ਮੁੰਬਈ/ਨਵੀਂ ਦਿੱਲੀ, । ਜਨਤਕ ਖੇਤਰ ਦੀ ਬੀਮਾ ਕੰਪਨੀ ਲਾਈਫ ਇੰਸ਼ੋਰੈਂਸ ਕਾਰਪੋਰੇਸ਼ਨ ਆਫ ਇੰਡੀਆ (ਐਲਆਈਸੀ) ਦੇ ਦਫਤਰ 30 ਅਤੇ 31 ਮਾਰਚ ਨੂੰ ਖੁੱਲ੍ਹੇ ਰਹਿਣਗੇ।
ਐਲਆਈਸੀ ਨੇ ਸ਼ੁੱਕਰਵਾਰ ਨੂੰ ਜਾਰੀ ਇੱਕ ਬਿਆਨ ਵਿੱਚ ਕਿਹਾ ਕਿ ਟੈਕਸਦਾਤਾਵਾਂ ਨੂੰ ਮੌਜੂਦਾ ਵਿੱਤੀ ਸਾਲ 2023-24 ਦੇ ਅੰਤ ਤੋਂ ਪਹਿਲਾਂ ਟੈਕਸ ਬਚਾਉਣ ਦੀ ਪ੍ਰਕਿਰਿਆ ਪੂਰੀ ਕਰਨ ਦੀ ਸਹੂਲਤ ਦੇਣ ਲਈ 30 ਅਤੇ 31 ਮਾਰਚ ਨੂੰ ਆਪਣੇ ਦਫਤਰ ਖੁੱਲ੍ਹੇ ਰੱਖੇਗਾ। ਬੀਮਾ ਕੰਪਨੀ ਐੱਲਆਈਸੀ ਦਾ ਇਹ ਕਦਮ ਬੈਂਕਾਂ ਦੇ ਉਸ ਐਲਾਨ ਤੋਂ ਬਾਅਦ ਆਇਆ ਹੈ, ਜਿਸ ‘ਚ ਦੱਸਿਆ ਗਿਆ ਸੀ ਕਿ ਸ਼ਨੀਵਾਰ ਅਤੇ ਐਤਵਾਰ ਨੂੰ ਉਨ੍ਹਾਂ ਦੀਆਂ ਸ਼ਾਖਾਵਾਂ ਖੁੱਲ੍ਹੀਆਂ ਰਹਿਣਗੀਆਂ।
ਜਨਤਕ ਖੇਤਰ ਦੀ ਬੀਮਾ ਕੰਪਨੀ ਨੇ ਕਿਹਾ ਕਿ ਬੀਮਾ ਰੈਗੂਲੇਟਰ ਆਈਆਰਡੀਏਆਈ ਦੀ ਸਲਾਹ ਦੇ ਅਨੁਸਾਰ ਐਲਆਈਸੀ ਨੇ ਪਾਲਿਸੀ ਧਾਰਕਾਂ ਲਈ ਇਸ ਵਿਸ਼ੇਸ਼ ਉਪਾਅ ਨੂੰ ਵਧਾਉਣ ਦਾ ਫੈਸਲਾ ਲਿਆ ਹੈ। ਐਲਆਈਸੀ ਦੇ ਅਨੁਸਾਰ ਪਾਲਿਸੀ ਧਾਰਕਾਂ ਨੂੰ ਕਿਸੇ ਮੁਸ਼ਕਲ ਤੋਂ ਬਚਾਉਣ ਲਈ ‘ਜ਼ੋਨ’ ਅਤੇ ਡਿਵੀਜ਼ਨਾਂ ਦੇ ਅਧਿਕਾਰ ਖੇਤਰ ਦੇ ਅਧੀਨ ਦਫਤਰਾਂ ਨੂੰ 30 ਅਤੇ 31 ਮਾਰਚ ਨੂੰ ਅਧਿਕਾਰਤ ਕੰਮਕਾਜੀ ਘੰਟਿਆਂ ਤੱਕ ਆਮ ਕੰਮਕਾਜ ਲਈ ਖੋਲ੍ਹਿਆ ਜਾਵੇਗਾ।
ਜ਼ਿਕਰਯੋਗ ਹੈ ਕਿ ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਨੇ ਬੈਂਕਾਂ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ 30 ਮਾਰਚ ਅਤੇ 31 ਮਾਰਚ, 2024 ਨੂੰ ਆਮ ਕੰਮਕਾਜੀ ਘੰਟਿਆਂ ਤੱਕ ਸਰਕਾਰੀ ਲੈਣ-ਦੇਣ ਲਈ ਆਪਣੀਆਂ ਨਿਰਧਾਰਤ ਸ਼ਾਖਾਵਾਂ ਨੂੰ ਖੁੱਲ੍ਹਾ ਰੱਖਣ।
