ਨਵੀਂ ਦਿੱਲੀ, 03 ਅਪ੍ਰੈਲ । ਗਲੋਬਲ ਬਾਜ਼ਾਰ ਤੋਂ ਅੱਜ ਕਮਜ਼ੋਰ ਸੰਕੇਤ ਮਿਲ ਰਹੇ ਹਨ। ਅਮਰੀਕੀ ਬਾਜ਼ਾਰ ‘ਚ ਨਿਰਾਸ਼ਾਵਾਦੀ ਮਾਹੌਲ ਕਾਰਨ ਪਿਛਲੇ ਕਾਰੋਬਾਰੀ ਸੈਸ਼ਨ ਦੌਰਾਨ ਵਾਲ ਸਟ੍ਰੀਟ ਦੇ ਤਿੰਨੋਂ ਸੂਚਕਾਂਕ ਗਿਰਾਵਟ ਨਾਲ ਬੰਦ ਹੋਏ। ਡਾਓ ਜੌਂਸ ਫਿਊਚਰਜ਼ ਵੀ ਇਸ ਸਮੇਂ ਕਮਜ਼ੋਰੀ ਦਿਖਾਉਂਦੇ ਹੋਏ ਲਾਲ ‘ਚ ਕਾਰੋਬਾਰ ਕਰ ਰਿਹਾ ਹੈ। ਇਸੇ ਤਰ੍ਹਾਂ ਯੂਰਪੀ ਬਾਜ਼ਾਰ ਵੀ ਆਖਰੀ ਸੈਸ਼ਨ ‘ਚ ਦਬਾਅ ‘ਚ ਕਾਰੋਬਾਰ ਕਰਨ ਤੋਂ ਬਾਅਦ ਲਾਲ ਨਿਸ਼ਾਨ ‘ਤੇ ਬੰਦ ਹੋਏ। ਏਸ਼ੀਆਈ ਬਾਜ਼ਾਰਾਂ ‘ਚ ਅੱਜ ਲਗਾਤਾਰ ਵਿਕਰੀ ਦਾ ਦਬਾਅ ਬਣਿਆ ਹੋਇਆ ਹੈ।
ਅਮਰੀਕੀ ਫੈਡਰਲ ਰਿਜ਼ਰਵ ਵੱਲੋਂ ਵਿਆਜ ਦਰਾਂ ‘ਚ ਕਟੌਤੀ ਨੂੰ ਲੰਬੇ ਸਮੇਂ ਤੱਕ ਟਾਲਣ ਦੇ ਡਰ ਕਾਰਨ ਪਿਛਲੇ ਸੈਸ਼ਨ ਦੌਰਾਨ ਅਮਰੀਕੀ ਬਾਜ਼ਾਰ ‘ਚ ਨਿਰਾਸ਼ਾ ਦਾ ਮਾਹੌਲ ਰਿਹਾ। ਇਸ ਕਰਕੇ, ਵਿਕ੍ਰੇਤਾ ਵਾਲ ਸਟ੍ਰੀਟ ਉੱਤੇ ਹਾਵੀ ਰਹੇ। ਡਾਓ ਜੌਂਸ 396 ਅੰਕ ਡਿੱਗ ਕੇ ਬੰਦ ਹੋਇਆ। ਇਸੇ ਤਰ੍ਹਾਂ ਐੱਸਐਂਡਪੀ 500 ਸੂਚਕਾਂਕ ’ਚ ਪਿਛਲੇ ਸੈਸ਼ਨ ਦਾ ਕਾਰੋਬਾਰ 0.72 ਫੀਸਦੀ ਦੀ ਗਿਰਾਵਟ ਨਾਲ 5,205.81 ਅੰਕਾਂ ‘ਤੇ ਅਤੇ ਨੈਸਡੈਕ 145.98 ਅੰਕ ਜਾਂ 0.89 ਫੀਸਦੀ ਦੀ ਕਮਜ਼ੋਰੀ ਨਾਲ 16,244.28 ਅੰਕ ਦੇ ਪੱਧਰ ‘ਤੇ ਬੰਦ ਹੋਇਆ। ਡਾਓ ਜੌਂਸ ਫਿਊਚਰਜ਼ ਵੀ ਫਿਲਹਾਲ 0.13 `ਫੀਸਦੀ ਡਿੱਗ ਕੇ 39,118.17 ਅੰਕ ਦੇ ਪੱਧਰ ‘ਤੇ ਕਾਰੋਬਾਰ ਕਰਦਾ ਨਜ਼ਰ ਆਇਆ ਹੈ।
ਪਿਛਲੇ ਸੈਸ਼ਨ ਦੌਰਾਨ ਯੂਰਪੀ ਬਾਜ਼ਾਰ ‘ਚ ਲਗਾਤਾਰ ਵਿਕਰੀ ਦਾ ਦਬਾਅ ਰਿਹਾ। ਐੱਫਟੀਐੱਸਈ ਇੰਡੈਕਸ 0.22 ਫੀਸਦੀ ਦੀ ਕਮਜ਼ੋਰੀ ਨਾਲ 7,935.09 ‘ਤੇ ਬੰਦ ਹੋਇਆ ਹੈ। ਸੀਏਸੀ ਸੂਚਕਾਂਕ 0.93 ਫੀਸਦੀ ਦੀ ਗਿਰਾਵਟ ਨਾਲ 8,130.05 ਅੰਕ ਦੇ ਪੱਧਰ ‘ਤੇ ਅਤੇ ਡੀਏਐਕਸ ਇੰਡੈਕਸ 209.36 ਅੰਕ ਜਾਂ 1.15 ਫੀਸਦੀ ਦੀ ਵੱਡੀ ਗਿਰਾਵਟ ਨਾਲ 18,283.13 ਅੰਕਾਂ ਦੇ ਪੱਧਰ ‘ਤੇ ਬੰਦ ਹੋਇਆ।
ਏਸ਼ੀਆਈ ਬਾਜ਼ਾਰਾਂ ‘ਚ ਵੀ ਅੱਜ ਲਗਾਤਾਰ ਕਮਜ਼ੋਰੀ ਦਾ ਮਾਹੌਲ ਹੈ। ਏਸ਼ੀਆਈ ਬਾਜ਼ਾਰਾਂ ‘ਚੋਂ ਸਿਰਫ ਸੈੱਟ ਕੰਪੋਜ਼ਿਟ ਇੰਡੈਕਸ ਹੀ 0.02 ਫੀਸਦੀ ਦੇ ਮਾਮੂਲੀ ਮਜ਼ਬੂਤੀ ਨਾਲ 1,379.78 ਅੰਕ ਦੇ ਪੱਧਰ ‘ਤੇ ਕਾਰੋਬਾਰ ਕਰਦਾ ਦਿਖਾਈ ਦਿੱਤਾ ਹੈ।
ਦੂਜੇ ਪਾਸੇ ਗਿਫਟ ਨਿਫਟੀ 132 ਅੰਕ ਜਾਂ 0.58 ਫੀਸਦੀ ਦੀ ਗਿਰਾਵਟ ਨਾਲ 22,476 ਅੰਕਾਂ ਦੇ ਪੱਧਰ ‘ਤੇ, ਸਟ੍ਰੇਟਸ ਟਾਈਮਜ਼ ਇੰਡੈਕਸ 0.69 ਫੀਸਦੀ ਡਿੱਗ ਕੇ 3,225.31 ਅੰਕ ਦੇ ਪੱਧਰ ‘ਤੇ। ਕੋਸਪੀ ਇੰਡੈਕਸ ‘ਚ ਵੱਡੀ ਗਿਰਾਵਟ ਨਾਲ 1.26 ਫੀਸਦੀ ਫਿਸਲ ਕੇ 2,718.37 ਅੰਕਾਂ ਦੇ ਪੱਧਰ ‘ਤੇ, ਨਿਕੇਈ ਇੰਡੈਕਸ 254.70 ਅੰਕ ਜਾਂ 0.64 ਫੀਸਦੀ ਦੀ ਕਮਜ਼ੋਰੀ ਨਾਲ 39,584.21 ਅੰਕਾਂ ਦੇ ਪੱਧਰ ‘ਤੇ, ਹੈਂਗ ਸੇਂਗ ਸੂਚਕਾਂਕ 125.23 ਅੰਕ ਜਾਂ 0.74 ਫੀਸਦੀ ਡਿੱਗ ਕੇ 16,806.29 ਅੰਕ ‘ਤੇ, ਤਾਈਵਾਨ ਵੇਟਿਡ ਇੰਡੈਕਸ 0.37 ਫੀਸਦੀ ਡਿੱਗ ਕੇ 20,390.10 ਅੰਕ ‘ਤੇ, ਜਕਾਰਤਾ ਕੰਪੋਜ਼ਿਟ ਇੰਡੈਕਸ 0.77 ਫੀਸਦੀ ਡਿੱਗ ਕੇ 7,181.41 ਫੀਸਦੀ ‘ਤੇ ਅਤੇ ਸ਼ੰਘਾਈ ਕੰਪੋਜ਼ਿਟ ਇੰਡੈਕਸ 0.24 ਫੀਸਦੀ ਦੀ ਕਮਜ਼ੋਰੀ ਨਾਲ 3,067.46 ਅੰਕ ਦੇ ਪੱਧਰ ‘ਤੇ ਕਾਰੋਬਾਰ ਕਰਦੇ ਨਜ਼ਰ ਆਏ ਹਨ।
