ਨਵੀਂ ਦਿੱਲੀ, 25 ਸਤੰਬਰ (ਹਿ. ਸ.)। ਅੱਜ ਗਲੋਬਲ ਬਾਜ਼ਾਰ ਤੋਂ ਮਿਲੇ-ਜੁਲੇ ਸੰਕੇਤ ਮਿਲ ਰਹੇ ਹਨ। ਪਿਛਲੇ ਸੈਸ਼ਨ ਵਿੱਚ, ਵਾਲ ਸਟਰੀਟ ਦਬਾਅ ਵਿੱਚ ਵਪਾਰ ਕਰਨ ਤੋਂ ਬਾਅਦ ਬੰਦ ਹੋਇਆ। ਹਾਲਾਂਕਿ, ਅੱਜ ਡਾਓ ਜੌਂਸ ਫਿਊਚਰਜ਼ ਮਾਮੂਲੀ ਵਾਧੇ ਨਾਲ ਕਾਰੋਬਾਰ ਕਰਦਾ ਨਜ਼ਰ ਆ ਰਿਹਾ ਹੈ। ਯੂਰਪੀ ਬਾਜ਼ਾਰ ਵੀ ਪਿਛਲੇ ਸੈਸ਼ਨ ਦੌਰਾਨ ਦਬਾਅ ਹੇਠ ਕਾਰੋਬਾਰ ਕਰਨ ਤੋਂ ਬਾਅਦ ਮਿਲੇ-ਜੁਲੇ ਨਤੀਜਿਆਂ ਨਾਲ ਬੰਦ ਹੋਏ। ਏਸ਼ੀਆਈ ਬਾਜ਼ਾਰ ’ਚ ਅੱਜ ਮਿਲਿਆ-ਜੁਲਿਆ ਕਾਰੋਬਾਰ ਦੇਖਣ ਨੂੰ ਮਿਲ ਰਿਹਾ ਹੈ।
ਅਮਰੀਕੀ ਫੈਡਰਲ ਰਿਜ਼ਰਵ ਦੇ ਸਖਤ ਰੁਖ ਦਾ ਅਸਰ ਪਿਛਲੇ ਵਪਾਰਕ ਸੈਸ਼ਨ ਦੌਰਾਨ ਵੀ ਵਾਲ ਸਟਰੀਟ ’ਤੇ ਸਾਫ ਨਜ਼ਰ ਆਇਆ। ਐੱਸਐਂਡਪੀ 500 ਇੰਡੈਕਸ 0.23 ਫੀਸਦੀ ਦੀ ਕਮਜ਼ੋਰੀ ਨਾਲ 4,320.06 ਅੰਕ ’ਤੇ ਅਤੇ ਨੈਸਡੈਕ 0.09 ਫੀਸਦੀ ਦੀ ਗਿਰਾਵਟ ਨਾਲ 13,211.81 ਅੰਕ ਦੇ ਪੱਧਰ ’ਤੇ ਬੰਦ ਹੋਇਆ। ਦੂਜੇ ਪਾਸੇ, ਅੱਜ ਡਾਓ ਜੌਂਸ ਫਿਊਚਰਜ਼ 0.16 ਫੀਸਦੀ ਦੀ ਮਜ਼ਬੂਤੀ ਨਾਲ 34,018.71 ਅੰਕ ਦੇ ਪੱਧਰ ’ਤੇ ਕਾਰੋਬਾਰ ਕਰਦਾ ਨਜ਼ਰ ਆਇਆ ਹੈ।
ਯੂਰਪੀ ਬਾਜ਼ਾਰ ਵੀ ਪਿਛਲੇ ਸੈਸ਼ਨ ਦੌਰਾਨ ਦਬਾਅ ’ਚ ਰਿਹਾ। ਯੂਰਪੀ ਸੂਚਕਾਂਕ ਪੂਰੇ ਸੈਸ਼ਨ ਦੌਰਾਨ ਵਪਾਰ ਕਰਨ ਤੋਂ ਬਾਅਦ ਮਿਲੇ-ਜੁਲੇ ਨਤੀਜਿਆਂ ਨਾਲ ਬੰਦ ਹੋਏ। ਐੱਫਟੀਐੱਸਈ ਇੰਡੈਕਸ 0.07 ਫੀਸਦੀ ਦੇ ਮਾਮੂਲੀ ਵਾਧੇ ਨਾਲ 7,683.91 ’ਤੇ ਬੰਦ ਹੋਇਆ। ਦੂਜੇ ਪਾਸੇ, ਸੀਏਸੀ ਇੰਡੈਕਸ ਨੇ ਪਿਛਲੇ ਸੈਸ਼ਨ ਦਾ ਕਾਰੋਬਾਰ 0.40 ਫੀਸਦੀ ਦੀ ਕਮਜ਼ੋਰੀ ਨਾਲ 7,184.82 ਅੰਕਾਂ ਦੇ ਪੱਧਰ ’ਤੇ ਬੰਦ ਕੀਤਾ। ਇਸੇ ਤਰ੍ਹਾਂ ਡੀਏਐਕਸ ਇੰਡੈਕਸ 0.09 ਫੀਸਦੀ ਡਿੱਗ ਕੇ 15,557.29 ਅੰਕਾਂ ਦੇ ਪੱਧਰ ’ਤੇ ਬੰਦ ਹੋਇਆ।
ਏਸ਼ੀਆਈ ਬਾਜ਼ਾਰ ਵਿੱਚ ਅੱਜ ਮਿਲਿਆ-ਜੁਲਿਆ ਕਾਰੋਬਾਰ ਦੇਖਣ ਨੂੰ ਮਿਲ ਰਿਹਾ ਹੈ। ਗਿਫਟ ਨਿਫਟੀ 0.29 ਫੀਸਦੀ ਦੀ ਮਜ਼ਬੂਤੀ ਨਾਲ 19,698.50 ਅੰਕ ਦੇ ਪੱਧਰ ’ਤੇ, ਸਟਰੇਟਸ ਟਾਈਮਜ਼ ਇੰਡੈਕਸ 0.22 ਦੀ ਤੇਜ਼ੀ 3,211.73 ਦੇ ਪੱਧਰ ’ਤੇ, ਨਿੱਕੇਈ ਇੰਡੈਕਸ 312.79 ਅੰਕ ਭਾਵ 0.97 ਫੀਸਦੀ ਦੀ ਛਾਲ ਮਾਰ ਕੇ 32,715.20 ਅੰਕ ਦੇ ਪੱਧਰ ’ਤੇ, ਤਾਈਵਾਨ ਵੇਟਿਡ ਇੰਡੈਕਸ 114.95 ਅੰਕ ਜਾਂ 0.70 ਫੀਸਦੀ ਮਜ਼ਬੂਤੀ 16,459.43 ਅੰਕ ਦੇ ਪੱਧਰ ’ਤੇ ਕਾਰੋਬਾਰ ਕਰਦੇ ਨਜ਼ਰ ਆਏ ਹਨ।
ਦੂਜੇ ਪਾਸੇ ਹੈਂਗ ਸੇਂਗ ਇੰਡੈਕਸ ਕਾਰੋਬਾਰ ’ਚ 224.26 ਅੰਕ ਜਾਂ 1.24 ਫੀਸਦੀ ਡਿੱਗ ਕੇ 17,833.19 ਅੰਕ ਦੇ ਪੱਧਰ ’ਤੇ, ਕੋਸਪੀ ਇੰਡੈਕਸ 0.43 ਫੀਸਦੀ ਦੀ ਕਮਜ਼ੋਰੀ ਨਾਲ 2,497.25 ਅੰਕ ਦੇ ਪੱਧਰ ’ਤੇ, ਸੈੱਟ ਕੰਪੋਜ਼ਿਟ ਇੰਡੈਕਸ 0.52 ਫੀਸਦੀ ਦੀ ਗਿਰਾਵਟ ਨਾਲ 1,514.67 ਅੰਕਾਂ ਦੇ ਪੱਧਰ ’ਤੇ, ਜਕਾਰਤਾ ਕੰਪੋਜ਼ਿਟ ਇੰਡੈਕਸ 0.01 ਫੀਸਦੀ ਦੀ ਮਾਮੂਲੀ ਕਮਜ਼ੋਰੀ ਨਾਲ 7,015.82 ਅੰਕਾਂ ਦੇ ਪੱਧਰ ’ਤੇ ਅਤੇ ਸ਼ੰਘਾਈ ਕੰਪੋਜ਼ਿਟ ਸੂਚਕਾਂਕ 0.39 ਫੀਸਦੀ ਦੀ ਗਿਰਾਵਟ ਨਾਲ 3,120.24 ਅੰਕਾਂ ਦੇ ਪੱਧਰ ’ਤੇ ਕਾਰੋਬਾਰ ਕਰਦੇ ਦਿਖਾਈ ਦਿੱਤੇ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
