ਨਵੀਂ ਦਿੱਲੀ, 09 ਜਨਵਰੀ (ਹਿ.ਸ.)। ਮਜ਼ਬੂਤ ਗਲੋਬਲ ਸੰਕੇਤਾਂ ਦੇ ਸਮਰਥਨ ਨਾਲ ਅੱਜ ਵੀ ਘਰੇਲੂ ਸ਼ੇਅਰ ਬਾਜ਼ਾਰ ‘ਚ ਤੇਜ਼ੀ ਦਾ ਰੁਖ ਦੇਖਣ ਨੂੰ ਮਿਲ ਰਿਹਾ ਹੈ। ਅੱਜ ਦੇ ਕਾਰੋਬਾਰ ਦੀ ਸ਼ੁਰੂਆਤ ਮਜ਼ਬੂਤੀ ਨਾਲ ਹੋਈ। ਹਾਲਾਂਕਿ ਸ਼ੁਰੂਆਤੀ ਕਾਰੋਬਾਰ ‘ਚ ਬਿਕਵਾਲੀ ਦਾ ਦਬਾਅ ਰਿਹਾ ਪਰ ਕੁਝ ਸਮੇਂ ਬਾਅਦ ਖਰੀਦਦਾਰਾਂ ਨੇ ਖਰੀਦਦਾਰੀ ਦਾ ਦਬਾਅ ਬਣਾ ਕੇ ਬਾਜ਼ਾਰ ਦੀ ਸਥਿਤੀ ਨੂੰ ਕਾਬੂ ਕਰ ਲਿਆ। ਕਾਰੋਬਾਰ ਦੌਰਾਨ 11:00 ਵਜੇ ਤੱਕ ਸੈਂਸੈਕਸ 576.88 ਅੰਕ ਭਾਵ 0.81 ਫੀਸਦੀ ਦੀ ਮਜ਼ਬੂਤੀ ਨਾਲ 71,932.10 ਅੰਕ ’ਤੇ ਅਤੇ ਨਿਫਟੀ 175.95 ਅੰਕ ਭਾਵ 0.82 ਫੀਸਦੀ ਦੀ ਮਜ਼ਬੂਤੀ ਨਾਲ 21,688.95 ਅੰਕ ਦੇ ਪੱਧਰ ’ਤੇ ਕਾਰੋਬਾਰ ਕਰ ਰਹੇ ਸੀ।
ਇਸ ਤੋਂ ਪਹਿਲਾਂ ਬੀਐੱਸਈ ਦਾ ਸੈਂਸੈਕਸ ਅੱਜ 415.69 ਅੰਕਾਂ ਦੀ ਮਜ਼ਬੂਤੀ ਨਾਲ 71,770.91 ਅੰਕਾਂ ‘ਤੇ ਖੁੱਲ੍ਹਿਆ। ਕਾਰੋਬਾਰ ਸ਼ੁਰੂ ਹੋਣ ਤੋਂ ਬਾਅਦ ਇਹ ਸੂਚਕਾਂਕ ਖਰੀਦਦਾਰੀ ਦੇ ਸਮਰਥਨ ਨਾਲ 71,871.82 ਅੰਕਾਂ ‘ਤੇ ਪਹੁੰਚ ਗਿਆ। ਸੈਂਸੈਕਸ ਦੀ ਤਰ੍ਹਾਂ ਐੱਨ. ਐੱਸ. ਈ. ਨਿਫਟੀ ਵੀ ਅੱਜ 140.60 ਅੰਕਾਂ ਦੀ ਛਾਲ ਮਾਰ ਕੇ 21,653.60 ਅੰਕਾਂ ‘ਤੇ ਖੁੱਲ੍ਹਿਆ। ਸ਼ੁਰੂਆਤੀ ਕਾਰੋਬਾਰ ‘ਚ ਖਰੀਦਦਾਰੀ ਦੇ ਸਮਰਥਨ ਕਾਰਨ ਇਹ ਸੂਚਕਾਂਕ ਵੀ ਲਗਭਗ 20 ਅੰਕਾਂ ਦੀ ਛਾਲ ਮਾਰ ਕੇ 21,673.65 ਅੰਕ ‘ਤੇ ਪਹੁੰਚ ਗਿਆ।
ਕਾਰੋਬਾਰ ਦੇ ਪਹਿਲੇ ਇੱਕ ਘੰਟੇ ਬਾਅਦ ਸ਼ੇਅਰ ਬਾਜ਼ਾਰ ਦੇ ਵੱਡੇ ਸ਼ੇਅਰਾਂ ਵਿੱਚੋਂ ਅਡਾਨੀ ਪੋਰਟਸ, ਅਡਾਨੀ ਐਂਟਰਪ੍ਰਾਈਜ਼, ਬਜਾਜ ਆਟੋ, ਟੀਸੀਐਸ ਅਤੇ ਐੱਚਸੀਐੱਲ ਟੈਕਨਾਲੋਜੀ ਦੇ ਸ਼ੇਅਰ 4.21 ਫੀਸਦੀ ਤੋਂ 1.64 ਫੀਸਦੀ ਦੇ ਵਾਧੇ ਨਾਲ ਕਾਰੋਬਾਰ ਕਰ ਰਹੇ ਸਨ। ਦੂਜੇ ਪਾਸੇ ਬ੍ਰਿਟੇਨਿਆ, ਯੂਪੀਐਲ, ਆਇਸ਼ਰ ਮੋਟਰਸ, ਨੇਸਲੇ ਅਤੇ ਐਚਡੀਐਫਸੀ ਲਾਈਫ ਦੇ ਸ਼ੇਅਰ 0.88 ਤੋਂ 0.39 ਫੀਸਦੀ ਦੀ ਗਿਰਾਵਟ ਨਾਲ ਕਾਰੋਬਾਰ ਕਰਦੇ ਨਜ਼ਰ ਆਏ। ਇਸੇ ਤਰ੍ਹਾਂ ਸੈਂਸੈਕਸ ‘ਚ ਸ਼ਾਮਲ 30 ਸ਼ੇਅਰਾਂ ‘ਚੋਂ 25 ਸ਼ੇਅਰ ਖਰੀਦਦਾਰੀ ਦੇ ਸਮਰਥਨ ਨਾਲ ਹਰੇ ਨਿਸ਼ਾਨ ‘ਤੇ ਰਹੇ। ਦੂਜੇ ਪਾਸੇ ਬਿਕਵਾਲੀ ਦੇ ਦਬਾਅ ਕਾਰਨ 5 ਸ਼ੇਅਰ ਲਾਲ ਨਿਸ਼ਾਨ ‘ਤੇ ਕਾਰੋਬਾਰ ਕਰ ਰਹੇ ਹਨ। ਜਦੋਂ ਕਿ ਨਿਫਟੀ ‘ਚ ਸ਼ਾਮਲ ਸ਼ੇਅਰਾਂ ‘ਚੋਂ 40 ਸ਼ੇਅਰ ਹਰੇ ਨਿਸ਼ਾਨ ‘ਚ ਅਤੇ 10 ਸ਼ੇਅਰ ਲਾਲ ਨਿਸ਼ਾਨ ‘ਚ ਕਾਰੋਬਾਰ ਕਰਦੇ ਦੇਖੇ ਗਏ।
ਜ਼ਿਕਰਯੋਗ ਹੈ ਕਿ ਆਖਰੀ ਕਾਰੋਬਾਰੀ ਦਿਨ ਸੋਮਵਾਰ ਨੂੰ ਸੈਂਸੈਕਸ 670.93 ਅੰਕ ਜਾਂ 0.93 ਫੀਸਦੀ ਦੀ ਗਿਰਾਵਟ ਨਾਲ 71,355.22 ਅੰਕਾਂ ਦੇ ਪੱਧਰ ‘ਤੇ ਅਤੇ ਨਿਫਟੀ 197.80 ਅੰਕ ਜਾਂ 0.91 ਫੀਸਦੀ ਡਿੱਗ ਕੇ 21,513 ਅੰਕਾਂ ਦੇ ਪੱਧਰ ‘ਤੇ ਬੰਦ ਹੋਇਆ ਸੀ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
