ਨਵੀਂ ਦਿੱਲੀ, 04 ਅਕਤੂਬਰ। ਅਮਰੀਕਾ ਸਮੇਤ ਦੁਨੀਆ ਭਰ ਦੇ ਸਾਰੇ ਬਾਜ਼ਾਰਾਂ ‘ਚ ਬਾਂਡ ਯੀਲਡ ਵਧਣ ਕਾਰਨ ਜ਼ਬਰਦਸਤ ਦਬਾਅ ਦੀ ਸਥਿਤੀ ਬਣੀ ਹੋਈ ਹੈ। ਪਿਛਲੇ ਸੈਸ਼ਨ ਦੌਰਾਨ ਵਾਲ ਸਟ੍ਰੀਟ ਸੂਚਕਾਂਕ ਵੱਡੇ ਘਾਟੇ ਨਾਲ ਬੰਦ ਹੋਏ। ਇਸੇ ਤਰ੍ਹਾਂ ਯੂਰਪੀ ਬਾਜ਼ਾਰ ਸੂਚਕਾਂਕ ਵੀ ਇਕ ਫੀਸਦੀ ਡਿੱਗ ਕੇ ਬੰਦ ਹੋਏ। ਅੱਜ ਏਸ਼ੀਆਈ ਬਾਜ਼ਾਰਾਂ ‘ਚ ਵੀ ਗਿਰਾਵਟ ਦਾ ਮਾਹੌਲ ਹੈ।
ਬਾਂਡ ਯੀਲਡ ਵੱਧਣ ਕਾਰਨ ਗਲੋਬਲ ਬਾਜ਼ਾਰ ‘ਤੇ ਚਾਰੇ ਪਾਸੇ ਗਿਰਾਵਟ ਦਾ ਦਬਾਅ ਹੈ। ਐੱਸ. ਐਂਡ. ਪੀ. 500 ਇੰਡੈਕਸ ਪਿਛਲੇ ਸੈਸ਼ਨ ਦੌਰਾਨ 1.37 ਫੀਸਦੀ ਦੀ ਗਿਰਾਵਟ ਨਾਲ 4,229.45 ਅੰਕਾਂ ‘ਤੇ ਬੰਦ ਹੋਇਆ, ਨੈਸਡੈਕ ਨੇ 248.31 ਅੰਕ ਜਾਂ 1.87 ਫੀਸਦੀ ਦੀ ਕਮਜ਼ੋਰੀ ਨਾਲ 13,059.47 ਅੰਕ ਦੇ ਪੱਧਰ ‘ਤੇ ਆਖਰੀ ਸੈਸ਼ਨ ਦਾ ਕਾਰੋਬਾਰ ਖਤਮ ਕੀਤਾ। ਡਾਓ ਜੋਂਸ ਫਿਊਚਰਜ਼ ਅੱਜ 109.25 ਅੰਕ ਜਾਂ 0.33 ਫੀਸਦੀ ਡਿੱਗ ਕੇ 32,891.14 ਅੰਕ ਦੇ ਪੱਧਰ ‘ਤੇ ਕਾਰੋਬਾਰ ਕਰਦਾ ਨਜ਼ਰ ਆ ਰਿਹਾ ਹੈ।
ਪਿਛਲੇ ਸੈਸ਼ਨ ਦੌਰਾਨ ਯੂਰਪੀ ਬਾਜ਼ਾਰ ‘ਚ ਵੀ ਲਗਾਤਾਰ ਗਿਰਾਵਟ ਦਾ ਰੁਝਾਨ ਰਿਹਾ। ਐੱਫਟੀਐੱਸਈ ਇੰਡੈਕਸ 0.54 ਫੀਸਦੀ ਦੀ ਕਮਜ਼ੋਰੀ ਨਾਲ 7,470.16 ਅੰਕ ‘ਤੇ ਬੰਦ ਹੋਇਆ ਹੈ। ਸੀਏਸੀ ਸੂਚਕਾਂਕ 1.02 ਫੀਸਦੀ ਦੀ ਗਿਰਾਵਟ ਦੇ ਨਾਲ 6,997.05 ਅੰਕਾਂ ਦੇ ਪੱਧਰ ‘ਤੇ ਅਤੇ ਡੀਏਐਕਸ ਇੰਡੈਕਸ 162 ਅੰਕ ਜਾਂ 1.07 ਫੀਸਦੀ ਡਿੱਗ ਕੇ 15,085.21 ਅੰਕਾਂ ਦੇ ਪੱਧਰ ‘ਤੇ ਬੰਦ ਹੋਇਆ।
ਏਸ਼ੀਆਈ ਬਾਜ਼ਾਰ ਵੀ ਅੱਜ ਗਿਰਾਵਟ ਦਾ ਸ਼ਿਕਾਰ ਹੋਏ ਹਨ। ਚੀਨ ‘ਚ ਛੁੱਟੀ ਹੋਣ ਕਾਰਨ ਸ਼ੰਘਾਈ ਕੰਪੋਜ਼ਿਟ ਇੰਡੈਕਸ ‘ਚ ਕੋਈ ਕਾਰੋਬਾਰ ਨਹੀਂ ਹੋ ਰਿਹਾ ਹੈ। ਗਿਫਟ ਨਿਫਟੀ 0.12 ਫੀਸਦੀ ਡਿੱਗ ਕੇ 19,428 ਅੰਕਾਂ ਦੇ ਪੱਧਰ ‘ਤੇ, ਸੈੱਟ ਕੰਪੋਜ਼ਿਟ ਇੰਡੈਕਸ 0.34 ਫੀਸਦੀ ਦੀ ਕਮਜ਼ੋਰੀ ਨਾਲ 1,442.42 ਅੰਕ ਦੇ ਪੱਧਰ ‘ਤੇ ਕਾਰੋਬਾਰ ਕਰਦਾ ਨਜ਼ਰ ਆਇਆ ਹੈ। ਨਿੱਕੇਈ ਇੰਡੈਕਸ ਕਾਰੋਬਾਰ ‘ਚ 670.116 ਅੰਕ ਜਾਂ 2.15 ਫੀਸਦੀ ਡਿੱਗ ਕੇ 30,567.78 ਅੰਕ ਦੇ ਪੱਧਰ ‘ਤੇ, ਕੋਸਪੀ ਇੰਡੈਕਸ 2.29 ਫੀਸਦੀ ਦੀ ਕਮਜ਼ੋਰੀ ਨਾਲ 2,408.71 ਅੰਕ ‘ਤੇ, ਹੈਂਗ ਸੇਂਗ ਇੰਡੈਕਸ 179.61 ਅੰਕ ਜਾਂ 1.04 ਫੀਸਦੀ ਡਿੱਗ ਕੇ 17,151.61 ਅੰਕ ਦੇ ਪੱਧਰ ‘ਤੇ, ਸਟ੍ਰੇਟਸ ਟਾਈਮਜ਼ ਇੰਡੈਕਸ 1.40 ਫੀਸਦੀ ਦੀ ਗਿਰਾਵਟ ਨਾਲ 3,147.52 ਅੰਕ ‘ਤੇ, ਤਾਈਵਾਨ ਵੇਟਿਡ ਇੰਡੈਕਸ 187.65 ਅੰਕ ਜਾਂ 1.14 ਫੀਸਦੀ ਦੀ ਗਿਰਾਵਟ ਨਾਲ 16,266.69 ਅੰਕਾਂ ਦੇ ਪੱਧਰ ‘ਤੇ ਅਤੇ ਜਕਾਰਤਾ ਕੰਪੋਜ਼ਿਟ ਇੰਡੈਕਸ 1.14 ਫੀਸਦੀ ਦੀ ਕਮਜ਼ੋਰੀ ਨਾਲ 6,861.84 ਅੰਕਾਂ ਦੇ ਪੱਧਰ ‘ਤੇ ਕਾਰੋਬਾਰ ਕਰਦੇ ਨਜ਼ਰ ਆਏ ਹਨ।
