ਨਵੀਂ ਦਿੱਲੀ, 06 ਫਰਵਰੀ (ਹਿ.ਸ.)। ਨਿੱਜੀ ਖੇਤਰ ਦੇ ਬੈਂਕ ਐੱਚਡੀਐੱਫਸੀ ਸਮੂਹ ਨੂੰ ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਨੇ ਐਕਸਿਸ ਬੈਂਕ ਸਮੇਤ ਛੇ ਬੈਂਕਾਂ ਵਿੱਚ 9.5 ਫੀਸਦੀ ਤੱਕ ਹਿੱਸੇਦਾਰੀ ਖਰੀਦਣ ਦੀ ਮਨਜ਼ੂਰੀ ਦੇ ਦਿੱਤੀ ਹੈ। ਇਹ ਛੇ ਬੈਂਕ ਆਈਸੀਆਈਸੀਆਈ ਬੈਂਕ, ਬੰਧਨ ਬੈਂਕ, ਐਕਸਿਸ ਬੈਂਕ, ਯੈੱਸ ਬੈਂਕ ਅਤੇ ਸਰਵੋਦਿਆ ਸਮਾਲ ਫਾਈਨਾਂਸ ਬੈਂਕ ਸ਼ਾਮਲ ਹਨ।
ਐੱਚਡੀਐੱਫਸੀ ਬੈਂਕ ਨੇ ਮੰਗਲਵਾਰ ਨੂੰ ਸ਼ੇਅਰ ਬਾਜ਼ਾਰ ਨੂੰ ਸੂਚਿਤ ਕੀਤਾ ਕਿ ਆਰਬੀਆਈ ਨੇ 5 ਫਰਵਰੀ 2024 ਨੂੰ ਐਕਸਿਸ ਬੈਂਕ ਸਮੇਤ 6 ਬੈਂਕਾਂ ‘ਚ 9.5 ਫੀਸਦੀ ਤੱਕ ਹਿੱਸੇਦਾਰੀ ਖਰੀਦਣ ਨੂੰ ਮਨਜ਼ੂਰੀ ਦੇ ਦਿੱਤੀ ਹੈ। ਐੱਚਡੀਐੱਫਸੀ ਬੈਂਕ ਸਮੂਹ ਨੇ 18 ਦਸੰਬਰ, 2023 ਨੂੰ ਪ੍ਰਮੋਟਰ ਜਾਂ ਸਪਾਂਸਰ ਵਜੋਂ ਆਰਬੀਆਈ ਨੂੰ ਅਰਜ਼ੀ ਦਿੱਤੀ ਸੀ, ਜਿਸ ਦੇ ਤਹਿਤ ਇਹ ਮਨਜ਼ੂਰੀ ਦਿੱਤੀ ਗਈ ਹੈ।
ਸਮੂਹ ਦੇ ਅਨੁਸਾਰ, ਆਰਬੀਆਈ ਦੀ ਇਹ ਪ੍ਰਵਾਨਗੀ 4 ਫਰਵਰੀ, 2025 (ਇੱਕ ਸਾਲ) ਤੱਕ ਦੀ ਮਿਆਦ ਲਈ ਵੈਧ ਹੈ। ਇਸ ਸਮੇਂ ਦੌਰਾਨ, ਐੱਚਡੀਐੱਫਸੀ ਬੈਂਕ ਸਮੂਹ ਨੂੰ ਇਨ੍ਹਾਂ 6 ਬੈਂਕਾਂ ਵਿੱਚ ਆਪਣੀ ਹਿੱਸੇਦਾਰੀ ਵਧਾਉਣੀ ਪਵੇਗੀ, ਪਰ ਰਿਜ਼ਰਵ ਬੈਂਕ ਦੀਆਂ ਹਦਾਇਤਾਂ ਅਨੁਸਾਰ, ਇਨ੍ਹਾਂ ਬੈਂਕਾਂ ਵਿੱਚ ਕੁੱਲ ਹਿੱਸੇਦਾਰੀ 9.50 ਫੀਸਦੀ ਤੋਂ ਵੱਧ ਨਹੀਂ ਹੋਣੀ ਚਾਹੀਦੀ।
ਐੱਚਡੀਐੱਫਸੀ ਬੈਂਕ ਸਮੂਹ ਦੇ ਅਧੀਨ ਐੱਚਡੀਐੱਫਸੀ ਮਿਉਚੁਅਲ ਫੰਡ, ਐੱਚਡੀਐੱਫਸੀ ਲਾਈਫ ਇੰਸ਼ੋਰੈਂਸ ਕੰਪਨੀ, ਐੱਚਡੀਐੱਫਸੀ ਇਰਗੋ ਜਨਰਲ ਇੰਸ਼ੋਰੈਂਸ ਕੰਪਨੀ ਅਤੇ ਹੋਰ ਸ਼ਾਮਲ ਹਨ।
