ਨਵੀਂ ਦਿੱਲੀ, 13 ਮਾਰਚ । ਗਲੋਬਲ ਬਾਜ਼ਾਰ ਤੋਂ ਅੱਜ ਮਜ਼ਬੂਤੀ ਦੇ ਸੰਕੇਤ ਮਿਲ ਰਹੇ ਹਨ। ਪਿਛਲੇ ਸੈਸ਼ਨ ’ਚ ਵਾਲ ਸਟ੍ਰੀਟ ਸੂਚਕਾਂਕ ਮਜ਼ਬੂਤੀ ਨਾਲ ਬੰਦ ਹੋਏ। ਹਾਲਾਂਕਿ, ਡਾਓ ਜੌਂਸ ਫਿਊਚਰਜ਼ ਅੱਜ ਫਲੈਟ ਪੱਧਰ ‘ਤੇ ਕਾਰੋਬਾਰ ਕਰਦਾ ਨਜ਼ਰ ਆ ਰਿਹਾ ਹੈ। ਪਿਛਲੇ ਸੈਸ਼ਨ ਦੌਰਾਨ ਯੂਰਪੀ ਬਾਜ਼ਾਰ ‘ਚ ਵੀ ਤੇਜ਼ੀ ਰਹੀ। ਉੱਥੇ ਹੀ ਅੱਜ ਏਸ਼ੀਆਈ ਬਾਜ਼ਾਰਾਂ ‘ਚ ਮਿਲਿਆ-ਜੁਲਿਆ ਕਾਰੋਬਾਰ ਦੇਖਣ ਨੂੰ ਮਿਲ ਰਿਹਾ ਹੈ।
ਪਿਛਲੇ ਸੈਸ਼ਨ ਦੌਰਾਨ ਅਮਰੀਕੀ ਬਾਜ਼ਾਰ ‘ਚ ਉਤਸ਼ਾਹ ਦਾ ਮਾਹੌਲ ਰਿਹਾ, ਜਿਸ ਕਾਰਨ ਵਾਲ ਸਟ੍ਰੀਟ ਸੂਚਕਾਂਕ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਐੱਸਐਂਡਪੀ 500 ਇੰਡੈਕਸ 1.12 ਫੀਸਦੀ ਮਜ਼ਬੂਤੀ ਨਾਲ 5,175.27 ‘ਤੇ, ਨੈਸਡੈਕ 246.36 ਅੰਕ ਜਾਂ 1.54 ਫੀਸਦੀ ਮਜ਼ਬੂਤੀ ਨਾਲ 16,265.64 ਅੰਕਾਂ ਦੇ ਪੱਧਰ ‘ਤੇ ਆਖਰੀ ਸੈਸ਼ਨ ਦਾ ਕਾਰੋਬਾਰ ਬੰਦ ਕੀਤਾ। ਡਾਓ ਜੌਂਸ ਫਿਊਚਰਜ਼ ਅੱਜ 1.90 ਅੰਕਾਂ ਦੀ ਸੰਕੇਤਕ ਮਜ਼ਬੂਤੀ ਨਾਲ 39,007.39 ਅੰਕ ਦੇ ਪੱਧਰ ‘ਤੇ ਕਾਰੋਬਾਰ ਕਰਦਾ ਨਜ਼ਰ ਆਇਆ।
ਪਿਛਲੇ ਸੈਸ਼ਨ ਦੌਰਾਨ ਯੂਰਪੀ ਬਾਜ਼ਾਰ ‘ਚ ਵੀ ਤੇਜ਼ੀ ਰਹੀ। ਐੱਫਟੀਐੱਸਈ ਇੰਡੈਕਸ 1.01 ਫੀਸਦੀ ਮਜ਼ਬੂਤੀ ਨਾਲ 7,747.81 ‘ਤੇ, ਸੀਏਸੀ ਸੂਚਕਾਂਕ 0.84 ਫੀਸਦੀ ਦੀ ਮਜ਼ਬੂਤੀ ਨਾਲ 8,087.48 ਅੰਕ ਦੇ ਪੱਧਰ ‘ਤੇ ਅਤੇ ਡੀਏਐਕਸ ਇੰਡੈਕਸ 218.84 ਅੰਕ ਜਾਂ 1.22 ਫੀਸਦੀ ਚੜ੍ਹਕੇ 17,965.11 ਅੰਕਾਂ ਦੇ ਪੱਧਰ ‘ਤੇ ਬੰਦ ਹੋਇਆ।
ਅੱਜ ਏਸ਼ੀਆਈ ਬਾਜ਼ਾਰਾਂ ‘ਚ ਮਿਲਿਆ-ਜੁਲਿਆ ਕਾਰੋਬਾਰ ਦੇਖਣ ਨੂੰ ਮਿਲ ਰਿਹਾ ਹੈ। ਗਿਫਟ ਨਿਫਟੀ 0.13 ਫੀਸਦੀ ਦੀ ਕਮਜ਼ੋਰੀ ਦੇ ਨਾਲ 22,409.50 ‘ਤੇ, ਨਿੱਕੇਈ ਇੰਡੈਕਸ 130 ਅੰਕ ਜਾਂ 0.34 ਫੀਸਦੀ ਡਿੱਗ ਕੇ 38,667.51 ਅੰਕ ਦੇ ਪੱਧਰ ‘ਤੇ, ਸ਼ੰਘਾਈ ਕੰਪੋਜ਼ਿਟ ਇੰਡੈਕਸ 0.27 ਫੀਸਦੀ ਦੀ ਗਿਰਾਵਟ ਨਾਲ 3,047.85 ਅੰਕ ਦੇ ਪੱਧਰ ‘ਤੇ ਕਾਰੋਬਾਰ ਕਰਦੇ ਦਿਖਾਈ ਦਿੱਤੇ ਹਨ।
ਦੂਜੇ ਪਾਸੇ ਸਟ੍ਰੇਟਸ ਟਾਈਮਜ਼ ਇੰਡੈਕਸ 0.60 ਫੀਸਦੀ ਮਜ਼ਬੂਤੀ ਨਾਲ 3,160.39 ‘ਤੇ, ਹੈਂਗ ਸੇਂਗ ਇੰਡੈਕਸ 0.26 ਫੀਸਦੀ ਮਜ਼ਬੂਤੀ ਨਾਲ 17,138.75 ਦੇ ਪੱਧਰ ‘ਤੇ, ਤਾਈਵਾਨ ਵੇਟਿਡ ਇੰਡੈਕਸ 0.22 ਫੀਸਦੀ ਵਧ ਕੇ 19,958.96 ਅੰਕ ਦੇ ਪੱਧਰ ‘ਤੇ, ਕੋਸਪੀ ਇੰਡੈਕਸ 0.14 ਫੀਸਦੀ ਮਜ਼ਬੂਤੀ ਨਾਲ 2,685.67 ਅੰਕ ਦੇ ਪੱਧਰ ‘ਤੇ, ਸੈੱਟ ਕੰਪੋਜ਼ਿਟ ਇੰਡੈਕਸ 0.57 ਫੀਸਦੀ ਮਜ਼ਬੂਤੀ ਨਾਲ 1,387.55 ‘ਤੇ ਅਤੇ ਜਕਾਰਤਾ ਕੰਪੋਜ਼ਿਟ ਇੰਡੈਕਸ 0.39 ਫੀਸਦੀ ਮਜ਼ਬੂਤੀ ਨਾਲ 7,410.52 ਅੰਕ ‘ਤੇ ਕਾਰੋਬਾਰ ਕਰਦੇ ਨਜ਼ਰ ਆਏ।
