ਮੁੰਬਈ/ਨਵੀਂ ਦਿੱਲੀ, 28 ਸਤੰਬਰ (ਹਿ.ਸ.)। ਸਰਕਾਰੀ ਪ੍ਰਤੀਭੂਤੀਆਂ ਅਤੇ ਵਿਦੇਸ਼ੀ ਮੁਦਰਾ ਬਾਜ਼ਾਰ ਅੱਜ ਖੁੱਲ੍ਹੇ ਹਨ ਅਤੇ ਸ਼ੁੱਕਰਵਾਰ ਨੂੰ ਵੀ ਖੁੱਲ੍ਹੇ ਰਹਿਣਗੇ।
ਭਾਰਤੀ ਰਿਜ਼ਰਵ ਬੈਂਕ (ਆਰ.ਬੀ.ਆਈ.) ਨੇ ਵੀਰਵਾਰ ਨੂੰ ਜਾਰੀ ਇਕ ਬਿਆਨ ’ਚ ਕਿਹਾ ਕਿ ਵਿੱਤੀ ਬਾਜ਼ਾਰਾਂ ਦੇ ਸੁਚਾਰੂ ਕੰਮਕਾਜ ਅਤੇ ਲੈਣ-ਦੇਣ ਨੂੰ ਯਕੀਨੀ ਬਣਾਉਣ ਲਈ ਜਨਤਕ ਹਿੱਤ ’ਚ ਸਰਕਾਰੀ ਪ੍ਰਤੀਭੂਤੀਆਂ ਬਾਜ਼ਾਰ, ਵਿਦੇਸ਼ੀ ਮੁਦਰਾ ਬਾਜ਼ਾਰ, ਮੁਦਰਾ ਬਾਜ਼ਾਰ ਅਤੇ ਰੁਪਏ ਵਿਆਜ ਦਰ ਡੈਰੀਵੇਟਿਵਜ਼ ਬਾਜ਼ਾਰ 28 ਅਤੇ 29 ਸਤੰਬਰ ਨੂੰ ਵੀ ਖੁੱਲ੍ਹਾ ਰੱਖਣ ਦਾ ਫੈਸਲਾ ਕੀਤਾ ਗਿਆ ਹੈ।
ਆਰਬੀਆਈ ਮੁਤਾਬਕ ਭਾਰਤ ਸਰਕਾਰ ਦੇ ਟ੍ਰੇਜ਼ਰੀ ਬਿੱਲਾਂ ਦੀ ਨਿਲਾਮੀ 27 ਸਤੰਬਰ ਨੂੰ ਹੋਈ ਸੀ, ਜਿਸ ਦਾ ਨਿਪਟਾਰਾ 29 ਸਤੰਬਰ ਨੂੰ ਕੀਤਾ ਜਾਵੇਗਾ। ਭਾਰਤ ਸਰਕਾਰ ਦੀਆਂ ਪ੍ਰਤੀਭੂਤੀਆਂ ਦੀ ਨਿਲਾਮੀ ਪਹਿਲਾਂ 29 ਸਤੰਬਰ ਨੂੰ ਹੋਣੀ ਸੀ, ਪਰ ਹੁਣ 29 ਸਤੰਬਰ ਨੂੰ ਨਿਪਟਾਰੇ ਦੇ ਨਾਲ 28 ਸਤੰਬਰ ਨੂੰ ਹੋ ਰਹੀ ਹੈ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
