ਨਵੀਂ ਦਿੱਲੀ, 30 ਅਕਤੂਬਰ। ਅੱਜ ਗਲੋਬਲ ਬਾਜ਼ਾਰ ਤੋਂ ਮਿਲੇ-ਜੁਲੇ ਸੰਕੇਤ ਮਿਲ ਰਹੇ ਹਨ। ਵਾਲ ਸਟ੍ਰੀਟ ਸੂਚਕਾਂਕ ਪਿਛਲੇ ਸੈਸ਼ਨ ਦੌਰਾਨ ਦਬਾਅ ਹੇਠ ਵਪਾਰ ਕਰਨ ਤੋਂ ਬਾਅਦ ਮਿਲੇ-ਜੁਲੇ ਨਤੀਜਿਆਂ ਨਾਲ ਬੰਦ ਹੋਏ। ਅੱਜ ਡਾਓ ਜੌਂਸ ਫਿਊਚਰਜ਼ ਮਾਮੂਲੀ ਵਾਧੇ ਨਾਲ ਕਾਰੋਬਾਰ ਕਰਦਾ ਨਜ਼ਰ ਆਇਆ ਹੈ। ਯੂਰਪੀ ਬਾਜ਼ਾਰ ਵੀ ਪਿਛਲੇ ਸੈਸ਼ਨ ਦੌਰਾਨ ਘਾਟੇ ਨਾਲ ਬੰਦ ਹੋਏ ਸਨ। ਉੱਥੇ ਹੀ ਅੱਜ ਏਸ਼ੀਆਈ ਬਾਜ਼ਾਰ ‘ਚ ਮਿਲਿਆ-ਜੁਲਿਆ ਕਾਰੋਬਾਰ ਦੇਖਣ ਨੂੰ ਮਿਲ ਰਿਹਾ ਹੈ।
ਅਮਰੀਕੀ ਫੈਡਰਲ ਰਿਜ਼ਰਵ ਦੀ ਬੈਠਕ ਤੋਂ ਪਹਿਲਾਂ ਅਮਰੀਕੀ ਬਾਜ਼ਾਰ ਦਬਾਅ ‘ਚ ਰਿਹਾ। ਡਾਓ ਜੋਂਸ 350 ਅੰਕਾਂ ਤੋਂ ਵੱਧ ਫਿਸਲ ਗਿਆ। ਇਸੇ ਤਰ੍ਹਾਂ ਪਿਛਲੇ ਸੈਸ਼ਨ ’ਚ ਐੱਸ. ਐਂਡ. ਪੀ. 500 ਸੂਚਕਾਂਕ 0.48 ਫੀਸਦੀ ਡਿੱਗ ਕੇ 4,117.37 ਅੰਕਾਂ ਦੇ ਪੱਧਰ ‘ਤੇ ਅਤੇ ਨੈਸਡੈਕ 0.38 ਫੀਸਦੀ ਦੇ ਵਾਧੇ ਨਾਲ 12,643.01 ਅੰਕ ਦੇ ਪੱਧਰ ‘ਤੇ ਬੰਦ ਹੋਇਆ। ਅੱਜ ਡਾਓ ਜੌਂਸ ਫਿਊਚਰਜ਼ ਵੀ 0.10 ਫੀਸਦੀ ਦੇ ਵਾਧੇ ਨਾਲ 32,450.70 ਅੰਕ ਦੇ ਪੱਧਰ ‘ਤੇ ਕਾਰੋਬਾਰ ਕਰਦਾ ਨਜ਼ਰ ਆਇਆ ਹੈ।
ਯੂਰਪੀ ਬਾਜ਼ਾਰ ਵੀ ਪਿਛਲੇ ਸੈਸ਼ਨ ਦੌਰਾਨ ਦਬਾਅ ‘ਚ ਕਾਰੋਬਾਰ ਕਰਦੇ ਰਹੇ। ਐੱਫਟੀਐੱਸਈ ਇੰਡੈਕਸ 0.87 ਫੀਸਦੀ ਡਿੱਗ ਕੇ 7,291.28 ‘ਤੇ, ਸੀਏਸੀ ਸੂਚਕਾਂਕ 1.38 ਫੀਸਦੀ ਡਿੱਗ ਕੇ 6,795.38 ਅੰਕ ਦੇ ਪੱਧਰ ‘ਤੇ ਅਤੇ ਡੀਏਐਕਸ ਇੰਡੈਕਸ 0.30 ਫੀਸਦੀ ਦੀ ਕਮਜ਼ੋਰੀ ਨਾਲ 14,687.41 ਅੰਕ ਦੇ ਪੱਧਰ ‘ਤੇ ਬੰਦ ਹੋਇਆ।
ਅੱਜ ਏਸ਼ੀਆਈ ਬਾਜ਼ਾਰਾਂ ‘ਚ ਵੀ ਮਿਲਿਆ-ਜੁਲਿਆ ਕਾਰੋਬਾਰ ਦੇਖਣ ਨੂੰ ਮਿਲ ਰਿਹਾ ਹੈ। ਗਿਫਟ ਨਿਫਟੀ 0.04 ਫੀਸਦੀ ਦੀ ਕਮਜ਼ੋਰੀ ਦੇ ਨਾਲ 19,019.50 ਅੰਕ ਦੇ ਪੱਧਰ ‘ਤੇ, ਸੈੱਟ ਕੰਪੋਜ਼ਿਟ ਇੰਡੈਕਸ 0.08 ਫੀਸਦੀ ਡਿੱਗ ਕੇ 1,387.07 ਅੰਕਾਂ ਦੇ ਪੱਧਰ ‘ਤੇ, ਨਿਕੇਈ ਇੰਡੈਕਸ 389.22 ਅੰਕ ਜਾਂ 1.27 ਫੀਸਦੀ ਦੀ ਗਿਰਾਵਟ ਨਾਲ 30,602.47 ਅੰਕ ਦੇ ਪੱਧਰ ‘ਤੇ, ਹੈਂਗ ਸੇਂਗ ਇੰਡੈਕਸ 0.28 ਫੀਸਦੀ ਡਿੱਗ ਕੇ 17,349.36 ਅੰਕ ਦੇ ਪੱਧਰ ‘ਤੇ, ਜਕਾਰਤਾ ਕੰਪੋਜ਼ਿਟ ਇੰਡੈਕਸ 0.32 ਫੀਸਦੀ ਕਮਜ਼ੋਰ ਹੋ ਕੇ 6,737.16 ਅੰਕਾਂ ਦੇ ਪੱਧਰ ‘ਤੇ ਕਾਰੋਬਾਰ ਕਰਦੇ ਨਜ਼ਰ ਆਏ ਹਨ।
ਦੂਜੇ ਪਾਸੇ ਸਟ੍ਰੇਟਸ ਟਾਈਮਜ਼ ਇੰਡੈਕਸ 0.16 ਫੀਸਦੀ ਮਜ਼ਬੂਤੀ ਨਾਲ 3,066.73 ਅੰਕਾਂ ਦੇ ਪੱਧਰ ‘ਤੇ, ਤਾਈਵਾਨ ਵੇਟਿਡ ਇੰਡੈਕਸ 0.13 ਫੀਸਦੀ ਦੀ ਮਜ਼ਬੂਤੀ ਨਾਲ 16,155.17 ਅੰਕਾਂ ਦੇ ਪੱਧਰ ‘ਤੇ, ਕੋਸਪੀ ਇੰਡੈਕਸ 0.43 ਫੀਸਦੀ ਦੀ ਮਜ਼ਬੂਤੀ ਨਾਲ 2,312.87 ਅੰਕਾਂ ਦੇ ਪੱਧਰ ‘ਤੇ ਅਤੇ ਸ਼ੰਘਾਈ ਕੰਪੋਜ਼ਿਟ ਇੰਡੈਕਸ 0.17 ਫੀਸਦੀ ਦੀ ਮਜ਼ਬੂਤੀ ਨਾਲ 3,022.90 ਅੰਕਾਂ ਦੇ ਪੱਧਰ ‘ਤੇ ਕਾਰੋਬਾਰ ਕਰਦੇ ਦਿਖਾਈ ਦਿੱਤੇ ਹਨ।
