ਨਵੀਂ ਦਿੱਲੀ, 28 ਨਵੰਬਰ (ਹਿ.ਸ.)। ਅੱਜ ਗਲੋਬਲ ਬਾਜ਼ਾਰ ਤੋਂ ਮਿਲੇ-ਜੁਲੇ ਸੰਕੇਤ ਮਿਲ ਰਹੇ ਹਨ। ਵਾਲ ਸਟ੍ਰੀਟ ਸੂਚਕਾਂਕ ਪਿਛਲੇ ਸੈਸ਼ਨ ਦੌਰਾਨ ਘਾਟੇ ਨਾਲ ਬੰਦ ਹੋਏ ਸਨ। ਹਾਲਾਂਕਿ, ਡਾਓ ਜੌਂਸ ਫਿਊਚਰਜ਼ ਅੱਜ ਮਾਮੂਲੀ ਵਾਧੇ ਨਾਲ ਕਾਰੋਬਾਰ ਕਰਦਾ ਨਜ਼ਰ ਆ ਰਿਹਾ ਹੈ। ਪਿਛਲੇ ਸੈਸ਼ਨ ਦੌਰਾਨ ਯੂਰਪੀ ਬਾਜ਼ਾਰ ‘ਚ ਲਗਾਤਾਰ ਦਬਾਅ ਰਿਹਾ। ਉੱਥੇ ਹੀ ਅੱਜ ਏਸ਼ੀਆਈ ਬਾਜ਼ਾਰਾਂ ‘ਚ ਮਿਲਿਆ-ਜੁਲਿਆ ਕਾਰੋਬਾਰ ਹੋ ਰਿਹਾ ਹੈ।
ਅਮਰੀਕੀ ਬਾਜ਼ਾਰ ਪਿਛਲੇ ਸੈਸ਼ਨ ਦੌਰਾਨ ਦਬਾਅ ‘ਚ ਕਾਰੋਬਾਰ ਕਰਦਾ ਰਿਹਾ। ਐੱਸਐਂਡਪੀ 500 ਇੰਡੈਕਸ 0.07 ਫੀਸਦੀ ਡਿੱਗ ਕੇ 4,556.06 ‘ਤੇ ਬੰਦ ਹੋਇਆ। ਨੈਸਡੈਕ 0.07 ਫੀਸਦੀ ਦੀ ਕਮਜ਼ੋਰੀ ਨਾਲ 14,241.02 ਅੰਕਾਂ ਦੇ ਪੱਧਰ ‘ਤੇ ਬੰਦ ਹੋਇਆ। ਹਾਲਾਂਕਿ, ਅੱਜ ਡਾਓ ਜੌਂਸ ਫਿਊਚਰਜ਼ 0.05 ਫੀਸਦੀ ਦੇ ਮਾਮੂਲੀ ਵਾਧੇ ਨਾਲ 35,350.16 ਅੰਕ ਦੇ ਪੱਧਰ ‘ਤੇ ਕਾਰੋਬਾਰ ਕਰਦਾ ਨਜ਼ਰ ਆ ਰਿਹਾ ਹੈ।
ਪਿਛਲੇ ਸੈਸ਼ਨ ਦੌਰਾਨ ਲਗਾਤਾਰ ਵਿਕਰੀ ਦੇ ਦਬਾਅ ਹੇਠ ਕਾਰੋਬਾਰ ਕਰਨ ਤੋਂ ਬਾਅਦ ਯੂਰਪੀਅਨ ਬਾਜ਼ਾਰ ਵੀ ਲਾਲ ਨਿਸ਼ਾਨ ‘ਤੇ ਬੰਦ ਹੋਏ। ਐੱਫਟੀਐੱਸ ਇੰਡੈਕਸ 0.37 ਫੀਸਦੀ ਦੀ ਕਮਜ਼ੋਰੀ ਨਾਲ 7,460.70 ‘ਤੇ, ਸੀਏਸੀ ਸੂਚਕਾਂਕ 0.38 ਫੀਸਦੀ ਦੀ ਗਿਰਾਵਟ ਦੇ ਨਾਲ 7,265.49 ਅੰਕ ਦੇ ਪੱਧਰ ‘ਤੇ ਅਤੇ ਡੀਏਐਕਸ ਇੰਡੈਕਸ 0.40 ਫੀਸਦੀ ਡਿੱਗ ਕੇ 15,966.37 ਅੰਕਾਂ ਦੇ ਪੱਧਰ ‘ਤੇ ਬੰਦ ਹੋਇਆ।
ਅੱਜ ਏਸ਼ੀਆਈ ਬਾਜ਼ਾਰਾਂ ‘ਚ ਮਿਲਿਆ-ਜੁਲਿਆ ਕਾਰੋਬਾਰ ਦੇਖਣ ਨੂੰ ਮਿਲ ਰਿਹਾ ਹੈ। ਨਿਕੇਈ ਇੰਡੈਕਸ 101.08 ਅੰਕ ਜਾਂ 0.30 ਫੀਸਦੀ ਦੀ ਗਿਰਾਵਟ ਨਾਲ 33,346.59 ਅੰਕ ਦੇ ਪੱਧਰ ‘ਤੇ, ਸਟ੍ਰੇਟਸ ਟਾਈਮਜ਼ ਇੰਡੈਕਸ 0.39 ਫੀਸਦੀ ਡਿੱਗ ਕੇ 3,074.38 ਅੰਕ ਦੇ ਪੱਧਰ ‘ਤੇ, ਹੈਂਗ ਸੇਂਗ ਇੰਡੈਕਸ 0.57 ਫੀਸਦੀ ਦੀ ਕਮਜ਼ੋਰੀ ਨਾਲ 17,425.61 ਅੰਕ ਦੇ ਪੱਧਰ ‘ਤੇ ਕਾਰੋਬਾਰ ਕਰਦੇ ਨਜ਼ਰ ਆਏ ਹਨ।
ਦੂਜੇ ਪਾਸੇ ਗਿਫਟ ਨਿਫਟੀ 0.11 ਫੀਸਦੀ ਦੇ ਵਾਧੇ ਨਾਲ 19,856 ਦੇ ਪੱਧਰ ‘ਤੇ, ਕੋਸਪੀ ਇੰਡੈਕਸ 0.72 ਫੀਸਦੀ ਮਜ਼ਬੂਤੀ ਨਾਲ 2,513.53 ਅੰਕਾਂ ਦੇ ਪੱਧਰ ‘ਤੇ, ਤਾਈਵਾਨ ਵੇਟਿਡ ਇੰਡੈਕਸ 187.81 ਅੰਕ ਜਾਂ 1.10 ਫੀਸਦੀ ਮਜ਼ਬੂਤੀ ਨਾਲ 17,325.23 ਅੰਕ ਦੇ ਪੱਧਰ ‘ਤੇ, ਸੈੱਟ ਕੰਪੋਜ਼ਿਟ ਇੰਡੈਕਸ 0.36 ਫੀਸਦੀ ਮਜ਼ਬੂਤੀ ਨਾਲ 1,398.38 ਅੰਕ ਦੇ ਪੱਧਰ ‘ਤੇ ਕਾਰੋਬਾਰ ਕਰਦਾ ਨਜ਼ਰ ਆ ਰਿਹਾ ਹੈ। ਇਸ ਤੋਂ ਇਲਾਵਾ ਜਕਾਰਤਾ ਕੰਪੋਜ਼ਿਟ ਇੰਡੈਕਸ 0.49 ਫੀਸਦੀ ਮਜ਼ਬੂਤੀ ਨਾਲ 7,048.12 ਅੰਕਾਂ ਦੇ ਪੱਧਰ ‘ਤੇ ਅਤੇ ਸ਼ੰਘਾਈ ਕੰਪੋਜ਼ਿਟ ਇੰਡੈਕਸ 0.10 ਫੀਸਦੀ ਮਜ਼ਬੂਤ ਹੋ ਕੇ 3,034.80 ਅੰਕ ਦੇ ਪੱਧਰ ‘ਤੇ ਕਾਰੋਬਾਰ ਕਰਦੇ ਦਿਖਾਈ ਦਿੱਤੇ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
