ਨਵੀਂ ਦਿੱਲੀ, 13 ਫਰਵਰੀ : ਗਲੋਬਲ ਬਾਜ਼ਾਰ ਤੋਂ ਅੱਜ ਮਿਲੇ-ਜੁਲੇ ਸੰਕੇਤ ਮਿਲ ਰਹੇ ਹਨ। ਅਮਰੀਕੀ ਪ੍ਰਚੂਨ ਮਹਿੰਗਾਈ ਦੇ ਅੰਕੜਿਆਂ ਤੋਂ ਪਹਿਲਾਂ ਪਿਛਲੇ ਸੈਸ਼ਨ ਦੌਰਾਨ ਵਾਲ ਸਟ੍ਰੀਟ ਸੂਚਕਾਂਕ ਮਿਸ਼ਰਤ ਕਾਰੋਬਾਰ ਕਰਨ ਤੋਂ ਬਾਅਦ ਬੰਦ ਹੋਏ। ਡਾਓ ਜੌਂਸ ਫਿਊਚਰਜ਼ ਅੱਜ ਗਿਰਾਵਟ ਨਾਲ ਕਾਰੋਬਾਰ ਕਰਦਾ ਨਜ਼ਰ ਆ ਰਿਹਾ ਹੈ। ਉੱਥੇ ਹੀ ਯੂਰਪੀ ਬਾਜ਼ਾਰ ਨੇ ਪਿਛਲੇ ਸੈਸ਼ਨ ਦਾ ਕਾਰੋਬਾਰ ਮਜ਼ਬੂਤੀ ਨਾਲ ਖਤਮ ਕੀਤਾ। ਅੱਜ ਏਸ਼ੀਆਈ ਬਾਜ਼ਾਰਾਂ ‘ਚ ਵੀ ਮਿਸ਼ਰਤ ਕਾਰੋਬਾਰ ਹੋ ਰਿਹਾ ਹੈ।
ਅਮਰੀਕਾ ‘ਚ ਬਾਂਡ ਯੀਲਡ ‘ਚ ਨਰਮੀ ਕਾਰਨ ਡਾਓ ਜੌਂਸ ਪਿਛਲੇ ਸੈਸ਼ਨ ਦੌਰਾਨ 126 ਅੰਕਾਂ ਦੀ ਮਜ਼ਬੂਤੀ ਨਾਲ 38,797 ਅੰਕਾਂ ਦੇ ਰਿਕਾਰਡ ਪੱਧਰ ‘ਤੇ ਬੰਦ ਹੋਇਆ। ਦੂਜੇ ਪਾਸੇ ਐੱਸਐਂਡੀ 500 ਸੂਚਕਾਂਕ ਦਾ ਪਿਛਲੇ ਸੈਸ਼ਨ ਦਾ ਕਾਰੋਬਾਰ 0.03 ਫੀਸਦੀ ਦੀ ਕਮਜ਼ੋਰੀ ਨਾਲ 5,024.92 ਅੰਕਾਂ ‘ਤੇ ਅਤੇ ਨੈਸਡੈਕ 0.021 ਫੀਸਦੀ ਡਿੱਗ ਕੇ 15,957.68 ਅੰਕ ਦੇ ਪੱਧਰ ‘ਤੇ ਬੰਦ ਹੋਇਆ। ਡਾਓ ਜੌਂਸ ਫਿਊਚਰਜ਼ ਅੱਜ 0.07 ਫੀਸਦੀ ਦੀ ਗਿਰਾਵਟ ਦੇ ਨਾਲ 38,768.82 ‘ਤੇ ਕਾਰੋਬਾਰ ਕਰਦਾ ਨਜ਼ਰ ਆਇਆ।
ਅਮਰੀਕੀ ਬਾਜ਼ਾਰ ਦੇ ਉਲਟ ਪਿਛਲੇ ਸੈਸ਼ਨ ਦੌਰਾਨ ਯੂਰਪੀ ਬਾਜ਼ਾਰ ‘ਚ ਉਤਸ਼ਾਹ ਦਾ ਮਾਹੌਲ ਰਿਹਾ। ਐੱਫਟੀਐੱਸਈ ਇੰਡੈਕਸ 0.01 ਫੀਸਦੀ ਦੇ ਮਾਮੂਲੀ ਮਜ਼ਬੂਤੀ ਨਾਲ 7,573.69 ‘ਤੇ, ਸੀਏਸੀ ਸੂਚਕਾਂਕ 0.55 ਫੀਸਦੀ ਦੀ ਮਜ਼ਬੂਤੀ ਨਾਲ 7,689.80 ਅੰਕਾਂ ਦੇ ਪੱਧਰ ’ਤੇ ਅਤੇ ਡੀਏਐਕਸ ਇੰਡੈਕਸ 110.85 ਅੰਕ ਜਾਂ 0.65 ਫੀਸਦੀ ਮਜ਼ਬੂਤੀ ਨਾਲ 17,037.35 ਅੰਕ ਦੇ ਪੱਧਰ ’ਤੇ ਬੰਦ ਹੋਇਆ।
ਅੱਜ ਏਸ਼ੀਆਈ ਬਾਜ਼ਾਰਾਂ ‘ਚ ਮਿਲਿਆ-ਜੁਲਿਆ ਕਾਰੋਬਾਰ ਦੇਖਣ ਨੂੰ ਮਿਲ ਰਿਹਾ ਹੈ। ਛੁੱਟੀ ਦੇ ਕਾਰਨ ਅੱਜ ਹੈਂਗ ਸੇਂਗ ਇੰਡੈਕਸ, ਤਾਈਵਾਨ ਵੇਟਡ ਇੰਡੈਕਸ ਅਤੇ ਸ਼ੰਘਾਈ ਕੰਪੋਜ਼ਿਟ ਇੰਡੈਕਸ ‘ਚ ਕੋਈ ਕਾਰੋਬਾਰ ਨਹੀਂ ਹੋ ਰਿਹਾ ਹੈ। ਸਟ੍ਰੇਟਸ ਟਾਈਮਜ਼ ਇੰਡੈਕਸ 0.62 ਫੀਸਦੀ ਦੀ ਕਮਜ਼ੋਰੀ ਦੇ ਨਾਲ 3,118.69 ਅੰਕ ਦੇ ਪੱਧਰ ‘ਤੇ ਅਤੇ ਜਕਾਰਤਾ ਕੰਪੋਜ਼ਿਟ ਇੰਡੈਕਸ 0.80 ਫੀਸਦੀ ਡਿੱਗ ਕੇ 7,239.65 ਅੰਕ ਦੇ ਪੱਧਰ ‘ਤੇ ਕਾਰੋਬਾਰ ਕਰਦਾ ਨਜ਼ਰ ਆਇਆ ਹੈ। ਦੂਜੇ ਪਾਸੇ ਗਿਫਟ ਨਿਫਟੀ 0.27 ਫੀਸਦੀ ਦੀ ਮਜ਼ਬੂਤੀ ਨਾਲ 21,752.50 ਅੰਕ ਦੇ ਪੱਧਰ ’ਤੇ, ਸੈੱਟ ਕੰਪੋਜ਼ਿਟ ਇੰਡੈਕਸ 0.52 ਫੀਸਦੀ ਦੀ ਛਾਲ ਮਾਰ ਕੇ 1,396.59 ਅੰਕਾਂ ਦੇ ਪੱਧਰ ’ਤੇ, ਨਿਕੇਈ ਇੰਡੈਕਸ ਨੇ ਅੱਜ ਵੱਡੀ ਛਾਲ ਮਾਰੀ ਹੈ ਅਤੇ ਸੂਚਕਾਂਕ 912.54 ਅੰਕ ਜਾਂ 2.47 ਫੀਸਦੀ ਮਜ਼ਬੂਤੀ ਨਾਲ 37,809.96 ਅੰਕਾਂ ਦੇ ਪੱਧਰ ‘ਤੇ ਅਤੇ ਕੋਸਪੀ ਇੰਡੈਕਸ 0.99 ਫੀਸਦੀ ਮਜ਼ਬੂਤੀ ਨਾਲ 2,646.30 ਅੰਕ ’ਤੇ ਕਾਰੋਬਾਰ ਕਰਦਾ ਦਿਖਾਈ ਦਿੱਤਾ ਹੈ।
