕਾਰਨ ਉੱਥੇ ਕਾਰੋਬਾਰ ਨਹੀਂ ਹੋਇਆ। ਪਰ ਅੱਜ ਡਾਓ ਜੌਂਸ ਫਿਊਚਰਜ਼ ਮਾਮੂਲੀ ਵਾਧੇ ਨਾਲ ਕਾਰੋਬਾਰ ਕਰਦਾ ਨਜ਼ਰ ਆ ਰਿਹਾ ਹੈ। ਏਸ਼ੀਆਈ ਬਾਜ਼ਾਰ ‘ਚ ਅੱਜ ਮਿਸ਼ਰਤ ਕਾਰੋਬਾਰ ਹੋ ਰਿਹਾ ਹੈ।
ਏਸ਼ੀਆ ਦੇ 9 ਵਿੱਚੋਂ 3 ਸੂਚਕਾਂਕ ਅੱਜ ਮਜ਼ਬੂਤੀ ਦੇ ਨਾਲ ਹਰੇ ਨਿਸ਼ਾਨ ’ਚ ਅਤੇ 5 ਸੂਚਕਾਂਕ ਗਿਰਾਵਟ ਦੇ ਨਾਲ ਲਾਲ ਨਿਸ਼ਾਨ ਵਿੱਚ ਬਣੇ ਹੋਏ ਨਜ਼ਰ ਆਏ। ਟੋਕੀਓ ਸਟਾਕ ਐਕਸਚੇਂਜ ‘ਚ ਛੁੱਟੀ ਹੋਣ ਕਾਰਨ ਅੱਜ ਨਿੱਕੇਈ ਸੂਚਕਾਂਕ ‘ਚ ਕੋਈ ਹਲਚਲ ਨਹੀਂ ਹੈ। ਗਿਫਟ ਨਿਫਟੀ 0.11 ਫੀਸਦੀ ਦੀ ਮਜ਼ਬੂਤੀ ਨਾਲ 21,868.50 ਅੰਕ ਦੇ ਪੱਧਰ ‘ਤੇ, ਸੈੱਟ ਕੰਪੋਜ਼ਿਟ ਇੰਡੈਕਸ 0.79 ਫੀਸਦੀ ਮਜ਼ਬੂਤੀ ਨਾਲ 1,427.07 ਅੰਕਾਂ ਦੇ ਪੱਧਰ ‘ਤੇ, ਜਕਾਰਤਾ ਕੰਪੋਜ਼ਿਟ ਇੰਡੈਕਸ 0.05 ਫੀਸਦੀ ਮਜ਼ਬੂਤੀ ਨਾਲ 7,276.22 ਅੰਕ ਦੇ ਪੱਧਰ ‘ਤੇ ਕਾਰੋਬਾਰ ਕਰਦੇ ਦਿਖਾਈ ਦਿੱਤੇ ਹਨ।
ਦੂਜੇ ਪਾਸੇ ਸਟ੍ਰੇੇਟਸ ਟਾਈਮਜ਼ ਇੰਡੈਕਸ 0.25 ਫੀਸਦੀ ਦੀ ਕਮਜ਼ੋਰੀ ਦੇ ਨਾਲ 3,232.29 ਅੰਕ ਦੇ ਪੱਧਰ ‘ਤੇ, ਕੋਸਪੀ ਇੰਡੈਕਸ 0.04 ਫੀਸਦੀ ਡਿੱਗ ਕੇ 2,654.26 ਅੰਕਾਂ ਦੇ ਪੱਧਰ ‘ਤੇ, ਹੈਂਗ ਸੇਂਗ ਇੰਡੈਕਸ 249.30 ਅੰਕ ਜਾਂ 1.46 ਫੀਸਦੀ ਦੀ ਗਿਰਾਵਟ ਨਾਲ 16,798.09 ਅੰਕਾਂ ਦੇ ਪੱਧਰ ‘ਤੇ, ਤਾਈਵਾਨ ਵੇਟਿਡ ਇੰਡੈਕਸ 124.92 ਅੰਕ ਜਾਂ 0.70 ਫੀਸਦੀ ਦੀ ਕਮਜ਼ੋਰੀ ਨਾਲ 17,805.89 ਅੰਕਾਂ ਦੇ ਪੱਧਰ ‘ਤੇ ਅਤੇ ਸ਼ੰਘਾਈ ਕੰਪੋਜ਼ਿਟ ਇੰਡੈਕਸ 0.21 ਫੀਸਦੀ ਡਿੱਗ ਕੇ 2,968.70 ਅੰਕ ਦੇ ਪੱਧਰ ‘ਤੇ ਕਾਰੋਬਾਰ ਕਰਦੇ ਨਜ਼ਰ ਆਏ ਹਨ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
