ਨਵੀਂ ਦਿੱਲੀ, 11 ਨਵੰਬਰ। ਕੌਮਾਂਤਰੀ ਬਾਜ਼ਾਰ ‘ਚ ਕੱਚੇ ਤੇਲ ਦੀਆਂ ਕੀਮਤਾਂ ‘ਚ ਵਾਧਾ ਦਰਜ ਕੀਤਾ ਗਿਆ ਹੈ। ਬ੍ਰੈਂਟ ਕਰੂਡ ਦੀ ਕੀਮਤ ਲਗਭਗ 82 ਡਾਲਰ ਪ੍ਰਤੀ ਬੈਰਲ ਅਤੇ ਡਬਲਯੂਟੀਆਈ ਕਰੂਡ ਦੀ ਕੀਮਤ ਲਗਭਗ 78 ਡਾਲਰ ਪ੍ਰਤੀ ਬੈਰਲ ਦੇ ਨੇੜੇ ਹੈ। ਹਾਲਾਂਕਿ ਜਨਤਕ ਖੇਤਰ ਦੀਆਂ ਤੇਲ ਅਤੇ ਗੈਸ ਮਾਰਕੀਟਿੰਗ ਕੰਪਨੀਆਂ ਨੇ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਕੋਈ ਬਦਲਾਅ ਨਹੀਂ ਕੀਤਾ ਹੈ।
ਇੰਡੀਅਨ ਆਇਲ ਦੀ ਵੈੱਬਸਾਈਟ ਮੁਤਾਬਕ ਸ਼ਨੀਵਾਰ ਨੂੰ ਰਾਜਧਾਨੀ ਦਿੱਲੀ ‘ਚ ਪੈਟਰੋਲ 96.72 ਰੁਪਏ, ਡੀਜ਼ਲ 89.62 ਰੁਪਏ, ਮੁੰਬਈ ‘ਚ ਪੈਟਰੋਲ 106.31 ਰੁਪਏ, ਡੀਜ਼ਲ 94.27 ਰੁਪਏ, ਕੋਲਕਾਤਾ ‘ਚ ਪੈਟਰੋਲ 106.03 ਰੁਪਏ, ਡੀਜ਼ਲ 92.76 ਰੁਪਏ, ਚੇਨਈ ‘ਚ ਪੈਟਰੋਲ 102.63 ਰੁਪਏ ਅਤੇ ਡੀਜ਼ਲ 94.24 ਰੁਪਏ ਪ੍ਰਤੀ ਲੀਟਰ ਦੀ ਦਰ ਨਾਲ ਉਪਲਬਧ ਹੈ।
ਕੌਮਾਂਤਰੀ ਬਾਜ਼ਾਰ ‘ਚ ਹਫਤੇ ਦੇ ਆਖਰੀ ਕਾਰੋਬਾਰੀ ਦਿਨ ਬ੍ਰੈਂਟ ਕਰੂਡ 1.42 ਡਾਲਰ ਜਾਂ 1.77 ਫੀਸਦੀ ਦੇ ਵਾਧੇ ਨਾਲ 81.43 ਡਾਲਰ ਪ੍ਰਤੀ ਬੈਰਲ ‘ਤੇ ਹੈ। ਉਥੇ ਹੀ ਵੈਸਟ ਟੈਕਸਾਸ ਇੰਟਰਮੀਡੀਏਟ (ਡਬਲਯੂਟੀਆਈ) ਕਰੂਡ ਵੀ 1.43 ਡਾਲਰ ਜਾਂ 1.89 ਫੀਸਦੀ ਦੇ ਵਾਧੇ ਨਾਲ 77.17 ਡਾਲਰ ਪ੍ਰਤੀ ਬੈਰਲ ‘ਤੇ ਸਥਿਰ ਹੈ।
